ਜ਼ਿਲਾ ਚੋਣ ਅਫਸਰ ਵੱਲੋਂ ਸਮੂਹ ਈਆਰਓਜ਼ ਨਾਲ ਮੀਟਿੰਗ

Advertisement
Spread information

ਜ਼ਿਲਾ ਚੋਣ ਅਫਸਰ ਵੱਲੋਂ ਸਮੂਹ ਈਆਰਓਜ਼ ਨਾਲ ਮੀਟਿੰਗ
–ਆਗਾਮੀ ਵਿਧਾਨ ਸਭਾ ਚੋਣਾਂ ਲਈ ਅਗਾਊਂ ਤਿਆਰੀਆਂ ਦਾ ਲਿਆ ਜਾਇਜ਼ਾ


ਰਵੀ ਸੈਣ,ਬਰਨਾਲਾ, 29 ਨਵੰਬਰ:2021
    ਜ਼ਿਲਾ ਚੋਣ ਅਫਸਰ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲੇ ਵਿੱਚ ਤਿਆਰੀਆਂ ਦੇ ਸਬੰਧ ਵਿੱਚ ਇੱਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਸਮੂਹ ਰਿਟਰਨਿੰਗ ਅਫਸਰਾਂ ਅਤੇ ਸਹਾਇਕ ਰਿਟਰਨਿੰਗ ਅਫਸਰਾਂ ਨਾਲ ਮੀਟਿੰਗ ਕੀਤੀ ਗਈ।
       ਇਸ ਮੌਕੇ ਜ਼ਿਲਾ ਚੋਣ ਅਫਸਰ ਨੇ ਆਖਿਆ ਕਿ ਵਿਸ਼ੇਸ਼ ਸਰਸਰੀ ਸੁਧਾਈ 2022 ਮੁਹਿੰਮ 30 ਨਵੰਬਰ ਤੱਕ ਜਾਰੀ ਹੈ। ਇਸ ਲਈ ਬੀਐਲਓਜ਼ ਨਵੀਆਂ ਵੋਟਾਂ ਬਣਵਾਉਣ, ਕਟਵਾਉਣ ਜਾਂ ਸੁਧਾਈ ਲਈ ਫਾਰਮ ਪ੍ਰਾਪਤ ਕਰਨ ਅਤੇ ਸੁਚੱਜੇ ਤਰੀਕੇ ਨਾਲ ਕੰਮ ਨੇਪਰੇ ਚਾੜਨ। ਇਸ ਮੌਕੇ ਉਨਾਂ ਸਮੂਹ ਈਆਰਓਜ਼ ਨੂੰ ਮਾਡਲ ਪੋਿਗ ਬੂਥ ਅਤੇ ਪਿੰਕ ਬੂਥ ਬਣਾਉਣ ਬਾਰੇ ਅਗਾਊਂ ਤਿਆਰੀਆਂ ਵਿੱਢਣ ਅਤੇ ਪੋਲਿੰਗ ਸਟੇਸ਼ਨਾਂ ਦਾ ਦੌਰਾ ਕਰ ਕੇ ਲੋੜੀਂਦੀਆਂ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਆਖਿਆ। 
  ਉਨਾਂ ਸਵੀਪ ਦੇ ਸਹਾਇਕ ਨੋਡਲ ਅਫਸਰ ਨੂੰ ਹਦਾਇਤ ਦਿੱਤੀ ਕਿ ਵੱਧ ਤੋਂ ਵੱਧ ਜਾਗਰੂਕਤਾ ਗਤੀਵਿਧੀਆਂ ਚਲਾਈਆਂ ਜਾਣ। ਇਸ ਦੇ ਨਾਲ ਹੀ ਉਨਾਂ ਹਦਾਇਤ ਕੀਤੀ ਕਿ ਆਗਾਮੀ ਚੋਣਾਂ ਦੇ ਮੱਦੇਨਜ਼ਰ ਚੋਣ ਅਮਲੇ ਦੇ ਦੋਵੇਂ ਖੁਰਾਕਾਂ ਕਰੋਨਾ ਟੀਕਾਕਰਨ ਲਈ  ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਸਵੀਪ ਆਈਕਨਾਂ ਦੀਆਂ ਵੱਧ ਤੋਂ ਵੱਧ ਸੇਵਾਵਾਂ ਲਈਆਂ ਜਾਣ।
ਇਸ ਮੌਕੇ ਵਧੀਕ ਜ਼ਿਲਾ ਚੋਣ ਅਫਸਰ ਸ੍ਰੀ ਅਮਿਤ ਬੈਂਬੀ, ਈਆਰਓ ਸ੍ਰੀ ਵਰਜੀਤ ਵਾਲੀਆ, ਈਆਰਓ ਸਿਮਰਪ੍ਰੀਤ ਕੌਰ, ਕੁਲਵਿੰਦਰ ਸਿੰਘ ਸਰਾਏ, ਸਹਾਇਕ ਨੋਡਲ ਅਫਸਰ ਸਵੀਪ ਸਰਬਜੀਤ ਸਿੰਘ ਤੂਰ,  ਤਹਿਸੀਲਦਾਰ ਚੋਣਾਂ ਹਰਜਿੰਦਰ ਕੌਰ, ਨੋਡਲ ਅਫਸਰ ਪੀਡਬਲਿਊਡੀ ਵੋਟਰ ਤੇਆਵਾਸਪ੍ਰੀਤ ਕੌਰ ਤੇ ਹੋਰ ਹਾਜ਼ਰ ਸਨ।   

Advertisement
Advertisement
Advertisement
Advertisement
Advertisement
error: Content is protected !!