ਅਗਨੀਵੀਰ ਭਰਤੀ ਨੂੰ ਸਮਰਪਤ ਇੱਕ ਰੋਜਾ ਖੇਡ ਮੇਲਾ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਸਟੇਡੀਅਮ ਵਿੱਚ ਕਰਵਾਇਆ – ਇੰਜ ਸਿੱਧੂ
ਬਰਨਾਲਾ 7 ਸਤੰਬਰ (ਲਖਵਿੰਦਰ ਸਿੰਪੀ)
ਨੋਜਵਾਨਾ ਨੂੰ ਨਸੀਆ ਦੀ ਲੱਤ ਤੋ ਦੂਰ ਰੱਖਣ ਲਈ ਅਤੇ ਫੌਜਾ ਵਿੱਚ ਹੋ ਰਹੀ ਅਗਨੀਵੀਰ ਭਰਤੀ ਨੂੰ ਸਮਰਪਤ ਕਮਾਡੌਰ ਗੁਰਬਚਨ ਸਿੱਘ ਆਰਮਡ ਫੋਰਸਸ ਅਕੈਡਮੀ ਅਤੇ ਨਿਉ ਸੈਨਿਕ ਅਕੈਡਮੀ ਵੱਲੋ ਇੱਕ ਰੋਜਾ ਖੇਡ ਮੇਲਾ ਗੁਰੂ ਗੋਬਿੰਦ ਕਾਲਜ ਸੰਘੇੜਾ ਦੇ ਸਟੇਡੀਅਮ ਵਿੱਚ ਕਰਵਾਇਆ ਗਿਆ ਜਿਸ ਵਿੱਚ 200 ਦੇ ਕਰੀਬ ਨੋਜਵਾਨਾ ਨੇ 1600 ਮੀਟਰ ਰੇਸ ਵਿੱਚ ਹਿੱਸਾ ਲਿਆ ਅਤੇ 20 ਟੀਮਾ ਨੇ ਰੀਲੇ ਰੇਸ ਵਿੱਚ ਹਿਸਾ ਲਿਆ ਪਹਿਲੇ ਦੂਜੇ ਤੀਜੇ ਸਥਾਨ ਤੇ ਆਉਣ ਵਾਲੀਆ ਟੀਮਾ ਨੂੰ 3100 2100 1100 ਰੁਪਏ ਅਤੇ ਰੀਲੇ ਰੇਸ ਦੀ ਜੇਤੂ ਟੀਮ ਨੂੰ ਭੀ 2100 1100 ਰੁਪਏ ਨਕਦ ਇਨਾਮ ਦਿੱਤੇ ਗਏ ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋ ਸ੍.ਭੋਲਾ ਸਿੰਘ ਵਿੱਰਕ ਪ੍ਧਾਨ ਗੁਰੂ ਗੋਬਿੰਦ ਸਿੰਘ ਕਾਲਜ ਅਤੇ ਸਮਾਗਮ ਦੀ ਪ੍ਧਾਨਗੀ ਸੀ੍ ਨਵੀਨ ਕੁਮਾਰ ਐਮ ਡੀ ਟਾਰਗਿੱਟ 9 ਅਤੇ ਅਨਿਲ ਬਾਂਸਲ ਨਾਣਾ ਪ੍ਧਾਨ ਵਿਉਪਾਰ ਮੰਡਲ ਬਰਨਾਲਾ ਨੇ ਸਾਝੇ ਤੌਰ ਤੇ ਕੀਤੀ ਇਹ ਜਾਣਕਾਰੀ ਪਰੈਸ ਦੇ ਨਾ ਇੱਕ ਬਿਆਨ ਜਾਰੀ ਕਰਦੀਆ ਸਾਬਕਾ ਸੂਬਾ ਪ੍ਧਾਨ ਅਤੇ ਸੀਨੀਅਰ ਬੀਜੇਪੀ ਆਗੂ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕੇ ਸ੍.ਵਿੱਰਕ ਨੇ ਹਾਜਰੀਨ ਨੂੰ ਸਬੋਧਨ ਕਰਦਿਆ ਕਿਹਾ ਅੱਜ ਦੇ ਇਸ ਖੇਡ ਮੇਲੇ ਵਿੱਚ ਭਾਗ ਲੈਣ ਵਾਲੇ ਬੱਚਿਆ ਨੂੰ ਇਹ ਪਤਾ ਚੱਲ ਜਾਵੇਗਾ ਕੇ ਅਗਨਵੀਰ ਦੀ ਆਉਣ ਵਾਲੀ ਪਰਿਖਿਆ ਵਿੱਚ ਹੋਰ ਕਿੰਨੀ ਕ ਤਿਆਰੀ ਦੀ ਲੋੜ ਹੈ ਨਾਵੀਨ ਕੁਮਾਰ ਨੇ ਕਿਹਾ ਕੇ ਇਹ ਪ੍ਬੰਧਕਾ ਵੱਲੋ ਅੱਛਾ ਉਪਰਾਲਾ ਹੈ ਬੱਚੇ ਨਸਾ ਮੁੱਕਤ ਰਹਿਣਗੇ ਨਾਣਾ ਨੇ ਕਿਹਾ ਜੇਕਰ ਬੱਚੇ ਖੇਡਾ ਵਿੱਚ ਰੁੱਝੇ ਰਹਿਣਗੇ ਇਸ ਨਾਲ ਨਰੋਆ ਸਮਾਜ ਸਿਰਜੀਆ ਜਾਵੇਗਾ ਇਸ ਮੋਕੇ ਸ੍ ਸੁੱਖਮਿੰਦਰ ਸਿੰਘ ਧਾਲੀਵਾਲ ਨਿਉ ਸੈਨਿਕ ਅਕੈਡਮੀ ਦੇ ਗੁਰਮੀਤ ਸਿੰਘ ਅਤੇ ਬਹੁਤ ਸਾਰੇ ਕੋਚ ਅਤੇ ਸੈਕੜੇ ਬੱਚੇ ਹਾਜਰ ਸਨ