ਦਲਿਤ ਮਜ਼ਦੂਰਾਂ ਨੇ ਝੋਨੇ ਦੀ ਲਵਾਈ ਦਾ ਰੇਟ 6000 ਕਰਨ ਦੀ ਮੰਗ ਉਠਾਈ
ਪਰਦੀਪ ਕਸਬਾ, ਸੰਗਰੂਰ, 11 ਮਈ 2022
ਪਿੰਡ ਵਿੱਚ ਹੋਏ ਇਕੱਠ ਚ ਸ਼ਾਮਲ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਪਿੰਡ ਡਸਕਾ ਆਗੂਆਂ ਬੱਗਾ ਸਿੰਘ, ਸਤਨਾਮ ਸਿੰਘ ਨੇ ਪਿੰਡ ਵਿੱਚ ਪਏ ਮਤੇ ਦਾ ਪੁਰਜ਼ੋਰ ਸਮਰਥਨ ਕੀਤਾ । ਪਿੰਡ ਦੇ ਲੋਕਾਂ ਦੀ ਇੱਕੋ ਆਵਾਜ਼ ਹੈ ਕਿ ਜੇਕਰ ਦੂਸਰੇ ਵਰਗ ਦੇ ਲੋਕਾਂ ਨੂੰ ਆਪਣੀ ਜਿਣਸ ਜਿਸ ਵਿੱਚ ਤੂੜੀ ਵੀ ਸ਼ਾਮਲ ਹੈ, ਦੇ ਰੇਟ ਤੈਅ ਕਰਨ ਦਾ ਅਧਿਕਾਰ ਹੈ ਤਾਂ ਖੇਤ ਮਜ਼ਦੂਰਾਂ ਨੂੰ ਵੀ ਜੀਰੀ ਲਵਾਈ ਅਤੇ ਦਿਹਾੜੀ ਵਧਾਉਣ ਦਾ ਵੀ ਪੂਰਾ ਹੱਕ / ਅਧਿਕਾਰ ਹੈ। ਪਿੰਡਾਂ ਵਿੱਚ ਇਹ ਵੀ ਆਵਾਜ਼ ਉੱਠ ਰਹੀ ਹੈ ਕਿ ਪੰਜਾਬ ਸਰਕਾਰ ਨੂੰ ਵੀ ਖੇਤ ਮਜ਼ਦੂਰਾਂ ਦੀਆਂ ਮੰਗਾਂ ਮਸਲਿਆਂ ਵੱਲ ਵਿਸ਼ੇਸ਼ ਧਿਆਨ ਦੇਂਦੇ ਹੋਏ ਜੋ ਉਪਰੋਕਤ ਮੰਗਾਂ ਉਠਾਈਆਂ ਹਨ ਉਨ੍ਹਾਂ ਨੂੰ ਹਰ ਹਾਲਤ ਵਿੱਚ ਪੂਰਾ ਕਰਨਾ ਚਾਹੀਦਾ ਹੈ ।
ਆਗੂਆਂ ਨੇ ਕਿਹਾ ਲਗਾਤਾਰ ਵੱਧ ਰਹੀ ਮਹਿੰਗਾਈ ਦੀ ਸਭ ਤੋਂ ਵੱਧ ਮਾਰ ਪੰਜਾਬ ਦੇ ਅੰਦਰ ਖੇਤ ਮਜ਼ਦੂਰਾਂ ਦੇ ਉੱਪਰ ਪੈ ਰਹੀ ਹੈ। ਇਸ ਵਾਰ ਤੂੜੀ ਦਾ ਰੇਟ ਅਸਮਾਨੀ ਚੜ੍ਹਨ ਕਾਰਨ ਖੇਤ ਮਜ਼ਦੂਰਾਂ ਲਈ ਡੰਗਰ – ਪਸ਼ੂ ਰੱਖਣੇ ਵੱਸ ਤੋਂ ਬਾਹਰ ਹੋ ਜਾਣਗੇ। ਇਸ ਵਾਰ ਤੂੜੀ ਦਾ ਰੇਟ ਪਿਛਲੇ ਸਾਲ ਦੇ ਮੁਕਾਬਲੇ ਢਾਈ ਗੁਣਾ ਵੱਧ ਜਾਣ ਕਾਰਨ ਖੇਤ ਮਜ਼ਦੂਰਾਂ ਅੰਦਰ ਹਾਹਾਕਾਰ ਮੱਚੀ ਪਈ ਹੈ। ਵੱਡੇ ਪੱਧਰ ਤੇ ਪਿੰਡਾਂ ਦੇ ਵਿੱਚ ਖੇਤ ਮਜ਼ਦੂਰਾਂ ਵੱਲੋਂ ਜੀਰੀ ਦੀ ਲੁਆਈ ਦਾ ਰੇਟ ਪ੍ਰਤੀ ਏਕੜ (8 ਕਨਾਲਾ) 6000 ਰੁਪਏ ਅਤੇ ਦਿਹਾੜੀ 8 ਘੰਟੇ ਦੀ 500 ਰੁਪਏ ਲੈਣ ਲਈ ਮਤੇ ਪਾਏ ਜਾ ਰਹੇ ਹਨ।
