ਅਫਰੀਕਨ ਸਵਾਈਨ ਫੀਵਰ: ਪਿੰਡ ਧਨੌਲਾ ਨੂੰ ਐਪੀਸੈਂਟਰ ਐਲਾਨਿਆ
ਬਰਨਾਲਾ, 15 ਸਤੰਬਰ (ਰਘੁਵੀਰ ਹੈੱਪੀ)
ਜ਼ਿਲਾ ਮੈਜਿਸਟ੍ਰੇਟ ਬਰਨਾਲਾ ਡਾ. ਹਰੀਸ਼ ਨਈਅਰ ਵੱਲੋਂ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਤਹਿਤ ਅਫਰੀਕਨ ਸਵਾਈਨ ਫੀਵਰ ਦੇ ਮੱਦੇਨਜ਼ਰ ਪਿੰਡ ਧਨੌਲਾ ਜ਼ਿਲਾ ਬਰਨਾਲਾ ਨੂੰ ਐਪੀਸੈਂਟਰ ਐਲਾਨਿਆ ਗਿਆ ਹੈ। ਐਪੀਸੈਂਟਰ ਦੇ 0 ਤੋਂ 1 ਕਿ.ਮੀ. ਦਾ ਦਾਇਰਾ ਇੰਨਫੈਕਟਡ ਜ਼ੋਨ ਅਤੇ 1 ਤੋਂ 10 ਕਿ.ਮੀ. ਦਾ ਦਾਇਰਾ ਸਰਵੇਲੈਂਸ ਜ਼ੋਨ ਹੋਵੇਗਾ। ਇਹ ਹੁਕਮ ਸੂਰਾਂ ਵਿੱਚ ਪਾਈ ਜਾਣ ਵਾਲੀ ਬਿਮਾਰੀ ਅਫ਼ਰੀਕਨ ਸਵਾਇਨ ਫੀਵਰ ਦੇ ਮੱਦੇਨਜ਼ਰ ਜਾਰੀ ਕੀਤੇ ਗਏ ਹਨ ਅਤੇ ਪ੍ਰਭਾਵਿਤ ਜ਼ੋਨ ਵਿੱਚ ਸੂਰਾਂ ਦੀ ਮੂਵਮੈਂਟ ’ਤੇ ਪੂਰੀ ਤਰਾਂ ਰੋਕ ਲਗਾਈ ਗਈ ਹੈ।