ਹਰਿੰਦਰ ਨਿੱਕਾ , ਪਟਿਆਲਾ 1 ਸਤੰਬਰ 2022
ਨਗਰ ਨਿਗਮ ਦੀ ਵੱਡਾ ਅਰਾਈ ਮਾਜਰਾ ਸਥਿਤ ਜਗ੍ਹਾ ਤੋਂ ਨਜਾਇਜ ਕਬਜ਼ਾ ਛੁਡਾਉਣ ਪਹੁੰਚੀ ਪੁਲਿਸ ਪਾਰਟੀ ਉੱਤੇ ਹੀ ਕਬਜਾ ਕਰ ਰਹੀ ਧਿਰ ਦੀਆਂ ਔਰਤਾਂ ਤੇ ਪੁਰਸ਼ਾਂ ਨੇ ਹਮਲਾ ਕਰ ਦਿੱਤਾ। ਪੁਲਿਸ ਨੇ ਕਰੀਬ 15 ਜਣਿਆਂ ਖਿਲਾਫ ਕੇਸ ਦਰਜ਼ ਕਰਕੇ, ਨਾਮਜ਼ਦ ਦੋਸ਼ੀਆਂ ਦੀ ਤਲਾਸ਼ ਅਤੇ ਅਣਪਛਾਤੇ ਹਮਲਾਵਰਾਂ ਦੀ ਸ਼ਨਾਖਤ ਸ਼ੁਰੂ ਕਰ ਦਿੱਤੀ ।
ਘਟਨਾ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੀ ਲੈਂਡ ਸ਼ਾਖਾ ਦੇ ਸੁਪਰਡੈਂਟ ਵਿਸ਼ਾਲ ਸਿਆਲ ਨੇ ਦੱਸਿਆ ਕਿ ਮਹਿਕਮਾ ਨਗਰ ਨਿਗਮ ਦੀ ਵੱਡਾ ਅਰਾਈ ਮਾਜਰਾ ਪਟਿਆਲਾ ਵਿਖੇ ਇੱਕ ਜਗ੍ਹਾ ਹੈ । ਉਨ੍ਹਾਂ ਦੱਸਿਆ ਕਿ ਪਤਾ ਲੱਗਿਆ ਕਿ ਕੁੱਝ ਵਿਅਕਤੀਆਨ ਵੱਲੋ ਜਗ੍ਹਾ ਪਰ ਨਜਾਇਜ ਕਬਜਾ ਕੀਤਾ ਜਾ ਰਿਹਾ ਹੈ। ਸੂਚਨਾ ਮਿਲਣ ਤੇ ਜਦੋਂ ਨਿਗਮ ਦੀ ਟੀਮ ਨੇ ਪੁਲਿਸ ਕਰਮਚਾਰੀਆਂ ਨੂੰ ਨਾਲ ਲਿਜਾ ਕੇ ਮੌਕਾ ਦੇਖਿਆ ਗਿਆ ਤਾਂ ਲਖਵਿੰਦਰ ਸਿੰਘ, ਹੈਪੀ, ਵਿਜੇ ਕੁਮਾਰ, ਕਮਲੇਸ਼ , ਰੂਪਾ ਅਤੇ 8/10 ਹੋਰ ਅਣਪਛਾਤੀਆਂ ਔਰਤਾਂ ਅਤੇ ਮਰਦਾਂ ਨੇ ਪੁਲਿਸ ਕਰਮਚਾਰੀਆਂ ਪਰ ਹਮਲਾ ਕਰ ਦਿੱਤਾ ਅਤੇ ਸਰਕਾਰੀ ਡਿਊਟੀ ਵਿੱਚ ਅੜਿੱਕਾ ਪਾਇਆ । ਹਮਲਾਵਰਾਂ ਤੋਂ ਪੁਲਿਸ ਕਰਮਚਾਰੀਆਂ ਨੇ ਬੜੀ ਮੁਸ਼ਿਕਲ ਨਾਲ, ਕਿਸੇ ਤਰਾਂ ਆਪਣਾ ਬਚਾਅ ਕੀਤਾ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੇ JCB . PB-11BU-8470, PB-11CV-3346 ਗੱਡੀ ਦੇ ਸ਼ੀਸੇ਼ ਵਗੈਰਾ ਵੀ ਤੋੜ ਦਿੱਤੇ ਅਤੇ ਅੱਗ ਲਗਾਉਣ ਦੀਆਂ ਧਮਕੀਆ ਵੀ ਦਿੱਤੀਆ।
ਥਾਣਾ ਕੋਤਵਾਲੀ ਪਟਿਆਲਾ ਦੇ ਐਸ.ਐਚ.ਉ ਰਾਜੇਸ਼ ਮਲਹੋਤਰਾ ਨੇ ਦੱਸਿਆ ਕਿ ਪੁਲਿਸ ਨੇ ਨਿਗਮ ਦੀ ਲੈਂਡ ਸ਼ਾਖਾ ਦੇ ਸੁਪਰਡੈਂਟ ਵਿਸ਼ਾਲ ਸਿਆਲ ਦੇ ਬਿਆਨ ਦੇ ਅਧਾਰ ਪਰ, ਲਖਵਿੰਦਰ ਸਿੰਘ, ਹੈਪੀ, ਵਿਜੇ ਕੁਮਾਰ, ਕਮਲੇਸ਼ , ਰੂਪਾ ਅਤੇ 8/10 ਹੋਰ ਅਣਪਛਾਤੀਆਂ ਔਰਤਾਂ ਅਤੇ ਮਰਦਾਂ ਦੇ ਵਿਰੁੱਧ FIR No. 188 DTD 31-08-22 U/S 353,186, 447,427,511 IPC ਤਹਿਤ ਕੇਸ ਦਰਜ਼ ਕਰਕੇ, ਉਨ੍ਹਾਂ ਦੀ ਤਲਾਸ਼ ਅਤੇ ਅਣਪਛਾਤਿਆਂ ਦੀ ਸ਼ਨਾਖਤ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਨਾਮਜਦ ਦੋਸ਼ੀਆਂ ਨੂੰ ਗਿਰਫਤਾਰ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।