ਦਿਵਿਆਂਗਜਨ ਵੋਟਰਾਂ ਦੀ ਸੌ ਫ਼ੀਸਦੀ ਵੋਟਾਂ ‘ਚ ਭਾਗੀਦਾਰੀ ਲਈ ਜ਼ਿਲ੍ਹਾ ਨਿਗਰਾਨ ਕਮੇਟੀ ਗਠਿਤ

Advertisement
Spread information

ਦਿਵਿਆਂਗਜਨ ਵੋਟਰਾਂ ਦੀ ਸੌ ਫ਼ੀਸਦੀ ਵੋਟਾਂ ‘ਚ ਭਾਗੀਦਾਰੀ ਲਈ ਜ਼ਿਲ੍ਹਾ ਨਿਗਰਾਨ ਕਮੇਟੀ ਗਠਿਤ
-ਸਮੁੱਚੇ ਪੋਲਿੰਗ ਸਟੇਸ਼ਨਾਂ’ਤੇ ਪੀ.ਡਬਲਿਊ.ਡੀ. ਵੋਟਰਾਂ ਲਈ ਲੋੜੀਂਦੀਆਂ ਸਹੂਲਤਾਂ ਮੌਜੂਦ ਹੋਣਗੀਆਂ – ਸੰਦੀਪ ਹੰਸ


