ਲੋੜਵੰਦਾਂ ਦੀ ਆਵਾਜ਼ ਬੁਲੰਦ ਕਰਨ ਲਈ ਹੀ ਫੜਿਆ ਹੈ ਰਾਜਨੀਤੀ ਦਾ ਪੱਲਾ – ਬਿਕਰਮ ਚਹਿਲ
- ਹਲਕੇ ਦੇ ਪਿੰਡਾਂ ਵਿੱਚ ਵੀ ਮਿਲਣਗੀਆਂ ਸ਼ਹਿਰਾਂ ਵਰਗੀਆਂ ਸਹੂਲਤਾਂ – ਬਿਕਰਮ ਚਹਿਲ
ਰਿਚਾ ਨਾਗਪਾਲ, ਪਟਿਆਲਾ ,7 ਫਰਵਰੀ 2022
ਹਲਕਾ ਸਨੌਰ ਤੋਂ ਪੰਜਾਬ ਲੋਕ ਕਾਂਗਰਸ ,ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ(ਸੰਯੁਕਤ ) ਦੇ ਸਾਂਝੇ ਉਮੀਦਵਾਰ ਬਿਕਰਮਜੀਤ ਇੰਦਰ ਸਿੰਘ ਚਹਿਲ ਦੀ ਚੋਣ ਮੁਹਿੰਮ ਲਗਾਤਾਰ ਜਾਰੀ ਹੈ। ਉਹਨਾਂ ਵੱਲੋਂ ਅੱਜ ਹਲਕੇ ਦੇ ਇੱਕ ਦਰਜਨ ਤੋਂ ਵੱਧ ਪਿੰਡਾਂ ਵਿੱਚ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ। ਉਹਨਾਂ ਦੀ ਨਿਮਰਤਾ,ਸਾਦਗੀ ਤੇ ਪਹਿਲਾਂ ਤੋਂ ਹੀ ਕੀਤੀ ਜਾ ਰਹੀ ਲੋਕ ਸੇਵਾ ਕਰਕੇ ਉਹਨਾਂ ਦਾ ਪਿੰਡ ਪਿੰਡ ਭਰਵਾਂ ਸਵਾਗਤ ਹੋ ਰਿਹਾ ਹੈ। ਮੀਟਿੰਗਾਂ ਦੌਰਾਨ ਉਹਨਾਂ ਨੂੰ ਹਲਕੇ ਦੇ ਨੌਜਵਾਨਾਂ ਅਤੇ ਔਰਤਾਂ ਦਾ ਖਾਸ ਸਮਰਥਨ ਮਿਲ ਰਿਹਾ ਹੈ,ਔਰਤਾਂ ਅਤੇ ਨੌਜਵਾਨ ਉਹਨਾਂ ਦੇ ਹੱਕ ਵਿੱਚ ਜਮ ਕੇ ਨਾਅਰੇਬਾਜੀ ਕਰ ਰਹੇ ਹਨ ਅਤੇ ਨਾਲ ਹੀ ਚੋਣਾਂ ਵਿੱਚ ਭਰਵਾਂ ਸਹਿਯੋਗ ਦੇਣ ਦਾ ਵਾਅਦਾ ਵੀ ਕਰ ਰਹੇ ਹਨ। ਇਸ ਮੌਕੇ ਬਿਕਰਮ ਚਾਹਲ ਨੇ ਹਲਕਾ ਵਾਸੀਆਂ ਕੋਲੋਂ ਗੱਠਜੋੜ ਨੂੰ ਸਹਿਯੋਗ ਦੇਣ ਦੀ ਮੰਗ ਕਰਦਿਆਂ ਕਿਹਾ ਨੇ ਉਹ ਸਨੌਰ ਹਲਕੇ ਦੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੋਈ ਕਸਰ ਨਹੀਂ ਛੱਡਣਗੇ। ਉਹਨਾਂ ਹਲਕਾ ਨਿਵਾਸੀਆਂ ਦੀ ਹਰ ਮੁਸ਼ਕਿਲ ਦਾ ਹੱਲ ਕੱਢਣ ਦਾ ਵਾਅਦਾ ਕਰਦਿਆਂ ਕਿਹਾ ਕਿ ਉਹਨਾਂ ਨੇ ਆਮ ਲੋਕਾਂ ਦੀ ਭਲਾਈ ਹਿਤ ਕੰਮ ਕਰਨ ਲਈ ਅਤੇ ਲੋੜਵੰਦਾਂ ਦੀ ਆਵਾਜ਼ ਬੁਲੰਦ ਕਰਨ ਲਈ ਹੀ ਰਾਜਨੀਤੀ ਦਾ ਪੱਲਾ ਫੜਿਆ ਹੈ ।