ਐਸੋਸੀਏਸ਼ਨ ਲੋਕ ਸੇਵਾ ਅਤੇ ਗਰੀਬਾਂ ਦੀ ਭਲਾਈ ਲਈ ਨਿਰੰਤਰ ਕਾਰਜ ਕਰ ਰਹੀ ਹੈ- ਰਾਜ ਕੁਮਾਰ ਅਰੋੜਾ
ਪਰਦੀਪ ਕਸਬਾ , ਸੰਗਰੂਰ 02 ਜਨਵਰੀ 2022
ਸਥਾਨਕ ਨਗਨ ਬਾਬਾ ਸ੍ਰੀ ਸਾਹਿਬ ਦਾਸ ਜੀ ਦੇ ਤੱਪ ਅਸਥਾਨ ਨਾਭਾ ਗੇਟ ਵਿਖੇ ਨਵੇਂ ਸਾਲ ਦੀ ਆਮਦ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮਾਜ ਸੇਵਾ, ਲੋਕ ਭਲਾਈ, ਪੈਨਸ਼ਨਰਾਂ ਅਤੇ ਬਜ਼ੁਰਗਾਂ ਦੇ ਸਨਮਾਨ ਨੂੰ ਸਮਰਪਿਤ ਸਟੇਟ ਸ਼ੋਸ਼ਲ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਰਬਤ ਦੇ ਭਲੇ, ਸੁੱਖ ਸ਼ਾਂਤੀ, ਪਿਆਰ ਅਤੇ ਭਾਈਚਾਰਕ ਸਾਂਝ ਮਜ਼ਬੂਤ ਕਰਨ ਲਈ ਧਾਰਮਿਕ ਸਮਾਗਮ ਦਾ ਆਯੋਜਨ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੂਬਾਈ ਪੈਨਸ਼ਨਰ ਆਗੂ ਸ਼੍ਰੀ ਰਾਜ ਕੁਮਾਰ ਅਰੋੜਾ ਜੋ ਕਿ ਵੱਖ ਵੱਖ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਵੀ ਆਗੂ ਹਨ।
ਉਨ੍ਹਾ ਦੇ ਨਾਲ ਚੇਅਰਮੈਨ ਸ਼੍ਰੀ ਰਵਿੰਦਰ ਸਿੰਘ ਗੁੱਡੂ, ਸਰਪ੍ਰਸਤ ਪ੍ਰੋ. ਸੁਰੇਸ਼ ਗੁਪਤਾ, ਵਾਈਸ ਚੇਅਰਮੈਨ ਪਵਨ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਸੇਖੋਂ, ਜਸਵੀਰ ਸਿੰਘ ਖਾਲਸਾ, ਕਿਸ਼ੋਰੀ ਲਾਲ, ਆਰਗੇਨਾਈਜ਼ਰ ਸੁਰਿੰਦਰ ਸਿੰਘ ਸੋਢੀ, ਜਨਰਲ ਸਕੱਤਰ ਕੰਵਲਜੀਤ ਸਿੰਘ, ਸਕੱਤਰ ਜਨਰਲ ਤਿਲਕ ਰਾਜ ਸਤੀਜਾ, ਵੇਦ ਪ੍ਰਕਾਸ਼ ਸੱਚਦੇਵਾ ਜਨਕ ਰਾਜ ਸ਼ਰਮਾ, ਕੁਲਦੀਪ ਸਿੰਘ ਬਾਗੀ, ਓ.ਪੀ. ਅਰੋੜਾ ਅਤੇ ਸ਼੍ਰੀ ਸੁਰਿੰਦਰ ਸ਼ਰਮਾ ਦੀ ਦੇਖ ਰੇਖ ਹੇਠ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਇਆ ਗਿਆ।