ਰਿਚਾ ਨਾਗਪਾਲ,ਪਟਿਆਲਾ, 27 ਦਸੰਬਰ:2021
ਜ਼ਿਲ੍ਹੇ ਵਿਚ ਸਮੁੱਚੇ ਵੋਟਰਾਂ ਦੀ ਸਰਗਰਮ ਅਤੇ ਉਸਾਰੂ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਡਿਸਟ੍ਰਿਕਟ ਮੋਨੀਟਰਿੰਗ ਕਮੇਟੀ ਆਨ ਐਕਸੈਸਿਬਲ ਇਲੈਕਸ਼ਨਜ਼ (ਡੀ.ਐਮ.ਸੀ.ਏ.ਈ.) ਦਾ ਗਠਨ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ,ਜੋ ਕਿ ਇਸ ਕਮੇਟੀ ਦੇ ਚੇਅਰਮੈਨ ਵੀ ਹਨ,ਦੀ ਅਗਵਾਈ ਹੇਠ ਕਮੇਟੀ ਵੱਲੋਂ ਹਰੇਕ ਹਫ਼ਤੇ ਮੀਟਿੰਗ ਕਰਕੇ ਚੋਣ ਉਪਰਾਲਿਆਂ ਦੀ ਨਿਗਰਾਨੀ ਕੀਤੀ ਜਾਵੇਗੀ। ਕਮੇਟੀ ਵੱਲੋਂ ਜ਼ਿਲ੍ਹੇ ਭਰ ਵਿੱਚ100 ਫ਼ੀਸਦੀ ਇਨਰੋਲਮੈਂਟ ਅਤੇ ਪੀ.ਡਬਲਿਊ.ਡੀ. (ਪਰਸਨਜ਼ ਵਿਦ ਡਿਸਅਬਿਲਟੀਜ਼) ਵੋਟਰਾਂ ਦੀ ਭਾਗੀਦਾਰੀ ਦੇ ਮੱਦੇਨਜ਼ਰ ਵੱਖ-ਵੱਖ ਗਤੀਵਿਧੀਆਂ ਵੀ ਕੀਤੀਆਂ ਜਾਣਗੀਆਂ,ਜਿਨ੍ਹਾਂ ਵਿੱਚ ਸਮੂਹ ਪੋਲਿੰਗ ਸਟੇਸ਼ਨਾਂ’ਤੇ ਵ੍ਹੀਲ ਚੇਅਰਾਂ ਦੀ ਸਹੂਲਤ,ਪੀ.ਡਬਲਿਊ.ਡੀ. ਵੋਟਰਾਂ ਦੀ ਮਦਦ ਲਈ ਬੂਥ ਵਲੰਟੀਅਰਾਂ ਦੀ ਤਾਇਨਾਤੀ,ਬਰੇਲ ਬੈਲਟ ਸ਼ੀਟ ਦੀ ਸਹੂਲਤ,ਹੈਲਪ ਡੈਸਕ,ਸਮਝਣ ਵਿੱਚ ਆਸਾਨ (ਤਸਵੀਰਾਂ ਵਾਲੇ ਪੋਸਟਰ),ਸੰਕੇਤ ਅਤੇ ਤਰਜੀਹੀ ਕਤਾਰ,ਸਾਰੇ ਪੋਲਿੰਗ ਸਟੇਸ਼ਨਾਂ’ਤੇ ਰੈਂਪ,ਪੀਣ ਵਾਲੇ ਪਾਣੀ ਅਤੇ ਪਖਾਨੇ ਦੀ ਸਹੂਲਤ ਤੋਂ ਇਲਾਵਾ ਚੋਣਾਂ ਵਾਲੇ ਦਿਨ ਪਿਕ ਐਂਡ ਡਰਾਪ ਟਰਾਂਸਪੋਰਟ ਸਹੂਲਤ ਤੋਂ ਇਲਾਵਾ ਪੀ.ਡਬਲਿਊ.ਡੀ. ਵੋਟਰਾਂ ਲਈ ਵਾਹਨਾਂ ਦੀ ਸੁਵਿਧਾ ਨੂੰ ਯਕੀਨੀ ਬਣਾਉਣਾ ਸ਼ਾਮਲ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸੰਦੀਪ ਹੰਸ ਨੇ ਦੱਸਿਆ ਕਿ ਕਮੇਟੀ ਵੱਲੋਂ ਇਸ ਸਬੰਧੀ ਫੀਲਡ ਇੰਜੀਨੀਅਰਾਂ,ਬੀ.ਐਲ.ਓਜ਼,ਪੋਲਿੰਗ ਅਫ਼ਸਰਾਂ,ਬੂਥ ਵਲੰਟੀਅਰਾਂ,ਰਾਜਨੀਤਿਕ ਪਾਰਟੀਆਂ ਦੇ ਏਜੰਟਾਂ ਅਤੇ ਪੁਲਿਸ ਫੋਰਸ ਨਾਲ ਸਿਖਲਾਈ ਸੈਸ਼ਨ ਵੀ ਕਰਵਾਇਆ ਜਾਵੇਗਾ। ਜ਼ਿਲ੍ਹੇ ਵਿੱਚ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦੀ ਬਿਹਤਰੀ ਲਈ ਕੰਮ ਕਰ ਰਹੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਦਿਵਿਆਂਗ ਵਿਅਕਤੀਆਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਮੰਚਾਂ’ਤੇ ਇੱਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਵੀ ਚਲਾਈ ਜਾਵੇਗੀ।
  ਜ਼ਿਲ੍ਹਾ ਕਮੇਟੀ ਵਿੱਚ ਜ਼ਿਲ੍ਹਾ ਚੋਣ ਅਫ਼ਸਰ ਇਸ ਦੇ ਚੇਅਰਮੈਨ ਵਜੋਂ ਅਤੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਕਨਵੀਨਰ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ-ਕਮ-ਜ਼ਿਲ੍ਹਾ ਨੋਡਲ ਅਫ਼ਸਰ (ਪੀ.ਡਬਲਿਊ ਡੀ. ਵੋਟਰ) ਮੈਂਬਰ ਵਜੋਂ ਸ਼ਾਮਲ ਕੀਤੇ ਗਏ ਹਨ। ਜਦਕਿ ਏਸੀ109 ਤੋਂ117 ਤੱਕ ਵਿਧਾਨ ਸਭਾ ਹਲਕਿਆਂ ਦੇ ਸਮੂਹ ਚੋਣਕਾਰ ਰਜਿਸਟਰੇਸ਼ਨ ਅਫ਼ਸਰ,ਸਟੇਟ ਆਈਕਨ ਡਾ. ਕਿਰਨ, ਜ਼ਿਲ੍ਹਾ ਆਈਕਨ ਜਗਵਿੰਦਰ ਸਿੰਘ, ਉਜਾਗਰ ਸਿੰਘ, ਜ਼ਿਲ੍ਹੇ ਇਲੈਕਸ਼ਨ ਕੋਆਰਡੀਨੇਟਰ ਫ਼ਾਰ ਪੀ.ਡਬਲਿਊ.ਡੀ. ਮਹੇਸ਼ਇੰਦਰ ਸਿੰਘ ਖੋਸਲਾ,  ਦੋਵੇਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਤੇ ਪ੍ਰਾਇਮਰੀ),ਜ਼ਿਲ੍ਹਾ ਯੂਥ ਅਫ਼ਸਰ ਨਹਿਰੂ ਯੁਵਾ ਕੇਂਦਰ,ਡਿਪਟੀ ਡਾਇਰੈਕਟਰ ਯੁਵਕ ਸੇਵਾਵਾਂ, ਜ਼ਿਲ੍ਹਾ ਖੇਡ ਅਫ਼ਸਰ,ਸਕੱਤਰ ਰੈਡ ਕਰਾਂਸ, ਸਿਵਲ ਸਰਜਨ, ਡੀ.ਪੀ.ਓ., ਨੋਡਲ ਅਫ਼ਸਰ ਸਵੀਪ ਗੁਰਬਖਸ਼ੀਸ਼ ਸਿੰਘ ਅੰਟਾਲ ਸਮੇਤ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਵੱਖ ਵੱਖ ਵਿਭਾਗਾਂ ਦੇ ਮੁਖੀ ਇਸ ਕਮੇਟੀ ਦੇ ਮੈਂਬਰ ਹਨ।

Advertisement
Advertisement
Advertisement
Advertisement
Advertisement
error: Content is protected !!