ਪਤਨੀ ਨਾਲ ਜਬਰਦਸਤੀ, ਪਤੀ ਨੂੰ ਪੈ ਗਈ ਭਾਰੀ

Advertisement
Spread information

ਰਵੀ ਸੈਣ , ਬਰਨਾਲਾ 7 ਜੁਲਾਈ 2022 

    ਥਾਣਾ ਧਨੌਲਾ ਦੇ ਅਧੀਨ ਪੈਂਦੇ ਪਿੰਡ ਕੁੱਬੇ ਦੇ ਰਹਿਣੇ ਵਾਲੇ ਇੱਕ ਪਤੀ ਨੂੰ ਆਪਣੀ ਪਤਨੀ ਨਾਲ ਜੋਰ ਜਬਰਦਸਤੀ ਕਰਨਾੀ ਭਾਰੀ ਪੈ ਗਈ। ਪੁਲਿਸ ਨੇ ਪੀੜਤ ਔਰਤ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਤੇ ਦੋਸ਼ੀ ਪਤੀ ਖਿਲਾਫ ਗੈਰਕੁਦਰਤੀ ਸਬੰਧ ਬਣਾਉਣ ਦਾ ਕੇਸ ਦਰਜ਼ ਕਰਕੇ,ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ। ਸਰਕਾਰੀ ਹਸਪਤਾਲ ਧਨੌਲਾ ਵਿਖੇ ਦਾਖਿਲ ਔਰਤ ਨੇ ਦੱਸਿਆ ਕਿ 5 ਜੁਲਾਈ ਦੀ ਸਵੇਰ ਕਰੀਬ ਗਿਆਰਾਂ ਵਜੇ, ਉਸ ਦੇ ਪਤੀ ਗੁਰਤੇਜ ਸਿੰਘ ਨੇ ਉਸ ਦੀ ਮਰਜੀ ਤੋਂ ਉਲਟ ਅਤੇ ਗੈਰਕੁਦਰਤੀ ਸਬੰਧ ਬਣਾਏ। ਵਿਰੋਧ ਕਰਨ ਤੇ ਉਸ ਨੇ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ। ਗੰਭੀਰ ਹਾਲਤ ਵਿੱਚ ਉਹ ਇਲਾਜ ਲਈ ਸਰਕਾਰੀ ਹਸਪਤਾਲ ਧਨੌਲਾ ਦਾਖਿਲ ਹੋਈ। ਥਾਣਾ ਧਨੌਲਾ ਦੇ ਐਸਐਚਉ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੀੜਤਾ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਤੇ ਦੋਸ਼ੀ ਪਤੀ ਗੁਰਤੇਜ ਸਿੰਘ ਖਿਲਾਫ ਅਧੀਨ ਜੁਰਮ 377/ 506 ਆਈਪੀਸੀ ਦੇ ਤਹਿਤ ਕੇਸ ਦਰਜ਼ ਕਰਕੇ, ਮਾਮਲੇ ਦੀ ਤਫਤੀਸ਼ ਇੰਸਪੈਕਟਰ ਜਸਵਿੰਦਰ ਕੌਰ ਨੂੰ ਸੌਂਪੀ ਗਈ ਹੈ। ਉਨਾਂ ਕਿਹਾ ਕਿ ਜਲਦ ਹੀ ਦੋਸ਼ੀ ਨੂੰ ਗਿਰਫਤਾਰ ਕਰ ਲਿਆ ਜਾਵੇਗਾ।

Advertisement
Advertisement
Advertisement
Advertisement
error: Content is protected !!