ਰਵੀ ਸੈਣ , ਬਰਨਾਲਾ, 15 ਸਤੰਬਰ 2022
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਜੋਧਪੁਰ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਹਰਕੰਵਲਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਪ੍ਰਿੰਸੀਪਲ ਅਨਿਲ ਮੋਦੀ ਦੀ ਯੋਗ ਅਗਵਾਈ ਹੇਠ ਬਲਾਕ ਪੱਧਰੀ ਅਧਿਆਪਕ ਉਤਸਵ ਦਾ ਆਯੋਜਨ ਕੀਤਾ ਗਿਆ। ਇਸ ਵਿਚ ਗਣਿਤ, ਅੰਗਰੇਜ਼ੀ,ਵਿਗਿਆਨ, ਸਮਾਜਿਕ ਵਿਗਿਆਨ, ਪੰਜਾਬੀ, ਹਿੰਦੀ, ਕੰਪਿਊਟਰ, ਸਵਾਗਤ ਜ਼ਿੰਦਗੀ ਅਤੇ ਐਨ ਐਸ ਕਿਓ ਐੱਫ ਅਤੇ ਪੀਟੀਆਈ ਵਿਸ਼ਿਆਂ ਨਾਲ ਸਬੰਧਤ ਟੀਚਰਾਂ ਵੱਲੋਂ ਆਪਣੇ ਵਿਸ਼ੇ ਦੇ ਵੱਖ ਵੱਖ ਟਾਪਿਕਸ ਨਾਲ ਸਬੰਧਤ ਟੀਚਿੰਗ ਲਰਨਿੰਗ ਮਟੀਰੀਅਲ ਤਿਆਰ ਕੀਤੇ ਗਏ। ਇਸ ਪ੍ਰੋਗ੍ਰਾਮ ਵਿੱਚ ਹੈਡਮਾਸਟਰ ਜਸਵਿੰਦਰ ਸਿੰਘ, ਹਰੀਸ਼ ਕੁਮਾਰ, ਕਮਲਜੀਤ ਸ਼ਰਮਾ ਤੇ ਬੀ ਐਮ ਕੰਪਿਊਟਰ ਹਰਪ੍ਰੀਤ ਸਿੰਘ ਜਿਊਰੀ ਟੀਮ ਦੇ ਤੌਰ ਤੇ ਹਾਜ਼ਿਰ ਰਹੇ। ਜਿਨ੍ਹਾਂ ਦੁਆਰਾ ਅਧਿਆਪਕਾਂ ਦੇ ਟੀਐਲਐਮ ਦੀ ਪੂਰੀ ਤਰ੍ਹਾਂ ਨਿਰਪੱਖ ਰਹਿ ਕੇ ਘੋਖ ਪੜ੍ਹਤਾਲ ਕੀਤੀ ਗਈ ਅਤੇ ਸੰਬਧਿਤ ਸਵਾਲ ਵੀ ਪੁੱਛੇ ਗਏ।
ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਵੱਲੋਂ ਟੀਚਰ ਫੈਸਟ ਵਿੱਚ ਅਧਿਆਪਕਾਂ ਵੱਲੋਂ ਤਿਆਰ ਅਤੇ ਪਰਦਰਸ਼ਿਤ ਕੀਤੇ ਗਏ ਮਾਡਲ, ਟੀਚਿੰਗ ਏਡ, ਐਜੂਕੇਸ਼ਨ ਗੇਮਜ਼, ਇੰਨੋਵੇਟਿਵ ਚਾਰਟ, ਵਨ ਐਕਟ ਪਲੇਅ ਅਤੇ ਆਈਟੀ ਟੂਲਜ਼ ਆਦਿ ਨੂੰ ਦੇਖਿਆ ਗਿਆ ਅਤੇ ਉਹਨਾਂ ਦੀ ਸਰਾਹਨਾ ਕੀਤੀ ਗਈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਦੇ ਤਿੰਨੇ ਬਲਾਕਾਂ ਮਹਿਲ ਕਲਾਂ, ਬਰਨਾਲਾ ਅਤੇ ਸਹਿਣਾ ਵਿਖੇ ਇਹ ਟੀਚਰਜ਼ ਫੈਸਟ ਕਰਵਾਏ ਗਏ ਹਨ। ਇਸ ਵਿੱਚ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਜੇਤੂ ਅਧਿਆਪਕ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਹਿੱਸਾ ਲੈਣਗੇ। ਜਿਊਰੀ ਵੱਲੋਂ ਸੁਣਾਏ ਗਏ ਫ਼ੈਸਲੇ ਅਨੁਸਾਰ ਪੰਜਾਬੀ ਵਿਸ਼ੇ ਵਿਚ ਮਨਪ੍ਰੀਤ ਕੌਰ ਸਹਸ ਨੈਣੇਵਾਲ ਵੱਲੋਂ ਪਹਿਲਾ, ਸੰਦੀਪ ਕੌਰ ਸਸਸਸ ਭਦੌੜ ਮੁੰਡੇ ਨੇ ਦੂਸਰਾ ਤੇ ਗਗਨਦੀਪ ਕੌਰ ਸਹਸ ਰਾਮਗੜ੍ਹ ਵੱਲੋਂ ਤੀਜਾ ਸਥਾਨ ਹਾਸਿਲ ਕੀਤਾ ਗਿਆ। ਗਣਿਤ ਵਿਸ਼ੇ ਵਿਚੋਂ ਚੇਤਨਾ ਸਰਕਾਰੀ ਹਾਈ ਸਕੂਲ ਮੌੜਾਂ ਵੱਲੋਂ ਪਹਿਲਾਂ, ਮਨਪ੍ਰੀਤ ਕੌਰ ਸਸਸਸ ਭਦੌੜ ਮੁੰਡੇ ਵੱਲੋਂ ਦੂਜਾ ਅਤੇ ਪਵਨਦੀਪ ਕੌਰ ਸਸਸਸ ਭਦੌੜ ਮੁੰਡੇ ਵੱਲੋਂ ਤੀਜਾ ਸਥਾਨ ਹਾਸਲ ਕੀਤਾ ਗਿਆ। ਵਿਗਿਆਨ ਵਿਸ਼ੇ ਵਿੱਚ ਸੁਖਪਾਲ ਸਿੰਘ ਸਹਸ ਮੌੜਾਂ ਵੱਲੋਂ ਪਹਿਲਾਂ, ਨਵਦੀਪ ਕੁਮਾਰ ਸਸਸਸ ਸਹਿਣਾ ਕੰਨਿਆ ਭੈਣੀ ਵੱਲੋਂ ਦੂਜਾ ਤੇ ਸੁਰਜੀਤ ਸਿੰਘ ਸਹਸ ਨੈਣੇਵਾਲ ਵੱਲੋਂ ਤੀਜਾ ਸਥਾਨ ਪ੍ਰਾਪਤ ਕੀਤਾ ਗਿਆ। ਅੰਗਰੇਜ਼ੀ ਵਿਸ਼ੇ ਵਿੱਚੋਂ ਰਾਜਵੀਰ ਕੌਰ ਸਹਸ ਮੌੜਾਂ ਵੱਲੋਂ ਪਹਿਲਾਂ, ਸਵੇਤਾ ਸਹਸ ਤਲਵੰਡੀ ਵੱਲੋਂ ਦੂਜਾ ਅਤੇ ਵਿਕਰਮਜੀਤ ਸਿੰਘ ਸਸਸਸ ਘੁੰਨਸ ਵੱਲੋਂ ਤੀਜਾ ਸਥਾਨ ਹਾਸਲ ਕੀਤਾ ਗਿਆ।
