ਜ਼ਿਲ੍ਹਾ ਵਾਸੀਆਂ ਨੂੰ 11 ਲੱਖ 3 ਹਜ਼ਾਰ 568 ਕੋਵਿਡ ਵੈਕਸੀਨ ਦੀਆਂ ਖੁਰਾਕਾਂ ਲੱਗੀਆਂ- ਸਿਵਲ ਸਰਜਨ
ਯੋਗ ਲਾਭਪਾਤਰੀਆਂ ਨੂੰ ਸਮੇਂ ਸਿਰ ਵੈਕਸੀਨ ਲਗਵਾਉਣ ਦੀ ਅਪੀਲ
ਪਰਦੀਪ ਕਸਬਾ , ਸੰਗਰੂਰ, 20 ਦਸੰਬਰ: 2021
ਕੋਵਿਡ-19 ’ਤੇ ਦੀ ਮੁਕੰਮਲ ਰੋਕਥਾਮ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਜ਼ਿਲ੍ਹੇ ’ਚ ਟੀਕਾਕਰਨ ਟੀਮਾਂ ਵੱਲੋਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਵੈਕਸੀਨ ਲਗਾਈ ਜਾ ਰਹੀ ਹੈ। ਇਹ ਪ੍ਰਗਟਾਵਾ ਕਰਦਿਆਂ ਡਾ. ਪਰਮਿੰਦਰ ਕੌਰ ਸਿਵਲ ਸਰਜਨ ਨੇ ਦੱਸਿਆ ਕਿ ਜਿਲ੍ਹੇ ਵਿੱਚ 11 ਲੱਖ 3 ਹਜ਼ਾਰ 568 ਕੋਵਿਡ ਵੈਕਸੀਨ ਦੀਆਂ ਖੁਰਾਕਾਂ ਲਗਾਈਆਂ ਜਾ ਚੁੱਕੀਆਂ ਉਨ੍ਹਾਂ ਦੱਸਿਆ ਕਿ 7 ਲੱਖ 84 ਹਜ਼ਾਰ 401 ਲਾਭਪਾਤਰੀ ਪਹਿਲੀ ਖੁਰਾਕ ਲੈ ਚੁੱਕੇ ਹਨ ਅਤੇ 3 ਲੱਖ 19 ਹਜ਼ਾਰ 167 ਲਾਭਪਾਤਰੀ ਵੈਕਸੀਨ ਦੀਆਂ ਦੋਨੋ ਖ਼ੁਰਾਕਾਂ ਲੈ ਚੁੱਕੇ ਹਨ।
ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਵਨੀਤ ਨਾਗਪਾਲ ਨੇ ਕਿਹਾ ਕਿ ਕੋਵਿਡ ਦੀ ਤੀਸਰੀ ਲਹਿਰ ਦਾ ਖ਼ਤਰਾ ਵੱਡੇ ਪੱਧਰ ਤੇ ਮੰਡਰਾ ਰਿਹਾ ਹੈ ਅਤੇ ਟੀਕਾਕਰਨ ਹੀ ਇਸ ਤੋਂ ਬਚਾਅ ਦਾ ਸਥਾਈ ਤਰੀਕਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ ਟੀਕਾਕਰਨ ਕੈਂਪਾਂ ਦੇ ਨਾਲ – ਨਾਲ ਹਰ ਘਰ ਦਸਤਕ ਮੁਹਿੰਮ ਤਹਿਤ ਹੁਣ ਸਿਹਤ ਕਰਮੀਆਂ ਵੱਲੋਂ ਘਰ ਘਰ ਜਾ ਕੇ ਵੀ ਕੋਵਿਡ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ ਤਾਂ ਜੋ ਰਹਿੰਦੇ ਵਿਅਕਤੀਆਂ ਦਾ ਟੀਕਾਕਰਨ ਕਰ ਕੇ 100 ਫੀਸਦੀ ਟੀਚਾ ਹਾਸਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅਜੇ ਵੀ ਪੂਰੀ ਤਰ੍ਹਾਂ ਸੁਚੇਤ ਰਹਿਣ ਅਤੇ ਕੋਰੋਨਾ ਸਬੰਧੀ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਦੀ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਕੋਵਿਡ ਦੇ ਪਹਿਲੇ ਟੀਕੇ ਦੀ ਖੁਰਾਕ ਲੈ ਲਈ ਹੈ ਅਤੇ ਉਨ੍ਹਾਂ ਦੀ ਦੂਸਰੀ ਖ਼ੁਰਾਕ ਬਾਕੀ ਹੈ ਜਾਂ ਅਜੇ ਕੋਈ ਵੀ ਖੁਰਾਕ ਨਹੀਂ ਲਗਵਾਈ ਤਾਂ ਉਹ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕਰਕੇ ਵੈਕਸੀਨ ਜ਼ਰੂਰ ਲਗਵਾਉਣ।