ਕੇਵਲ ਸਿੰਘ ਢਿੱਲੋਂ ਨੇ ਪਿੰਡ ਸੇਖਾ ਅਤੇ ਬਡਬਰ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜ਼ਾਂ ਲਈ ਗ੍ਰਾਟਾਂ ਦੇ ਚੈਕ ਦਿੱਤੇ
ਢਿੱਲੋਂ ਨੇ ਕਿਹਾ! ਹਲਕੇ ਦਾ ਵਿਕਾਸ ਕਰਵਾਉਣਾ ਮੇਰੀ ਅਤੇ ਇਸ ਦੀ ਕਦਰ ਪਾਉਣੀ ਹਲਕੇ ਦੇ ਲੋਕਾਂ ਦੀ ਜਿੰਮੇਵਾਰੀ
ਰਘਵੀਰ ਹੈਪੀ/ ਰਵੀ ਸੈਣ , ਬਰਨਾਲਾ 20 ਦਸੰਬਰ 2021
ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਹਲਕੇ ਦੇ ਪਿੰਡ ਸੇਖਾ ਅਤੇ ਬਡਬਰ ਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜ਼ਾਂ ਲਈ ਗ੍ਰਾਂਟਾਂ ਦੇ ਚੈਕ ਸੌਂਪੇ। ਇਸ ਤੋਂ ਪਹਿਲਾਂ ਪਿੰਡਾਂ ਦੇ ਭਰਵੇਂ ਜਲਸਿਆਂ ਨੂੰ ਸੰਬੋਧਨ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਉਹਨਾਂ ਦਾ ਆਪਣੇ ਇਲਾਕੇ ਅਤੇ ਹਲਕੇ ਦੇ ਲੋਕਾਂ ਨਾਲ ਪਿਆਰ ਹੈ। ਜਿਸ ਕਰਕੇ ਉਹ ਆਪਣੇ ਇਲਾਕੇ ਦਾ ਪੱਛੜਾਪਣ ਦੂਰ ਕਰਕੇ ਇਸ ਨੂੰ ਮਾਡਰਨ ਹਲਕੇ ਵਜੋਂ ਦੇਖਣਾ ਚਾਹੁੰਦੇ ਹਨ। ਇਸੇ ਕਾਰਨ ਹੀ ਉਹਨਾਂ ਨੇ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਬਰਨਾਲਾ ਨੂੰ ਜਿਲ੍ਹਾ ਬਣਾਇਆ।
ਢਿੱਲੋਂ ਨੇ ਕਿਹਾ ਕਿ ਜਿਲ੍ਹਾ ਬਨਣ ਤੋਂ ਪਹਿਲਾਂ ਬਰਨਾਲਾ ਦੇ ਪਿੰਡਾਂ ਨੂੰ ਪੂਰੇ ਸੂਬੇ ਵਿੱਚੋਂ 82 ਵਾਂ ਹਿੱਸਾ ਗ੍ਰਾਂਟਾਂ ਲਈ ਮਿਲਦਾ ਸੀ। ਜਦਕਿ ਜਿਲ੍ਹਾ ਬਨਣ ਤੋਂ ਬਾਅਦ ਹੁਣ 23 ਵਾਂ ਹਿੱਸਾ ਮਿਲਣ ਲੱਗਿਆ ਹੈ । ਜਿਸ ਕਰਕੇ ਜਿਲ੍ਹੇ ਦੇ ਪਿੰਡਾਂ, ਕਸਬਿਆਂ ਅਤੇ ਸ਼ਹਿਰ ਦਾ ਵਿਕਾਸ ਸੰਭਵ ਹੋ ਸਕਿਆ ਹੈ। ਉਹਨਾਂ ਕਿਹਾ ਕਿ ਪਿਛਲੇ ਦਸ ਸਾਲ ਅਕਾਲੀ ਸਰਕਾਰ ਨੇ ਬਰਨਾਲਾ ਜਿਲ੍ਹੇ ਵਿੱਚ ਕੋਈ ਵਿਕਾਸ ਕੰਮ ਨਹੀਂ ਕਰਵਾਏ। ਜਦਕਿ ਮੈਂ ਵਿਰੋਧੀ ਧਿਰ ਦਾ ਵਿਧਾਇਕ ਹੋਣ ਦੇ ਬਾਵਜੂਦ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਸ੍ਰੀਮਤੀ ਅੰਬਿਕਾ ਸੋਨੀ ਦੇ ਐਮਪੀ ਫ਼ੰਡ ਵਿੱਚੋਂ ਹਲਕੇ ਦੇ ਲੋਕਾਂ ਲਈ ਗ੍ਰਾਂਟਾਂ ਲਿਆ ਕੇ ਵਿਕਾਸ ਕਰਵਾਉਂਦਾ ਰਿਹਾ ਹਾਂ।