ਸਮਾਜਿਕ ਸਿੱਖਿਆ ਵਿਸ਼ੇ ਵਿੱਚੋਂ ਗੁਰਿੰਦਰਪਾਲ ਕੌਰ ਸਹਸ ਤਲਵੰਡੀ ਵੱਲੋਂ ਪਹਿਲਾਂ, ਪਵਿੰਦਰ ਕੌਰ ਸਸਸਸ ਮੌੜਾਂ ਵੱਲੋਂ ਦੂਜਾ ਅਤੇ ਮਨਦੀਪ ਕੌਰ ਸਸਸਸ ਸਹਿਣਾ ਮੁੰਡੇ ਵੱਲੋਂ ਤੀਜਾ ਸਥਾਨ ਹਾਸਲ ਕੀਤਾ ਗਿਆ। ਕੰਪਿਊਟਰ ਵਿਸ਼ੇ ਵਿੱਚੋਂ ਅਵਤਾਰ ਸਿੰਘ ਸਸਸਸ ਘੁੰਨਸ ਨੇ ਪਹਿਲਾ, ਜਸਵਿੰਦਰ ਸਿੰਘ ਸਹਸ ਨੈਣੇਵਾਲ ਨੇ ਦੂਸਰਾ ਅਤੇ ਅਮਨਦੀਪ ਗਰਗ ਸਹਸ ਭੋਤਨਾ ਨੇ ਤੀਸਰੇ ਸਥਾਨ ਹਾਸਲ ਕੀਤਾ I ਹਿੰਦੀ ਵਿਸ਼ੇ ਵਿੱਚੋਂ ਯੋਗੇਸ਼ ਗੋਇਲ ਸਮਸ ਪੱਤੀ ਸੇਖਵਾਂ ਵੱਲੋਂ ਪਹਿਲਾਂ ਸਥਾਨ ਹਾਸਲ ਕੀਤਾ ਗਿਆ। ਸਵਾਗਤ ਜ਼ਿੰਦਗੀ ਅਤੇ ਐਨ ਐਸ ਕਿਓ ਐੱਫ ਵਿਸ਼ੇ ਵਿਚ ਜਤਿੰਦਰ ਜੋਸ਼ੀ ਸਸਸਸ ਚੀਮਾ ਜੋਧਪੁਰ ਵੱਲੋਂ ਪਹਿਲਾਂ ਅਤੇ ਹਰਪ੍ਰੀਤ ਸਿੰਘ ਸਸਸਸ ਚੀਮਾ ਜੋਧਪੁਰ ਵੱਲੋਂ ਦੂਜਾ ਸਥਾਨ ਅਤੇ ਪ੍ਰਿੰਅਕਾ ਰਾਣੀ ਸਸਸਸ ਚੀਮਾ ਜੋਧਪੁਰ ਨੇ ਤੀਜਾ ਸਥਾਨ ਹਾਸਲ ਕੀਤਾ ਗਿਆ। ਡੀਈਓ ਤੂਰ ਤੇ ਜੱਜ ਸਾਹਿਬਾਨ ਦੀ ਟੀਮ ਵੱਲੋਂ ਜੇਤੂ ਅਧਿਆਪਕਾਂ ਨੂੰ ਸਰਟੀਫਿਕੇਟ ਤੇ ਮੇਮੋਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੈਡਮਾਸਟਰ ਕੁਲਦੀਪ ਸਿੰਘ, ਡੀਐਮ ਕਮਲਦੀਪ, ਡੀਐਮ ਅਮਨਿੰਦਰ ਸਿੰਘ, ਸਟੇਜ ਸੰਚਾਲਕ ਡੀਐਮ ਮਹਿੰਦਰਪਾਲ, ਲੈਕਚਰਰ ਕ੍ਰਿਸ਼ਨ ਲਾਲ, ਤੇਜਿੰਦਰ ਸ਼ਰਮਾ, ਸੰਦੀਪ ਸਿੰਘ, ਜਗਦੀਸ਼ ਸਿੰਘ ਬਰਾੜ, ਨਵਦੀਪ ਮਿੱਤਲ, ਰਾਜੇਸ਼ ਕੁਮਾਰ, ਜ਼ਿਲ੍ਹਾ ਮੀਡੀਆ ਕੋਆਡੀਨੇਟਰ ਹਰਵਿੰਦਰ ਰੋਮੀ ਹਾਜ਼ਿਰ ਰਹੇ।