ਬਿਜਲੀ ਬੋਰਡ ਦੇ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ
ਸਰਕਾਰ ਪਾਵਰਕਾਮ ਕਰਮਚਾਰੀਆਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰੇ- ਕੁਲਵੀਰ ਔਲਖ
ਮਹਿਲ ਕਲਾਂ 22 ਨਵੰਬਰ (ਗੁਰਸੇਵਕ ਸਿੰਘ ਸਹੋਤਾ, ਪਾਲੀ ਵਜੀਦਕੇ)
220 ਕੇ ਵੀ ਗਰਿੱਡ ਮਹਿਲ ਕਲਾਂ ਦੀਆਂ ਸਮੂਹ ਜਥੇਬੰਦੀਆਂ ਨੇ ਆਪਣੀਆ ਮੰਗਾਂ ਲਾਗੂ ਕਰਵਾਉਣ ਲਈ ਟੀ ਐਸ ਯੂ ਸਰਕਲ ਸਹਾਇਕ ਸਕੱਤਰ ਕੁਲਵੀਰ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਰੋਸ ਧਰਨਾ ਦਿੱਤਾ ਗਿਆ । ਧਰਨੇ ਨੂੰ ਸੰਬੋਧਨ ਕਰਦੇ ਹੋਏ ਕੁਲਵੀਰ ਸਿੰਘ ਔਲਖ ਨੇ ਕਿਹਾ ਸਮੁੱਚੇ ਪਾਵਰਕਾਮ ਦੇ ਮੁਲਾਜਮਾਂ ਆਪਣੀਆ ਮੰਨੀਆ ਹੋਈਆ ਮੰਗਾ ਨੂੰ ਲਾਗੂ ਕਰਨ ਲਈ ਸੰਘਰਸ ਕਰ ਰਹੇ ਨੇ , ਜਦੋ ਕਿ ਪੰਜਾਬ ਸਰਕਾਰ ਨੇ ਆਪਣੇ ਮੁਲਾਜਮਾਂ ਨੂੰ ਪੇ ਬੈਡ ਦੇ ਦਿੱਤਾ ਹੈ ਪਰ ਪਾਵਰਕਾਮ ਦੀ ਮਨਜਮੈਟ ਪਾਵਰਕਾਮ ਦੇ ਮੁਲਾਜਮਾਂ ਨੂੰ ਪੇ ਬੈਡ ਦੇਣ ਦਾ ਦਾਅਵਾ ਕਰਕੇ ਲਾਗੂ ਕਰਨ ਤੋਂ ਆਨਾਕਾਨੀ ਕਰ ਰਹੀ ਹੈ ।
ਜਿਸ ਕਾਰਨ ਮੁਲਾਜਮਾਂ ਚ ਬਹੁਤ ਜਿਆਦਾ ਗੁੱਸਾ ਪਾਇਆ ਜਾ ਰਿਹਾ ਹੈ। ਪਾਵਰਕਾਮ ਦੇ ਮੁਲਾਜਮ 15 ਨਵੰਬਰ ਤੋ ਲਗਾਤਾਰ ਛੁੱਟੀਆ ਲੈ ਕੇ 26 ਨਵੰਬਰ ਤੱਕ ਸੰਘਰਸ ਕਰ ਰਹੇ ਹਨ। ਜਿਸ ਕਾਰਨ ਗਰਿੱਡਾਂ ਤੋ ਚੱਲਦੇ ਫੀਡਰ ਫਲਟ ਹੋ ਗਏ ਹਨ।
ਧਰਨੇ ਨੂੰ ਸੰਬੋਧਨ ਕਰਦੇ ਹੋਏ ਪ੍ਰਗਟ ਸਿੰਘ ਕੋਟਦੁੱਨਾ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਪਾਵਰ ਕਾਮ ਦੀ ਮਨਜਮੈਟ ਨੂੰ ਮੁਲਾਜਮਾਂ ਦੀਆ ਮੰਨੀਆ ਮੰਗਾ ਲਾਗੂ ਕਰ ਦੇਣੀਆ ਚਾਹੀਦੀਆਂ ਹਨ। ਜੇਕਰ ਮੰਗਾਂ ਲਾਗੂ ਨਹੀ ਕਰਦੀ ਤਾਂ ਸੰਘਰਸ ਨੂੰ ਹੋਰ ਤੇਜ ਕੀਤਾ ਜਾਵੇਗਾ । ਜਗਰਾਜ ਸਿੰਘ ਚੰਨਣਵਾਲ ਨੇ ਕਿਹਾ ਨੇ ਜੋ ਸਾਥੀ ਇਸ ਸੰਘਰਸ ਤੋ ਬਾਹਰ ਹਨ। ਉਹਨਾਂ ਨੂੰ ਵੀ ਇਸ ਵਿੱਚ ਬਿਨਾਂ ਕਿਸੇ ਦੇਰੀ ਦੇ ਸਾਮਿਲ ਹੋ ਜਾਣਾ ਚਾਹੀਦਾ ਹੈ ।
ਸਿਕੰਦਰ ਸਿੰਘ ਮਹਿਲ ਖੁਰਦ ਨੇ ਕਿਹਾ ਕਿ ਸਾਡੇ ਮਸਲੇ ਜਲਦੀ ਹੱਲ ਕੀਤੇ ਜਾਣ ਨਹੀ ਮਨੇਜਮੈਟ ਤਿੱਖੇ ਸੰਘਰਸ ਦਾ ਸਾਹਮਣਾ ਕਰਨ ਲਈ ਤਿਆਰ ਰਹੇ ।ਮਨੇਜਮੈਟ ਤੋ ਮੰਗ ਕੀਤੀ ਗਈ ਕਿ ਪੇ ਬੈਡ ,ਪੇ ਸਕੇਲ , ਕੱਚੇ ਮੁਲਜਮਾਂ ਨੂੰ ਪੱਕਾ ਕੀਤਾ ਜਾਵੇ , ਸਲਮ ਨੂੰ ਲਾਈਨਮੈਨ ਬਣਾਇਆ ਜਾਵੇ , ਸੀ ਐਚ ਵੀ ਕਾਮਿਆ ਨੂੰ ਪੱਕਾ ਕੀਤਾ ਜਾਵੇ , ਡੀ ਏ ਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ , ਕੰਮ ਦੇ ਹਿਸਾਬ ਨਾਲ ਪੱਕੀ ਭਰਤੀ ਕੀਤੀ ਜਾਵੇ ।
ਧਰਨੇ ਨੂੰ ਅਵਤਾਰ ਸਿੰਘ ਬਰਨਾਲਾ , ਦਵਿੰਦਰ ਸਿੰਘ ਆਰ ਏ , ਨੇ ਵੀ ਸੰਬੋਧਨ ਕੀਤਾ । ਸਾਥੀ ਨਰਿੰਦਰ ਸਿੰਘ ਜਲਾਲਦੀਵਾਲ ਨੇ ਇਨਕਲਾਬੀ ਗੀਤ ਪੇਸ ਕੀਤਾ । ਅੰਤ ਵਿੱਚ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮਨੇਜਮੈਟ ਖਿਲਾਫ ਜੰਮਕੇ ਨਾਅਰੇਬਾਜੀ ਕੀਤੀ ਗਈ
Advertisement