ਹਰਿੰਦਰ ਨਿੱਕਾ , ਬਰਨਾਲਾ 6 ਜਨਵਰੀ 2022
ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਮਹੇਸ਼ ਕੁਮਾਰ ਲੋਟਾ ਨੂੰ ਪੰਜਾਬ ਸਰਕਾਰ ਦੁਆਰਾ ਅਗਰਵਾਲ ਭਲਾਈ ਬੋਰਡ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਨਾਲ ਟਕਸਾਲੀ ਕਾਂਗਰਸੀ ਆਗੂਆਂ ਅਤੇ ਲੋਟਾ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਪੰਜਾਬ ਦੇ ਰਾਜਪਾਲ ਵੱਲੋਂ ਜ਼ਾਰੀ ਨੋਟੀਫਿਕੇਸ਼ਨ ਅਨੁਸਾਰ ਭਵਾਨੀਗੜ੍ਹ ਦੇ ਵਾਸੀ ਵਰਿੰਦਰ ਮਿੱਤਲ ਨੂੰ ਚੇਅਰਮੈਨ, ਰਾਜੀਵ ਗੋਇਲ ਵਾਸੀ ਪਟਿਆਲਾ ਨੂੰ ਵਾਈਸ ਚੇਅਰਮੈਨ ਅਤੇ ਚਾਰ ਡਾਇਰੈਕਟਰਾਂ ਵਿੱਚ ਮਹੇਸ਼ ਕੁਮਾਰ ਲੋਟਾ ਵਾਸੀ ਬਰਨਾਲਾ , ਰਜਨੀਸ਼ ਗਰਗ ਵਾਸੀ ਗਿੱਦੜਬਹਾ, ਮਨੋਜ਼ ਕੁਮਾਰ ਵਾਸੀ ਭੀਖੀ ਅਤੇ ਅਜੇ ਬਾਂਸਲ ਵਾਸੀ ਮੋਗਾ ਸ਼ਾਮਿਲ ਹਨ।
ਮਹੇਸ਼ ਲੋਟਾ ਨੇ ਆਪਣੀ ਨਿਯੁਕਤੀ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦਾ ਸ਼ੁਕਰੀਆ ਅਦਾ ਕਰਦਿਆਂ ਕਿਹਾ ਕਿ ਮੈਂ ਸਰਕਾਰ ਵੱਲੋਂ ਅਗਰਵਾਲ ਭਲਾਈ ਬੋਰਡ ਦੇ ਮੈਂਬਰ ਡਾਇਰੈਕਰ ਦੇ ਤੌਰ ਤੇ ਦਿੱਤੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਅੱਗਰਵਾਲ ਸਮਾਜ ਦੀ ਬਿਹਤਰੀ ਅਤੇ ਉਨਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ।
ਉੱਧਰ ਮਹੇਸ਼ ਲੋਟਾ ਦੀ ਨਿਯੁਕਤੀ ਤੇ ਸੀਨੀਅਰ ਕਾਂਗਰਸੀ ਆਗੂ ਅਤੇ ਬਰਨਾਲ ਤੋਂ ਟਿਕਟ ਦੇ ਪ੍ਰਮੁੱਖ ਦਾਵੇਦਾਰ ਕੁਲਦੀਪ ਸਿੰਘ ਕਾਲਾ ਢਿੱਲੋਂ, ਮਹਿੰਦਰ ਪਾਲ ਸਿੰਘ ਪੱਖੋ, ਸਾਬਕਾ ਕੌਂਸਲਰ ਕੁਲਦੀਪ ਧਰਮਾ, ਪਰਮਜੀਤ ਸਿੰਘ ਪੱਖੋ, ਰਾਜੂ ਚੌਧਰੀ, ਜਿਲ੍ਹਾ ਸ਼ਕਾਇਤ ਨਿਵਾਰਣ ਕਮੇਟੀ ਦੇ ਮੈਂਬਰ ਬਲਦੇਵ ਸਿੰਘ ਭੁੱਚਰ , ਸੂਰਤ ਸਿੰਘ ਬਾਜਵਾ, ਬਾਜ਼ ਸਿੰਘ ਰਟੌਲ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਸੁਰਿੰਦਰ ਪਾਲ ਬਾਲਾ ਆਦਿ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਟਕਸਾਲੀ ਆਗੂ ਨੂੰ ਸਰਕਾਰ ਵਿੱਚ ਦਿੱਤੀ ਨੁਮਾਇੰਦਗੀ ਨਾਲ ਵਰਕਰਾਂ ਅਤੇ ਆਗੂਆਂ ਦਾ ਹੌਸਲਾ ਵਧਿਆ ਹੈ। ਉਕਤ ਸਾਰੇ ਆਗੂਆਂ ਨੇ ਮਹੇਸ਼ ਕੁਮਾਰ ਲੋਟਾ ਨੂੰ ਨਿਯੁਕਤੀ ਲਈ ਵਧਾਈ ਵੀ ਦਿੱਤੀ।