ਪ੍ਰੋਫੈਸਰਾਂ ਤੇ ਪੁਲਿਸ ਅੱਤਿਆਰ ਬਾਰੇ ਛਲਕਿਆ ਪ੍ਰਸਿੱਧ ਕਵੀ ਡਾਕਟਰ ਕੁਮਾਰ ਵਿਸ਼ਵਾਸ਼ ਦਾ ਦਰਦ
Dr.KUMAR VISHWAS ਨੇ ਟਵੀਟ ਕੀਤੀ TODAY NEWS ਦੀ ਵੀਡੀੳ
ਅਨੁਭਵ ਦੂਬੇ, ਚੰਡੀਗੜ੍ਹ, 20 ਸਤੰਬਰ 2022
ਬਰਨਾਲਾ ਪੁਲਿਸ ਵੱਲੋਂ ਲੰਘੀ ਕੱਲ੍ਹ ਸ਼ਾਮ ਹੱਕ ਮੰਗਦੇ 1158 ਸਹਾਇਕ ਪ੍ਰੋਫੈਸਰਾਂ/ ਲਾਇਬ੍ਰੇਰੀਅਨਾਂ ਤੇ ਬੇਰਹਿਮੀ ਨਾਲ ਵਰ੍ਹਾਈਆਂ ਡਾਂਗਾਂ ਦੀ ਗੂੰਜ ਦਾ ਦਰਦ ਪੰਜਾਬ ਤੋਂ ਬਾਹਰ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਬਦਨਾਮੀ ਦਾ ਕਾਰਣ ਬਣ ਗਿਆ ਹੈ। ਵਿਸ਼ਵ ਪ੍ਰਸਿੱਧ ਕਵੀ ਅਤੇ ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਕੁਮਾਰ ਵਿਸ਼ਵਾਸ਼ ਨੇ ਆਪਣੇ ਟਵਿਟਰ ਹੈਂਡਲ ਤੇ TODAY NEWS ਵੈਬ ਚੈਨਲ ਦੀ ਵੀਡੀੳ ਨੂੰ ਸ਼ੇਅਰ ਕਰਦਿਆਂ ਭਗਵੰਤ ਮਾਨ ਸਰਕਾਰ ਤੇ ਵਿਅੰਗ ਕਸਿਆ ਹੈ, ਡਾਕਟਰ ਕੁਮਾਰ ਵਿਸ਼ਵਾਸ਼ ਨੇ ਲਿਖਿਆ ਹੈ, “ ਪੰਜਾਬ ਮੇ ਬੇਟੀਉਂ ਕੋ 1000 ਰੁਪਏ ਕੀ ਪਹਿਲੀ ਕਿਸ਼ਤ ” । ਕੁਮਾਰ ਵਿਸ਼ਵਾਸ਼ ਦੇ ਇਸ ਟਵੀਟ ਤੇ ਸੈਂਕੜੇ ਲੋਕਾਂ ਨੇ Retweets ਕੀਤਾ ਹੈ ਅਤੇ ਲੱਖਾਂ ਲੋਕਾਂ ਨੇ ਇਸ ਨੂੰ ਵੇਖਿਆ ਹੈ। ਸੈਂਕੜੇ ਲੋਕਾਂ ਨੇ ਕੁਮਾਰ ਵਿਸ਼ਵਾਸ਼ ਵੱਲੋਂ ਆਪਣੇ ਟਵਿਟਰ ਹੈਂਡਲ ਤੋਂ ਸ਼ੇਅਰ ਕੀਤੀ ਵੀਡੀੳ ਤੇ ਉਸਦੇ ਵਿਅੰਗ ਨੂੰ ਪਸੰਦ ਵੀ ਕੀਤਾ ਹੈ। ਵਰਨਣਯੋਗ ਹੈ ਕਿ ਬਰਨਾਲਾ ਪੁਲਿਸ ਵੱਲੋਂ ਇੱਕ ਪ੍ਰੋਫੈਸਰ ਲੜਕੀ ਨੂੰ ਬੇਰਹਿਮੀ ਨਾਲ ਕੁੱਟ ਰਹੇ ਥਾਣੇਦਾਰ ਅਤੇ ਪੁਲਿਸ ਮੁਲਾਜਮਾਂ ਵੱਲੋਂ ਢਾਏ ਤਸ਼ੱਦਦ ਨੂੰ ਕਾਫੀ ਪ੍ਰਮੁੱਖਤਾ ਨਾਲ ਉਭਾਰਿਆ ਹੈ। ਬਰਨਾਲਾ ਟੂਡੇ/ ਟੂਡੇ ਨਿਊਜ਼ ਦੀ ਕਵਰੇਜ਼ ਨੂੰ ਬਰਨਾਲਾ ਇਲਾਕੇ ਹੀ ਨਹੀਂ,ਪੰਜਾਬ ਅਤੇ ਪੰਜਾਬ ਤੋਂ ਬਾਹਰ ਵੀ ਜਨਤਕ ਜੁਝਾਰੂ ਜਥੇਬੰਦੀਆਂ ਦੇ ਆਗੂਆਂ ਨੇ ਖੂਬ ਸਰਾਹਿਆ ਹੈ।