ਕਰੋਨਾ ਸੰਕਟ ਦੌਰਾਨ ਤਨਦੇਹੀ ਨਾਲ ਜੁਟਿਆ ਹੋਇਐ ਸਿਹਤ ਵਿਭਾਗ- ਸਿਵਲ ਸਰਜਨ
ਸੋਨੀ ਪਨੇਸਰ ਬਰਨਾਲਾ, 23 ਅਪਰੈਲ 2020
ਸਿਹਤ ਵਿਭਾਗ ਬਰਨਾਲਾ ਵੱਲੋਂ ਨਿਰਵਿਘਨ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਬਰਨਾਲਾ ਡਾ. ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਵੱਲੋਂ ਜ਼ਿਲ•ੇ ਵਿਚ ਕਰਫਿਊ ਦੌਰਾਨ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਜ਼ਿਲੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਬਲਾਕ ਪੱਧਰ ਤੱਕ (ਜ਼ਿਲਾ ਹਸਪਤਾਲ, ਸਬ ਡਵੀਜ਼ਨ ਹਸਪਤਾਲ, ਸਬ ਸੈਂਟਰ, ਕਮਿਊਨਟੀ ਹੈਲਥ ਸੈਂਟਰ, ਪ੍ਰਾਇਮਰੀ ਹੈਲਥ ਸੈਂਟਰ, ਹੈਲਥ ਐਂਡ ਵੈਲਨੈਸ ਸੈਂਟਰਸ) ਦੇ ਸਟਾਫ ਵੱਲੋਂ ਤਨਦੇਹੀ ਨਾਲ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।
ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਮਿਤੀ 22 ਮਾਰਚ ਤੋਂ 22 ਅਪ੍ਰੈਲ ਦੌਰਾਨ ਸਿਹਤ ਵਿਭਾਗ ਵੱਲੋਂ ਆਪਣੀਆਂ ਹੁਣ ਤਕ ਕੁੱਲ 16670 ਮਰੀਜ਼ਾਂ ਦੀ ਓ.ਪੀ.ਡੀ., 1643 ਮਰੀਜ਼ਾਂ ਦੀ ਆਈ.ਪੀ.ਡੀ., 324 ਜਣੇਪਾ (ਡਲਿਵਰੀ ਕੇਸ), 32325 ਮਰੀਜ਼ਾਂ ਦੇ ਲੈਬ ਟੈਸਟ, 1290 ਮਰੀਜ਼ਾਂ ਦੇ ਐਕਸ-ਰੇਅ, 657 ਮਰੀਜ਼ਾਂ ਦੇ ਅਲਟਰਾਸਾਊਂਡ, 295 ਮਰੀਜ਼ਾਂ ਦੀ ਸਰਜਰੀ ਕੀਤੀ ਗਈ।
ਡਾ. ਜੀ ਬੀ ਸਿੰਘ ਨੇ ਦੱਸਿਆ ਕਿ ਇਨ•ਾਂ ਵਿੱਚੋਂ ਸਿਵਲ ਹਸਪਤਾਲ ਬਰਨਾਲਾ ਵਿਖੇ ਗਾਇਨੀ ਦੇ ਡਾਕਟਰ ਡਾ. ਈਸ਼ਾ ਗੁਪਤਾ ਅਤੇ ਡਾ. ਹਿਮਾਨੀ ਸ਼ਰਮਾ ਵੱੱਲੋਂ 225 ਜਣੇਪਾ ਕੇਸ (ਡਲਿਵਰੀ ਕੇਸ) ਡੀਲ ਕੀਤੇ ਗਏ। ਕਰਫਿਊ ਦੌਰਾਨ ਸਿਵਲ ਹਸਪਤਾਲ ਬਰਨਾਲਾ ਵਿਖੇ 6139 ਮਰੀਜ਼ਾਂ ਦੀ ਓ.ਪੀ.ਡੀ., 1216 ਮਰੀਜ਼ਾਂ ਦੀ ਆਈ.ਪੀ.ਡੀ., 99 ਮਰੀਜ਼ਾਂ ਦੀ ਵੱਡੀ ਸਰਜਰੀ, 152 ਮਰੀਜ਼ਾਂ ਦੀ ਛੋਟੀ ਸਰਜਰੀ, 22276 ਲੈਬ ਟੈਸਟ, 756 ਐਕਸ-ਰੇਅ, 657 ਅਲਟਰਾਸਾਊਂਡ ਕੀਤੇ ਗਏ।
ਇਸੇ ਤਰ•ਾਂ ਸਬ ਡਵੀਜ਼ਨਲ ਹਸਪਤਾਲ ਬਰਨਾਲਾ ਵਿਖੇ ਵਿੱਚ 2737 ਮਰੀਜ਼ਾਂ ਦੀ ਓ.ਪੀ.ਡੀ., 219 ਮਰੀਜਾਂ ਦੀ ਆਈ.ਪੀ.ਡੀ., 52 ਜਣੇਪਾ (ਡਲਿਵਰੀ ਕੇਸ), 5950 ਮਰੀਜ਼ਾਂ ਦੇ ਲੈਬ ਟੈਸਟ, 353 ਮਰੀਜ਼ਾਂ ਦੇ ਐਕਸ-ਰੇ, 35 ਮਰੀਜ਼ਾਂ ਦੀ ਸਰਜਰੀ, ਕਮਿਊਨਟੀ ਹੈਲਥ ਸੈਂਟਰ ਧਨੌਲਾ ਵਿਖੇ 2595 ਮਰੀਜ਼ਾਂ ਦੀ ਓ.ਪੀ.ਡੀ., 111 ਮਰੀਜ਼ਾਂ ਦੀ ਆਈ.ਪੀ.ਡੀ., 34 ਜਣੇਪਾ (ਡਲਿਵਰੀ ਕੇਸ), 1319 ਮਰੀਜ਼ਾਂ ਦੇ ਲੈਬ ਟੈਸਟ, 128 ਮਰੀਜ਼ਾਂ ਦੇ ਐਕਸ-ਰੇ ਕਮਿਊਨਟੀ ਹੈਲਥ ਸੈਂਟਰ ਮਹਿਲ ਕਲਾਂ ਵਿਖੇ 1292 ਮਰੀਜ਼ਾਂ ਦੀ ਓ.ਪੀ.ਡੀ., 53 ਮਰੀਜਾਂ ਦੀ ਆਈ.ਪੀ.ਡੀ., 8 ਜਣੇਪਾ (ਡਲਿਵਰੀ ਕੇਸ), 992 ਮਰੀਜ਼ਾਂ ਦੇ ਲੈਬ ਟੈਸਟ, 8 ਮਰੀਜਾਂ ਦੀ ਛੋਟੀ ਵੱਡੀ ਸਰਜਰੀ, ਕਮਿਊਨਟੀ ਹੈਲਥ ਸੈਂਟਰ ਭਦੌੜ ਵਿਖੇ 3426 ਮਰੀਜ਼ਾਂ ਦੀ ਓ.ਪੀ.ਡੀ., 30 ਮਰੀਜ਼ਾਂ ਦੀ ਆਈ.ਪੀ.ਡੀ., 5 ਜਣੇਪਾ (ਡਲਿਵਰੀ ਕੇਸ), 1004 ਮਰੀਜਾਂ ਦੇ ਲੈਬ ਟੈਸਟ, 53 ਮਰੀਜ਼ਾਂ ਦੇ ਐਕਸ-ਰੇ, 6 ਮਰੀਜ਼ਾਂ ਦੀ ਸਰਜਰੀ ਅਤੇ ਕਮਿਊਨਟੀ ਹੈਲਥ ਸੈਂਟਰ ਚੰਨਣਵਾਲ ਵਿਖੇ 481 ਮਰੀਜ਼ਾਂ ਦੀ ਓ.ਪੀ.ਡੀ., 14 ਮਰੀਜ਼ਾਂ ਦੀ ਆਈ.ਪੀ.ਡੀ., 750 ਮਰੀਜ਼ਾਂ ਦੇ ਲੈਬ ਟੈਸਟ ਕੀਤੇ ਗਏ ਹਨ।