ਰਘਵੀਰ ਹੈਪੀ / ਸੋਨੀ ਪਨੇਸਰ , ਬਰਨਾਲਾ 25 ਦਸੰਬਰ 2021
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲਾ ਬਰਨਾਲਾ ਦੀ ਅਗਵਾਈ ਵਿੱਚ ਮੰਨੀਆ ਮੁੱਖ ਮੰਗਾਂ ਲਾਗੂ ਲਈ ਚਲ ਰਿਹਾ ਮੋਰਚਾ ਅੱਜ ਛੇਵੇਂ ਦਿਨ ਪਹੁੰਚ ਗਿਆ ਹੈ। ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਕਾਂਗਰਸ ਚਰਨਜੀਤ ਚੰਨੀ ਸਰਕਾਰ ਨੂੰ ਕਿਸਾਨ ਦੇ ਰੌਂ ਅੱਗੇ ਝੁਕਣਾ ਪਿਆ ਹੈ। ਸਰਕਾਰ ਵੱਲੋਂ ਮੰਨੀਆਂ ਮੁੱਖ ਮੰਗਾਂ ਲਾਗੂ ਕਰਵਾਉਣ ਲਈ ਪੰਜਾਬ ਦੇ ਸਾਰੇ ਹੀ ਮੋਰਚੇ ਜਿਉਦੀ ਤਿਉਂ ਚੱਲ ਰਹੇ ਹਨ। ਇਸ ਤਰ੍ਹਾਂ ਟੋਲਪਲਾਜਿਆ ਤੇ ਚੱਲ ਰਹੇ ਹਨ। ਜ਼ਿਲ੍ਹਾ ਬਰਨਾਲਾ ਵੱਲੋਂ ਨਵਾਂ ਚਲਾਇਆ ਟੋਲ ਪਲਾਜ਼ਾ ਬੰਦ ਕਰ ਦਿੱਤਾ ਹੈ। ਪੰਜਾਬ ਸਰਕਾਰ ਵੀ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰ ਰਹੀ ਹੈ।
ਇਸ ਤਰ੍ਹਾਂ ਨਰਿੰਦਰ ਮੋਦੀ ਦੀ ਸਰਕਾਰ ਸਤਾ ਵਿੱਚ ਸਤਾ ਵਿੱਚ ਆਈ ਹੈ। ਉਦੋਂ ਹੀ ਪਬਲਿਕ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾ ਦਿਤਾ ਜਾ ਰਿਹਾ ਹੈ। ਠੇਕੇ ਤੇ ਭਰਤੀ ਰਾਹੀਂ ਸਾਡੇ ਬੱਚੇ ਬੱਚੀਆਂ ਨੂੰ ਬੇਰੋਜ਼ਗਾਰ ਕੀਤਾ ਜਾ ਰਿਹਾ ਹੈ। ਮਜ਼ਦੂਰ ਸ਼ਨਅਤੀ ਕਾਮੇ ਵੇਹਲੇ ਕਰ ਦਿੱਤੇ ਹਨ । ਇਸ ਤਰ੍ਹਾਂ ਖੇਤੀ ਕਾਰਪੋਰੇਟ ਘਰਾਣਿਆਂ ਦੇ ਹੱਥਾ ਵਿੱਚ ਚਲਾ ਗਿਆ ਤਾਂ ਕੁਲ ਵਰਗ ਅਸਰ ਪੈਣਾ ਹੈ। ਕੇਂਦਰ ਸਰਕਾਰ ਤੇ ਸੂਬੇ ਦੀ ਸਰਕਾਰ ਸਿਰ ਕਰਜ਼ਾ ਹੈ। ਤਾਂ ਪੈਸਾ ਕਿੱਥੇ ਗਿਆ।ਲੋਕਾਂ ਦੇ ਰੌਹ ਇਰਾਦੇ ਵਧ ਰਹੇ ਹਨ। ਮੌਕਾ ਪ੍ਰਸਤ ਰਾਜਨੀਤਕ ਪਾਰਟੀਆਂ ਦੇ ਵਾਅਦਾ ਖ਼ਿਲਾਫ਼ੀ ਦੇ ਵਿਰੋਧ ਵਿੱਚ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਲਈ ਕਿਸਾਨ-ਮਜ਼ਦੂਰ ਕਾਫ਼ਲਿਆਂ ਦੇ ਰੂਪ ਵਿੱਚ ਆ ਰਹੇ ਹਨ। ਵੋਟ ਪਾਰਟੀਆਂ ਦਾ ਪਿੱਟ ਸਿਆਪਾ ਕਰ ਰਹੇ ਹਨ। ਕਿਸਾਨ ਅੰਦੋਲਨ ,ਕਿਸਾਨ ਮੋਰਚੇ ਨੇ ਸਾਰੇ ਹੀ ਭਾਈਚਾਰਿਆਂ ਨੂੰ ਇੱਕ ਸੂਤਰ ਵਿੱਚ ਇਕੱਠਾ ਕਰਕੇ ਜਾਗਰਤ ਕਰ ਦਿੱਤਾ ਹੈ।
ਰਾਜਨੀਤਕ ਪਾਰਟੀਆਂ ਵਿਚ ਬੇਚੈਨੀ ਫੈਲ ਗਈ ਹੈ। ਰਾਜਨੀਤਿਕ ਪਾਰਟੀਆਂ ਮੌਕਾਪ੍ਰਸਤ ਗਠਜੋੜ ਤਿਆਰ ਕਰਕੇ ਝੂਠੇ ਜੁਮਲਿਆ ਦੀ ਝੜੀ ਲਾਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਕਿਸਾਨ, ਮਜ਼ਦੂਰ ਕੁੱਲ ਵਰਗ ਨੂੰ ਇਹਨਾਂ ਤੋਂ ਸੁਚੇਤ ਰਹਿਣ ਦੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਸੱਦਾ ਦਿੱਤਾ ਕਿ ਉਹ ਬਰਨਾਲਾ ਡੀਸੀ ਦਫ਼ਤਰ ਲੱਗੇ ਪੰਜ ਰੋਜ਼ਾ ਮੋਰਚਿਆਂ ਵਿੱਚ ਪਹੁੰਚਣ ਦੀ ਕ੍ਰਿਪਾਲਤਾ ਕੀਤੀ ਜਾਵੇ। ਅੱਜ ਦੀ ਸਟੇਜ ਦੀ ਕਾਰਵਾਈ ਔਰਤ ਆਗੂ ਕਮਲਜੀਤ ਕੌਰ ਨੇ ਨਿਭਾਈ ਤੇ ਅਮਰਜੀਤ ਕੌਰ ਜਵੰਧਾ ਪਿੰਡੀ; ਕਰਮਜੀਤ ਕੌਰ ਭੈਣੀ ਜੱਸਾ,ਗੁਰਜੀਤ ਕੌਰ ਭੱਠਲ,ਬਲਵੱਤ ਕੌਰ ਸੱਦੋਵਾਲ,ਕੁਲਵਿੰਦਰ ਕੌਰ ਵਜੀਦਕੇ ,ਭਜਨ ਕੌਰ ਕੁਬੇ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ।