ਦੋ ਦਰਜਨ ਨੌਜਵਾਨ ਭਾਜਪਾ ਯੁਵਾ ਮੋਰਚਾ ਵਿੱਚ ਸ਼ਾਮਲ, ਵਿਕਾਸ ਸਾਰਥੀ ਬਣੇ ਦੱਖਣੀ ਮੰਡਲ ਦੇ ਪ੍ਰਧਾਨ
ਬਠਿੰਡਾ (ਅਸ਼ੋਕ ਵਰਮਾ)
ਜਨ ਜਨ ਦੇ ਕਲਿਆਣ ਦਾ ਸੰਕਲਪ ਲੈ ਕੇ ਕੰਮ ਕਰ ਰਹੀ ਕੇਂਦਰ ਦੀ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਖ਼ੁਸ਼ ਹੋ ਕੇ ਨੌਜਵਾਨ ਪੀੜ੍ਹੀ ਲਗਾਤਾਰ ਭਾਜਪਾ ਨਾਲ ਜੁੜ ਰਹੀ ਹੈ। ਜਿਸਦੇ ਚੱਲਦੇ ਯੁਵਾ ਮੋਰਚਾ ਦੀ ਟੀਮ ਵੱਲੋਂ ਇੱਕ ਮੀਟਿੰਗ ਲਾਲ ਸਿੰਘ ਬਸਤੀ ਵਿਖੇ ਕੀਤੀ ਗਈ। ਜਿਸ ਵਿੱਚ ਭਾਜਪਾ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਨੇ ਕਾਂਗਰਸ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਆਏ ਨੌਜਵਾਨਾਂ ਦਾ ਸਿਰੋਪਾ ਪਾ ਕੇ ਸਵਾਗਤ ਕੀਤਾ। ਇਸ ਮੌਕੇ ਬੋਲਦਿਆਂ ਭਾਜਪਾ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਨੇ ਕਿਹਾ ਕਿ ਦੇਸ਼ ਦਾ ਭਵਿੱਖ ਨੌਜਵਾਨ ਪੀੜ੍ਹੀ ਵੱਡੀ ਗਿਣਤੀ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਰਿਹਾ ਹੈ ਜੋ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ। ਕਿ ਦੇਸ਼ ਦੇ ਨੌਜਵਾਨ ਸੇਵਾ ਦਾ ਸੰਕਲਪ ਲੈ ਰਹੇ ਹਨ। ਸੁਖਪਾਲ ਸਿੰਘ ਸਰਾਂ ਨੇ ਕਿਹਾ ਮੋਦੀ ਸਰਕਾਰ ਦਾ ਟੀਚਾ ਸਭ ਦਾ ਸਾਥ ਸਭ ਦਾ ਵਿਕਾਸ ਹੈ। ਜਿਸ ਨੂੰ ਲੈ ਕੇ ਪਾਰਟੀ ਦੇ ਵਰਕਰ ਵੀ ਦਿਨ ਰਾਤ ਮਿਹਨਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਕੇਂਦਰ ਦੀਆਂ ਜਨ ਕਲਿਆਣਕਾਰੀ ਨੀਤੀਆਂ ਦਾ ਲਾਭ ਲੈ ਰਹੇ ਹਨ ਅਤੇ ਨੌਜਵਾਨ ਪੀੜ੍ਹੀ ਸਕਿੱਲ ਡਿਵੈਲਪਮੈਂਟ ਜ਼ਰੀਏ ਦੇਸ਼ ਵਿੱਚ ਨਵੇਂ ਕਦਮ ਸਥਾਪਤ ਕਰ ਰਹੇ ਹਨ। ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਅਗਰਵਾਲ ਨੇ ਨੌਜਵਾਨਾਂ ਨੂੰ ਕਿਹਾ ਕਿ ਹਰ ਲੋੜਵੰਦ ਅਤੇ ਗ਼ਰੀਬ ਦੀ ਸਹਾਇਤਾ ਕਰਨ ਲਈ ਯੁਵਾ ਮੋਰਚਾ ਦੇ ਵਰਕਰ ਨੂੰ ਹਰ ਵੇਲੇ ਤਿਆਰ ਰਹਿਣਾ ਚਾਹੀਦਾ ਹੈ। ਸਮਾਜਿਕ ਸੁਰੱਖਿਆ ਯੁਵਾ ਮੋਰਚਾ ਦਾ ਪ੍ਰਣ ਹੈ। ਇਸ ਮੌਕੇ ਮਹਾਂਮੰਤਰੀ ਸੰਜੀਵ ਡਾਗਰ ਨੇ ਯੁਵਾ ਮੋਰਚਾ ਦੇ ਦੱਖਣੀ ਮੰਡਲ ਦੇ ਪ੍ਰਧਾਨ ਲਈ ਵਿਕਾਸ ਸਾਰਥੀ ਦੇ ਨਾਮ ਦੀ ਘੋਸ਼ਣਾ ਕੀਤੀ। ਵਿਕਾਸ ਸਾਰਥੀ ਨੇ ਕਿਹਾ ਕਿ ਜੋ ਪਾਰਟੀ ਨੇ ਉਨ੍ਹਾਂ ਤੇ ਵਿਸ਼ਵਾਸ ਜਤਾਇਆ ਹੈ ਓਸ ਲਈ ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਭਾਨੂ ਪ੍ਰਤਾਪ ਰਾਣਾ ਦਾ ਧੰਨਵਾਦ ਕਰਦੇ ਹਨ। ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਪਾਰਟੀ ਵਿੱਚ ਜੋੜਨ ਲਈ ਕੰਮ ਕਰਨਗੇ। ਯੁਵਾ ਮੋਰਚਾ ਦੇ ਮੀਤ ਪ੍ਰਧਾਨ ਪਰੇਸ਼ ਗੋਇਲ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਦਾ ਅਹਿਵਾਨ ਕੀਤਾ। ਇਸ ਮੌਕੇ ਮਨੀਸ਼ ਅਰੋਡ਼ਾ,ਅਮਿਤ, ਇੰਦਰਜੀਤ ਸਿੰਘ, ਸੂਰਜ ਕੁਮਾਰ ,ਯਸ਼ਵੰਤ ਕੁਮਾਰ, ਦੀਪਕ ਕੁਮਾਰ, ਆਕਾਸ਼, ਆਦਿ ਹਾਜਰ ਸਨ।