ਜਿਸ ਦੌਰਾਨ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਭਾਈ ਨਿਰਮਲ ਸਿੰਘ ਜੀ ਵੱਲੋਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ ਅਤੇ ਨਵੇਂ ਸਾਲ ਲਈ ਸਤਿਗੁਰਾਂ ਅੱਗੇ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ ਗਈ। ਉੱਘੇ ਵਿਦਵਾਨ ਡਾ. ਚਰਨਜੀਤ ਸਿੰਘ ਉਡਾਰੀ ਨੇ ਸਾਹਿਬਜਾਦਿਆਂ ਦੀ ਸ਼ਹੀਦੀ ਸੰਬੰਧੀ ਇੱਕ ਕਵਿਤਾ ਰਾਂਹੀ ਸਰਧਾਂਜਲੀ ਭੇਂਟ ਕੀਤੀ ਅਤੇ ਸਟੇਟ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਅਤੇ ਸੰਗਰੂਰ ਦੀ ਖ਼ੁਸ਼ਹਾਲੀ ਤਰੱਕੀ ਅਤੇ ਸਮਰਿਧੀ ਦੀ ਕਾਮਨਾ ਕੀਤੀ ਗਈ।
ਇਸ ਸਮੇਂ ਪ੍ਰਧਾਨ ਸ੍ਰੀ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਸਾਡੀ ਐਸੋਸੀਏਸ਼ਨ ਲੋਕ ਸੇਵਾ ਅਤੇ ਗਰੀਬਾਂ ਦੀ ਭਲਾਈ ਲਈ ਨਿਰੰਤਰ ਕਾਰਜ ਕਰ ਰਹੀ ਹੈ। ਹਰ ਸਾਲ ਸ੍ਰੀ ਸੁੰਦਰ ਕਾਂਡ ਦੇ ਪਾਠ ਅਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਜਾਂਦੇ ਹਨ ਅਤੇ ਸਮਾਜ ਸੇਵਾ ਦੇ ਕਾਰਜਾਂ ਲਈ ਸਰਗਰਮੀਆਂ ਜਾਰੀ ਰੱਖਣ ਦਾ ਪ੍ਰਣ ਕੀਤਾ ਜਾਂਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਕਰੋਨਾ ਦੀ ਮਹਾਂਮਾਰੀ ਤੋਂ ਬਚਣ ਅਤੇ ਸਿਹਤ ਸੰਬੰਧੀ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ। ਇਸ ਮੌਕੇ ਗੁਰੂਦੁਆਰਾ ਕਮੇਟੀ ਵੱਲੋਂ ਵੱਖ-ਵੱਖ ਸਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ।
ਅੱਜ ਦੇ ਇਸ ਧਾਰਮਿਕ ਸਮਾਗਮ ਵਿੱਚ ਵੱਖ-ਵੱਖ ਵਿਭਾਗਾਂ ਅਦਾਰਿਆਂ ਵਿੱਚੋਂ ਸੇਵਾ ਮੁੱਕਤ ਹੋਏ ਅਧਿਕਾਰੀ ਅਤੇ ਕਰਮਚਾਰੀ ਸੀਨੀਅਰ ਸਿਟੀਜਨ, ਸਮਾਜ ਸੇਵੀ ਸੰਸਥਾਵਾਂ ਦੇ ਆਗੂ ਜਿੰਨ੍ਹਾਂ ਵਿੱਚ ਪ੍ਰੋ. ਸੁਰੇਸ਼ ਗੁਪਤਾ, ਜਸਵੀਰ ਸਿੰਘ ਖਾਲਸਾ, ਕੰਵਲਜੀਤ ਸਿੰਘ, ਪਵਨ ਕੁਮਾਰ ਸ਼ਰਮਾ, ਨੱਥੂ ਲਾਲ ਢੀਂਗਰਾ, ਸੰਜੇ ਸ਼ਰਮਾ, ਕਿਸ਼ੋਰੀ ਲਾਲ, ਮੰਗਤ ਰਾਜ ਸਤੀਜਾ, ਵੇਦ ਪ੍ਰਕਾਸ਼ ਸੱਚਦੇਵਾ, ਤਿਲਕ ਰਾਜ ਸਤੀਜਾ, ਕੁਲਦੀਪ ਸਿੰਘ ਬਾਗੀ, ਜਨਕ ਰਾਜ ਸ਼ਰਮਾ, ਸੁਰਿੰਦਰ ਸ਼ਰਮਾ, ਬਲਦੇਵ ਕ੍ਰਿਸ਼ਨ ਗੁਪਤਾ, ਰਜਿੰਦਰ ਸਿੰਘ ਚੰਗਾਲ, ਜਵਾਹਰ ਸ਼ਰਮਾ, ਸ਼ਕਤੀ ਮਿੱਤਲ, ਬਲਜਿੰਦਰ ਸਿੰਘ, ਇੰਜੀ. ਅਸ਼ੋਕ ਵਰਮਾ, ਮਹੇਸ਼ ਜੌਹਰ, ਵਿਨੈ ਮੋਹਣ ਗੁਲਾਟੀ, ਮਹਿੰਦਰ ਸਿੰਘ ਢੀਂਡਸਾ, ਹਰੀ ਗੋਪਾਲ ਗਾਬਾ, ਗਿਰਧਾਰੀ ਲਾਲ, ਸੁਰਿੰਦਰ ਕੁਮਾਰ
ਗਰਗ, ਜਤਿੰਦਰ ਕੁਮਾਰ ਗੁਪਤਾ, ਪ੍ਰੀਤਮ ਸਿੰਘ, ਦਵਿੰਦਰ ਕੁਮਾਰ ਬਾਂਸਲ, ਰਾਜ ਕੁਮਾਰ ਬਾਂਸਲ, ਜਗਦੀਸ਼ ਕਾਲੜਾ, ਜਤਿੰਦਰ ਕੁਮਾਰ ਗੁਪਤਾ, ਸੁਰੇਸ਼ ਜਿੰਦਲ, ਅਸ਼ੋਕ ਨਾਗਪਾਲ, ਐਸ.ਸੀ.ਸਕਸੈਨਾ, ਨਰਿੰਦਰ ਸ਼ਰਮਾ, ਸੁਰਿੰਦਰਪਾਲ ਸਿੰਘ ਸਿਦਕੀ, ਜਗਦੀਸ਼ ਸਿੰਘ ਵਾਲੀਆ, ਵੈਦ ਹਾਕਮ ਸਿੰਘ, ਪੰਡਤ ਰਾਜ ਕੁਮਾਰ ਸ਼ਰਮਾ, ਸੱਤ ਪਾਲ ਸਿੰਗਲਾ, ਹਰੀਸ਼ ਅਰੋੜਾ ਵਿਸੇਸ਼ ਤੌਰ ਤੇ ਇੰਜ: ਪ੍ਰਵੀਨ ਬਾਂਸਲ, ਚੇਅਰਮੈਨ ਇੰਮਪਰੂਵਮੈਂਟ ਟਰੱਸਟ ਨਰੇਸ਼ ਗਾਬਾ, ਸੀਨੀਅਰ ਕਾਂਗਰਸੀ ਆਗੂ ਨੱਥੂ ਲਾਲ ਢੀਂਗਰਾ, ਬ੍ਰਾਹਮਣ ਸਭਾ ਦੇ ਆਗੂ ਅਮਰਜੀਤ ਸ਼ਰਮਾ, ਸਾਲਾਸਰ ਧਾਮ ਮੈਂਬਰ ਕਮੇਟੀ ਦੇ ਇੰਚਾਰਜ ਬਲਦੇਵ ਕਿਸ਼ਨ ਗੁੱਪਤਾ, ਨਗਨ ਬਾਬਾ ਸਾਹਿਬ ਦਾਸ ਸੇਵਾ ਦਲ ਦੇ ਪ੍ਰਧਾਨ ਹਰੀਸ਼ ਅਰੋੜਾ, ਜਸਵੰਤ ਸਿੰਘ ਰੇਲਵੇ, ਸੁਧੀਰ ਵਾਲੀਆ, ਸੁਰਜੀਤ ਸਿੰਘ ਸਾਬਕਾ ਈ.ਓ., ਇੰਸਪੈਕਟਰ ਰਜੇਸ਼ ਬਾਂਸ਼ਲ, ਆਸ਼ੂ ਗੋਇਲ, ਪੰਜਾਬ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਾਬਕਾ ਡੀ.ਐਸ.ਪੀ. ਅਸੋਕ ਮੋਹਨ, ਯੁਧਿਸ਼ਟਰ, ਮੰਗਤ ਰਾਜ ਸੁਖੀਜਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੀਨੀਅਰ ਸਿਟੀਜਨ ਪੈਨਸ਼ਨਰ ਅਤੇ ਸਮਾਜ ਸੇਵੀ ਮੌਜੂਦ ਸਨ। ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ।