ਫਿਰ ਫੋਰਮ ‘ਚ ਆਇਆ CIA ਸਟਾਫ ਬਰਨਾਲਾ , 2 ਔਰਤਾਂ ਸਣੇ 7 ਸਮੱਗਲਰ ਕਾਬੂ

Advertisement
Spread information

ਭਾਰੀ ਮਾਤਰਾ ਵਿੱਚ ਹੈਰੋਇਨ ਤੇ ਅਸਲਾ ਹੋਇਆ ਬਰਾਮਦ


ਹਰਿੰਦਰ ਨਿੱਕਾ / ਰਘਵੀਰ ਹੈਪੀ , ਬਰਨਾਲਾ 29 ਨਵੰਬਰ 2021

      ਜਿਲ੍ਹੇ ਦੇ ਸੀ.ਆਈ.ਏ. ਸਟਾਫ ਦੀ ਟੀਮ ਨਸ਼ਾ ਸਮੱਗਲਰਾਂ ਦੀ ਨਕੇਲ ਕਸਣ ਲਈ ਇੱਕ ਵਾਰ ਫਿਰ ਫੋਰਮ ਵਿੱਚ ਆ ਗਈ ਹੈ। ਸੀ.ਆਈ.ਏ. ਸਟਾਫ ਦੀਆਂ 2 ਵੱਖ ਵੱਖ ਟੀਮਾਂ ਨੇ 2 ਔਰਤਾਂ ਸਮੇਤ 7 ਸਮੱਗਲਰਾਂ ਨੂੰ ਭਾਰੀ ਮਾਤਰਾ ਵਿੱਚ ਹੈਰੋਇਨ ਅਤੇ 2 ਪਿਸਤੌਲਾਂ ਤੇ ਜਿੰਦਾ ਕਾਰਤੂਸਾਂ ਸਣੇ ਗਿਰਫਤਾਰ ਕਰ ਲਿਆ ਹੈ। ਗਿਰਫਤਾਰ ਦੋਸ਼ੀਆਂ ਦੇ ਕਬਜ਼ੇ ਵਿੱਚੋਂ ਪੁਲਿਸ 430 ਗ੍ਰਾਮ ਹੈਰੋਇਨ ਬਰਾਮਦ ਕਰਨ ਵਿੱਚ ਸਫਲ ਹੋ ਗਈ। ਹੁਣ ਪੁਲਿਸ ਨੇ ਨਸ਼ਾ ਸਮੱਗਲਰ ਗਿਰੋਹ ਦੀ ਹੋਰ ਪਰਤਾਂ ਉਧੇੜਨ ਲਈ ਕਮਰ ਕਸ ਲਈ ਹੈ।

Advertisement

     ਨਸ਼ਾ ਸਮੱਗਲਰ ਗਿਰੋਹ ਦੀ ਜਾਣਕਾਰੀ ਦੇਣ ਲਈ ਕਾਹਲੀ ਵਿੱਚ ਸੱਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸ.ਪੀ. ਡੀ ਸ਼੍ਰੀ ਜਗਜੀਤ ਸਿੰਘ ਸਰੋਆ ਨੇ ਦੱਸਿਆ ਕਿ ਜਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਲਕਾ ਮੀਨਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੁਲਿਸ ਨੇ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਵੱਡੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸੇ ਕੜੀ ਤਹਿਤ ਸ੍ਰੀ ਗੁਰਬਾਜ਼ ਸਿੰਘ PPS ਕਪਤਾਨ ਪੁਲਿਸ (ਪੀ.ਬੀ.ਆਈ.), ਸ੍ਰੀ ਦਵਿੰਦਰ ਸਿੰਘ PPS ਉਪ ਕਪਤਾਨ ਪੁਲਿਸ (ਡੀ), ਸ੍ਰੀ ਬਲਜਿੰਦਰ ਸਿੰਘ PPS ਉਪ ਕਪਤਾਨ ਪੁਲਿਸ ਨਾਰਕੋਟਿਕ ਸੈਲ ਦੀ ਸੰਯੁਕਤ ਅਗਵਾਈ ਅਧੀਨ ਜਿਲ੍ਹਾ ਬਰਨਾਲਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ।

    ਐਸ.ਪੀ. ਡੀ ਸ਼੍ਰੀ ਜਗਜੀਤ ਸਿੰਘ ਸਰੋਆ ਨੇ ਦੱਸਿਆ ਕਿ ਇੰਸਪੈਕਟਰ ਬਲਜੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਬਰਨਾਲਾ ਨੂੰ ਸਮੇਤ ਪੁਲਿਸ ਪਾਰਟੀ ਦੇ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਰਾਣੀ ਕੌਰ ਪਤਨੀ ਪਿਲਾ ਸਿੰਘ , ਉਸ ਦਾ ਬੇਟਾ ਦਿਲਬਾਗ ਸਿੰਘ ਵਾਸੀਆਨ ਝੁਰੜ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ, ਰਜਨੀ ਬਾਲਾ ਉਰਫ ਰੋਜੀ ਅਤੇ ਉਸ ਦਾ ਪਤੀ ਜਗਸੀਰ ਸਿੰਘ ਪੁੱਤਰ ਲਾਲ ਸਿੰਘ ਵਾਸੀਆਨ ਭੀਖੀ , ਜਿਲ੍ਹਾ ਮਾਨਸਾ ਬਾਹਰਲੇ ਸੂਬਿਆਂ ‘ਚੋਂ  ਨਸ਼ੀਲਾ ਪਦਾਰਥ ਹੈਰੋਇਨ ਲਿਆ ਕੇ ਬਰਨਾਲਾ, ਮਾਨਸਾ ਅਤੇ ਬਠਿੰਡਾ ਜਿਲ੍ਹਿਆਂ ਦੇ ਖੇਤਰਾਂ ਵਿੱਚ ਸਪਲਾਈ ਕਰਦੇ ਹਨ। ਪੁਖਤਾ ਅਤੇ ਭਰੋਸੇਯੋਗ ਸੂਚਨਾ ਦੇ ਅਧਾਰ ਪਰ ਪੁਲਿਸ ਵੱਲੋਂ  ਐਫ.ਆਈ.ਆਰ. ਨੰਬਰ : 170 ਮਿਤੀ 28-11-2021 ਅਧੀਨ ਜੁਰਮ 21,25,29/61/85 ND&PS ਐਕਟ ਥਾਣਾ ਧਨੌਲਾ ਦਰਜ ਕੀਤਾ ਗਿਆ ।

ਹਕਰਤ ਵਿੱਚ ਆਈ ਪੁਲਿਸ ਨੇ ਦਬੋਚਿਆ ਗਿਰੋਹ

ਐਸ.ਪੀ. ਡੀ ਸ਼੍ਰੀ ਸਰੋਆ ਨੇ ਦੱਸਿਆ ਕਿ ਦੋਸ਼ੀਆਂ ਦੀ ਤਲਾਸ਼ ਲਈ ਸੀਆਈਏ ਦੀ ਟੀਮ ਤੁਰੰਤ ਹਰਕਤ ਵਿੱਚ ਆ ਗਈ। ਆਖਿਰ ਥਾਣੇਦਾਰ ਕੁਲਦੀਪ ਸਿੰਘ ਸੀ.ਆਈ.ਏ. ਸਟਾਫ ਬਰਨਾਲਾ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਬਰਨਾਲਾ – ਧਨੌਲਾ ਮੇਨ ਰੋਡ ਤੋਂ ਲਿੰਕ ਰੋਡ ਰਾਜਗੜ੍ਹ ਕੋਲ ਜਾ ਰਹੀ ਕਾਰ ਨੰਬਰ HR-10U-7651 ਮਾਰਕਾ ਫੀਗੋ ਰੰਗ ਕਾਲਾ-ਨੀਲਾ ਨੂੰ ਪਿੱਛਾ ਕਰਕੇ ਰੋਕ ਲਿਆ। ਕਾਰ ਵਿੱਚ ਸਵਾਰ ਪੇਸ਼ੇਵਰ ਸਮੱਗਲਰ ਰਾਣੀ ਕੌਰ , ਉਸ ਦੇ ਬੇਟੇ ਦਿਲਬਾਗ ਸਿੰਘ ਅਤੇ ਉਸ ਦੇ ਗਿਰੋਹ ਦੀ ਸਾਥੀ ਰਜਨੀ ਬਾਲਾ ਅਤੇ ਉਸ ਦੇ ਪਤੀ ਜਗਸੀਰ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਕਰਕੇ ਇਹਨਾਂ ਦੇ ਕਬਜੇ ਵਿੱਚੋਂ 400 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ। ਉਨਾਂ ਦੱਸਿਆ ਕਿ ਉਕਤ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰ, ਇਹਨਾਂ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਉਨਾਂ ਦਾਵਾ ਕੀਤਾ ਕਿ ਪੁੱਛਗਿੱਛ ਦੌਰਾਨ ਨਸ਼ਾ ਸਮੱਗਲਰ ਗਿਰੋਹ ਵਿੱਚ ਸ਼ਾਮਿਲ, ਇਹਨਾਂ ਦੇ ਹੋਰ ਸਾਥੀਆਂ ਦਾ ਪਤਾ ਲਗਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਰਾਣੀ ਕੌਰ ਪੇਸ਼ਾਵਰ ਅਪਰਾਧੀ ਹੈ, ਜਿਸ ਦੇ ਖਿਲਾਫ ਬਰਨਾਲਾ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਵੱਖ ਵੱਖ ਥਾਣਿਆਂ ਵਿੱਚ ਨਸ਼ਾ ਸਮੱਗਲਿੰਗ ਦੇ ਕੁੱਲ 8 ਕੇਸ ਦਰਜ਼ ਹਨ।

3 ਸਮੱਗਲਰ 2 ਪਿਸਤੌਲਾਂ ਤੇ ਹੈਰੋਇਨ ਸਣੇ ਗਿਰਫਤਾਰ

ਐਸ.ਪੀ. ਡੀ ਸ਼੍ਰੀ ਸਰੋਆ ਨੇ ਦੱਸਿਆ ਕਿ ਇਸੇ ਤਰ੍ਹਾਂ ਥਾਣੇਦਾਰ ਸਰੀਫ ਖਾਨ ਸੀ.ਆਈ.ਏ. ਸਟਾਫ ਬਰਨਾਲਾ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੂੰ ਸੋਰਸ਼ ਖਾਸ ਨੇ ਇਤਲਾਹ ਦਿੱਤੀ ਕਿ ਲਵਪ੍ਰੀਤ ਸਿੰਘ ਉਰਫ ਲਵੀ ਪੁੱਤਰ ਘੁੱਕੀ ਸਿੰਘ, ਮਨਦੀਪ ਸਿੰਘ ਉਰਫ ਕਾਲੀ ਪੁੱਤਰ ਚਰਨਜੀਤ ਸਿੰਘ ਵਾਸੀਆਨ ਕਲਿਆਣ ਅਤੇ ਹਰਵਿੰਦਰ ਸਿੰਘ ਉਰਫ ਹੈਰੀ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਮਹੋਲੀ ਖੁਰਦ , ਜਿਲ੍ਹਾ ਮਲੇਰਕੋਟਲਾ ਬਾਹਰੋਂ ਹੈਰੋਇਨ ਅਤੇ ਨਜਾਇਜ਼ ਅਸਲਾ ਐਮਨੀਸ਼ਨ ਲਿਆ ਕੇ ਜਿਲ੍ਹਾ ਬਰਨਾਲਾ ਵਿੱਚ ਆਪਣੇ ਮੋਟਰਸਾਇਕਲਾਂ ਤੇ ਸਪਲਾਈ ਕਰਦੇ ਹਨ। ਉਕਤ ਸਮੱਗਲਰਾਂ ਖਿਲਾਫ ਐਫ.ਆਈ.ਆਰ ਨੰਬਰ 69 ਮਿਤੀ 25.11.2021 U/S 21,25/61/85 ND&PS ACT & 25/54/59 Arms Act ਥਾਣਾ ਠੁੱਲੀਵਾਲ ਵਿਖੇ ਦਰਜ ਕੀਤਾ ਗਿਆ। ਉਕਤ ਤਿੰਨੋਂ ਸਮੱਗਲਰਾਂ ਨੂੰ ਪਿੰਡ ਕਰਮਗੜ ਦੀ ਲਿੰਕ ਰੋਡ ਤੋਂ ਮੋਟਰ ਸਾਇਕਲ ਸਮੇਤ ਕਾਬੂ ਕਰਕੇ ,ਇੱਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਪਿਸਟਲ 32 ਬੋਰ ਦੇਸੀ, ਇੱਕ ਪਿਸਤੌਲ 315 ਬੋਰ ਦੇਸੀ, 02 ਜਿੰਦਾ ਕਾਰਤੂਸ 315 ਬੋਰ ਅਤੇ 30 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ । ਉਨਾਂ ਦੱਸਿਆ ਕਿ ਦੋਸ਼ੀਆਂ ਦੀ ਪੁੱਛਗਿੱਛ ਲਈ ਮਾਨਯੋਗ ਅਦਾਲਤ ਨੇ 2 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ। ਦੋਸ਼ੀਆਂ ਦੀ ਪੁੱਛਗਿੱਛ ਦੌਰਾਨ ਹੋਰ ਅਹਿਮ ਸੁਰਾਗ ਮਿਲਣ ਦੀ ਵੀ ਸੰਭਾਵਨਾ ਹੈ। ਐਸ.ਪੀ. ਡੀ ਸ਼੍ਰੀ ਸਰੋਆ ਨੇ ਦੱਸਿਆ ਕਿ ਇਸੇ ਤਰ੍ਹਾਂ ਸ:ਥ: ਸੁਖਵੀਰ ਸਿੰਘ ਸੀ.ਆਈ.ਏ. ਸਟਾਫ ਬਰਨਾਲਾ ਨੇ ਸਮੇਤ ਪੁਲਿਸ ਪਾਰਟੀ ਦੇ ਹਰਦੀਪ ਸਿੰਘ ਉਰਫ ਗੱਗੂ ਪੁੱਤਰ ਭੋਲਾ ਸਿੰਘ ਵਾਸੀ ਜਵੰਧਾ ਪਿੰਡੀ, ਧਨੌਲਾ ਨੂੰ ਗਿਰਫਤਾਰ ਕਰਕੇ, ਉਸਦੇ ਕਬਜ਼ੇ ਵਿੱਚੋਂ ਹਰਿਆਣਾ ਸੂਬੇ ਵਿੱਚੋਂ ਲਿਆਂਦੀ ਸ਼ਰਾਬ ਦੀਆਂ 44 ਬੋਤਲਾਂ ਬਰਾਮਦ ਕੀਤੀਆਂ ਗਈਆਂ ਹਨ। ਐਸ.ਪੀ. ਡੀ ਸ਼੍ਰੀ ਸਰੋਆ ਨੇ ਕਿਹਾ ਕਿ ਜਿਲ੍ਹੇ ਵਿੱਚ ਨਸ਼ਾ ਸਮੱਗਲਰਾਂ ਦਾ ਲੱਕ ਤੋੜਣ ਲਈ, ਪੁਲਿਸ ਪੂਰੀ ਤਰਾਂ ਸਰਗਰਮ ਹੈ।

Advertisement
Advertisement
Advertisement
Advertisement
Advertisement
error: Content is protected !!