ਲੌਕਡਾਊਨ- ਨਸ਼ਿਆਂ ਦੀ ਤੋਟ , ਨਸ਼ੇੜਿਆਂ ਦਾ ਸਹਾਰਾ ਬਣੇ ਓਟ , 1026 ਨਵੇਂ ਨਸ਼ਾ-ਪੀੜਤ ਹੋਏ ਰਜਿਸਟਰਡ

Advertisement
Spread information

ਕਰਫਿਊ ਦੌਰਾਨ ਜ਼ਿਲ੍ਹੇ ’ਚ 7015 ਨਸ਼ਾ-ਪੀੜਤਾਂ ਨੂੰ ਦਿੱਤੀ ਗਈ ਦਵਾਈ: ਡਾ ਜੀ.ਬੀ. ਸਿੰਘ

ਨਸ਼ਾ ਛੁਡਾਊ ਪ੍ਰੋਗਰਾਮ ਤਹਿਤ 1026 ਨਵੇਂ ਨਸ਼ਾ-ਪੀੜਤ ਹੋਏ ਰਜਿਸਟਰਡ

ਪ੍ਰਤੀਕ ਸਿੰਘ  ਬਰਨਾਲਾ 27 ਅਪਰੈਲ 2020
ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਲਾਗੂ ਲੌਕਡਾਊਨ ਕਾਰਣ ਨਸ਼ੇ ਦੀ ਤੋਟ ਦੇ ਝੰਬੇ ਨਸ਼ੇੜਿਆਂ ਨੇ ਹੁਣ ਨਸ਼ਾ ਛੁਡਾਊ ਕੇਂਦਰਾਂ ਵੱਲ ਵਹੀਰਾਂ ਘੱਤ ਦਿੱਤੀਆਂ ਹਨ। ਲੌਕਡਾਊਨ ਦੇ ਦਿਨਾਂ ਵਿੱਚ ਓਟ ਕਲੀਨਕਾਂ ਅਤੇ ਨਸ਼ਾ ਛੁਡਾਊ ਕੇਂਦਰਾਂ ਚ, ਨਸ਼ੇ ਦੀ ਆਦਤ ਤੋਂ ਨਿਜ਼ਾਤ ਪਾਉਣ ਲਈ 1026 ਮਰੀਜ਼ਾਂ ਦੀ ਨਵੀਂ ਰਜਿਸਟਰੇਸ਼ਨ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਬਰਨਾਲਾ ਡਾ. ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਓਟ ਕਲੀਨਿਕਾਂ ਤੇ ਨਸ਼ਾ ਛੁਡਾਊ ਕੇਂਦਰਾਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ 8 ਵਜੇ ਹੈ। ਨਵੀਂ ਰਜਿਸਟ੍ਰੇਸ਼ਨ ਲਈ ਅੱਲਗ ਕਾਊਂਟਰ ਦਾ ਪ੍ਰਬੰਧ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਤਾਂ ਜੋ ਇਥੇ ਮਰੀਜ਼ਾਂ ਦੀਆਂ ਲੰਬੀਆਂ ਕਤਾਰਾਂ ਨਾ ਲੱਗਣ। ਡਾ. ਜੀ. ਬੀ. ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਨਸ਼ਾ-ਛੁਡਾਊ ਮੁਹਿੰਮ ਤਹਿਤ ਕਰਫਿਊ ਦੌਰਾਨ 1026 ਮਰੀਜ਼ਾਂ ਦੀ ਨਵੀਂ ਰਜਿਸਟਰੇਸ਼ਨ ਹੋਈ ਹੈ। ਜਦੋਂ ਕਿ ਕੁੱਲ 7015 ਮਰੀਜ਼ਾਂ ਨੂੰ ਦਵਾਈ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਨਸ਼ਾ-ਛੁਡਾਊ ਕੇਂਦਰਾਂ ਵਿਚ ਦਵਾਈ ਦੇਣ ਦੌਰਾਨ ਸਮਾਜਿਕ ਦੂਰੀ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਮਰੀਜ਼ਾਂ ਨੂੰ ਸੁਚੇਤ ਵੀ ਕੀਤਾ ਜਾ ਰਿਹਾ ਹੈ ਕਿ ਜੇਕਰ ਜ਼ਿਆਦਾ ਬੁਖਾਰ, ਖੁਸ਼ਕ ਖੰਘ ਅਤੇ ਸਾਹ ਲੈਣ ਵਿੱਚ ਮੁਸ਼ਕਲ ਹੁੰਦੀ ਹੈ ਤਾਂ ਉਹ ਲਾਜ਼ਮੀ ਤੌਰ ’ਤੇ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਨਾਲ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਨਸ਼ਾ-ਛੁਡਾਊ ਪ੍ਰੋਗਰਾਮ ਦਾ ਮੁੱਖ ਉਦੇਸ਼ ਨਸ਼ੇ ਦੇ ਕੋਹੜ ਤੋਂ ਮੁਕਤੀ ਦਿਵਾ ਕੇ ਨਾਗਰਿਕਾਂ ਦਾ ਮੁੜ ਵਸੇਬਾ ਕਰਾਉਣਾ ਹੈ ਤਾਂ ਜੋ ਉਹ ਸਿਹਤਯਾਬ ਜ਼ਿੰਦਗੀ ਦੀ ਸ਼ੁਰੂਆਤ ਕਰ ਸਕਣ। ਉਨ੍ਹਾਂ ਦੱਸਿਆ ਕਿ ਟੌਲ ਫਰੀ ਹੈਲਪਲਾਈਨ ਨੰਬਰ 104 ’ਤੇ ਦਿਨ-ਰਾਤ ਡਾਕਟਰੀ ਸੇਵਾਵਾਂ ਸਮੇਤ ਨਸ਼ਾ-ਛੁਡਾਊ ਪ੍ਰੋਗਰਾਮ ਸਬੰਧੀ ਮੁਕੰਮਲ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ। ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਕਰਫਿਊ ਦੇ ਮੱਦੇਨਜ਼ਰ ਮਰੀਜ਼ਾਂ ਨੂੰ ਹੁਣ ਘਰ ਲਿਜਾਣ ਲਈ (ਟੇਕ ਹੋਮ ਡੋਜ਼) 21 ਦਿਨਾਂ ਦੀ ਦਵਾਈ ਦਿੱਤੀ ਜਾਂਦੀ ਹੈ ਅਤੇ ਇਹ ਦਵਾਈ ਕੇਵਲ ਸਾਇਕੈਟਰਿਸਟ ਦੀ ਸਲਾਹ ਉਪਰੰਤ ਹੀ ਮਰੀਜ਼ ਨੂੰ ਦਿੱਤੀ ਜਾ ਰਹੀ ਹੈ।
Advertisement
Advertisement
Advertisement
Advertisement
Advertisement
error: Content is protected !!