ਕੇਵਲ ਢਿੱਲੋਂ ਨੇ ਕਿਹਾ ਕਿ ਹੁਣ ਵੀ ਕਾਂਗਰਸ ਸਰਕਾਰ ਦੇ ਰਾਜ ਦੌਰਾਨ ਬਰਨਾਲਾ ਸ਼ਹਿਰ ਅਤੇ ਹਲਕੇ ਦੇ ਪਿੰਡਾਂ ਵਿੱਚ ਰਿਕਾਰਡ ਵਿਕਾਸ ਕਾਰਜ ਕਰਵਾਏ ਗਏ ਹਨ। ਪ੍ਰੰਤੂ ਹਲਕੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਵਿਧਾਇਕ ਅਤੇ ਐਮ.ਪੀ ਜਿਤਾਇਆ, ਜਦਕਿ ਉਹਨਾਂ ਨੇ ਇੱਕ ਪੈਸਾ ਵੀ ਵਿਕਾਸ ਕੰਮਾਂ ਲਈ ਨਹੀਂ ਲਿਆਂਦਾ। ਇਸ ਕਰਕੇ ਹਲਕੇ ਦੇ ਲੋਕਾਂ ਨੂੰ ਵੀ ਆਉਣ ਵਾਲੀਆਂ ਚੋਣਾਂ ਵਿੱਚ ਸੋਚ ਸਮਝ ਕੇ ਵੋਟ ਪਾਉਣੀ ਚਾਹੀਦੀ ਹੈ। ਜੋ ਨੇਤਾ ਜਾਂ ਪਾਰਟੀ ਤੁਹਾਡੇ ਲਈ ਵਿਕਾਸ ਦੇ ਕੰਮ ਕਰਵਾਉਂਦੇ ਹਨ, ਉਹੀ ਵੋਟ ਦੇ ਅਸਲ ਹੱਕਦਾਰ ਹਨ।
ਇਸ ਮੌਕੇ ਪਿੰਡ ਸੇਖਾ ਵਿਖੇ ਸਰਪੰਚ ਸੁਰਜੀਤ ਸਿੰਘ, ਭੋਲੂ ਸਿੰਘ ਖਹਿਰਾ, ਜੱਗਾ ਸਿੰਘ ਮਾਨ, ਜਗਸੀਰ ਸਿੰਘ ਧਨੋਆ, ਕਿੰਦੀ ਮਾਨ, ਬੂਟਾ ਸਿੰਘ, ਬਲਜਿੰਦਰ ਸਿੰਘ, ਗਗਨ ਮਾਨ ਅਤੇ ਪਿੰਡ ਬਡਬਰ ਵਿਖੇ ਐਕਟਿੰਗ ਸਰਪੰਚ ਮਨਦੀਪ ਸਿੰਘ, ਜਿਲ੍ਹਾ ਪ੍ਰੀਸ਼ਦ ਮੈਂਬਰ ਲੱਕੀ ਸਟਾਰ, ਯੂਥ ਆਗੂ ਸਨੀ ਭੁੱਲਰ, ਮੋਹਰ ਸਿੰਘ ਪ੍ਰਧਾਨ, ਅਮਰਜੀਤ ਸਿੰਘ, ਮਹਿਲ ਸਿੰਘ, ਪਰਦੀਪ ਸਿੰਘ, ਬਚਨ ਸਿੰਘ, ਸਤਵਿੰਦਰ ਕੌਰ, ਸਤਵੰਤ ਸਿੰਘ ਨੇ ਕੇਵਲ ਸਿੰਘ ਢਿੱਲੋਂ ਦਾ ਸਨਮਾਨ ਅਤੇ ਧੰਨਵਾਦ ਕਰਦਿਆਂ ਆਉਣ ਵਾਲੀਆਂ ਚੋਣਾਂ ਵਿੱਚ ਪਿੰਡਾਂ ਵਿੱਚੋਂ ਕੇਵਲ ਸਿੰਘ ਢਿੱਲੋਂ ਦੀ ਵੱਡੀ ਲੀਡ ਨਾਲ ਜਿੱਤ ਦਿਵਾਉਣ ਦਾ ਵਾਅਦਾ ਕੀਤਾ। ਇਸ ਮੌਕੇ ਚੇਅਰਮੈਨ ਜੀਵਨ ਬਾਂਸਲ, ਸਰਪੰਚ ਤਕਵਿੰਦਰ ਸਿੰਘ ਢਿੱਲੋਂ, ਦੀਪ ਸੰਘੇੜਾ, ਹੈਪੀ ਢਿੱਲੋਂ ਅਤੇ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।