ਇਸੇ ਤਰ੍ਹਾਂ ਲਹਿਰਾ ਬਲਾਕ ਦੇ ਪਿੰਡ ਡਸਕਾ ਵਿਖੇ ਖੇਤ ਮਜ਼ਦੂਰਾਂ ਨੇ ਵਿਸ਼ਾਲ ਇਕੱਠ ਕਰਦੇ ਹੋਏ 6000 ਰੁਪਏ ਪ੍ਰਤੀ ਏਕੜ ਝੋਨੇ ਦੀ ਲਵਾਈ ਅਤੇ ਅੱਠ ਘੰਟੇ ਦੀ ਦਿਹਾੜੀ ਪੰਜ ਸੌ ਰੁਪਿਆ ਲੈਣ ਲਈ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਮਤਾ ਪਾਸ ਕੀਤਾ। ਸਾਰੇ ਪਿੰਡ ਦੇ ਖੇਤ ਮਜ਼ਦੂਰਾਂ ਨੇ ਉਪਰੋਕਤ ਮਾਮਲੇ ਸੰਬੰਧੀ ਏਕੇ ਦਾ ਸਬੂਤ ਦਿੱਤਾ।
ਪਿੰਡ ਵਿੱਚ ਹੋਏ ਇਕੱਠ ਚ ਸ਼ਾਮਲ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਪਿੰਡ ਡਸਕਾ ਆਗੂਆਂ ਬੱਗਾ ਸਿੰਘ, ਸਤਨਾਮ ਸਿੰਘ ਨੇ ਪਿੰਡ ਵਿੱਚ ਪਏ ਮਤੇ ਦਾ ਪੁਰਜ਼ੋਰ ਸਮਰਥਨ ਕੀਤਾ । ਪਿੰਡ ਦੇ ਲੋਕਾਂ ਦੀ ਇੱਕੋ ਆਵਾਜ਼ ਹੈ ਕਿ ਜੇਕਰ ਦੂਸਰੇ ਵਰਗ ਦੇ ਲੋਕਾਂ ਨੂੰ ਆਪਣੀ ਜਿਣਸ ਜਿਸ ਵਿੱਚ ਤੂੜੀ ਵੀ ਸ਼ਾਮਲ ਹੈ, ਦੇ ਰੇਟ ਤੈਅ ਕਰਨ ਦਾ ਅਧਿਕਾਰ ਹੈ ਤਾਂ ਖੇਤ ਮਜ਼ਦੂਰਾਂ ਨੂੰ ਵੀ ਜੀਰੀ ਲਵਾਈ ਅਤੇ ਦਿਹਾੜੀ ਵਧਾਉਣ ਦਾ ਵੀ ਪੂਰਾ ਹੱਕ / ਅਧਿਕਾਰ ਹੈ। ਪਿੰਡਾਂ ਵਿੱਚ ਇਹ ਵੀ ਆਵਾਜ਼ ਉੱਠ ਰਹੀ ਹੈ ਕਿ ਪੰਜਾਬ ਸਰਕਾਰ ਨੂੰ ਵੀ ਖੇਤ ਮਜ਼ਦੂਰਾਂ ਦੀਆਂ ਮੰਗਾਂ ਮਸਲਿਆਂ ਵੱਲ ਵਿਸ਼ੇਸ਼ ਧਿਆਨ ਦੇਂਦੇ ਹੋਏ ਜੋ ਉਪਰੋਕਤ ਮੰਗਾਂ ਉਠਾਈਆਂ ਹਨ ਉਨ੍ਹਾਂ ਨੂੰ ਹਰ ਹਾਲਤ ਵਿੱਚ ਪੂਰਾ ਕਰਨਾ ਚਾਹੀਦਾ ਹੈ ।
One thought on “ਦਲਿਤ ਮਜ਼ਦੂਰਾਂ ਨੇ ਝੋਨੇ ਦੀ ਲਵਾਈ ਦਾ ਰੇਟ 6000 ਕਰਨ ਦੀ ਮੰਗ ਉਠਾਈ”
Comments are closed.