ਮਹੰਤਾਂ ਨੇ ਛੇਵਾਂ ਵਿਸ਼ਾਲ ਸੱਭਿਆਚਾਰਕ ਸਮਾਗਮ ਕਰਵਾਇਆ
ਮਹਾਂਪੰਚਾਇਤ ਦੌਰਾਨ ਸਮਾਜ ਭਲਾਈ ਦੇ ਕੀਤੇ ਅਹਿਮ ਮਤੇ ਪਾਸ
ਪਰਦੀਪ ਕਸਬਾ , ਸੰਗਰੂਰ, 3 ਅਕਤੂਬਰ 2021
ਸਥਾਨਕ ਕੇਆਰ ਬਲੈਸਿੰਗ ਹੋਟਲ ਪਟਿਆਲਾ ਰੋਡ ਵਿਖੇ ਉੱਘੀ ਸਮਾਜ ਸੇਵਿਕਾ ਪ੍ਰੀਤੀ ਮਹੰਤ ਦੀ ਅਗਵਾਈ ਹੇਠ ਵਿਸ਼ਾਲ ਛੇਵਾਂ ਸਾਲਾਨਾ ਸੱਭਿਆਚਾਰਕ ਸਮਾਗਮ ਅਤੇ ਮਹਾਂਪੰਚਾਇਤ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੰਗਰੂਰ ਤੋਂ ਇਲਾਵਾ ਲੁਧਿਆਣਾ, ਜੀਂਦ, ਦਿੱਲੀ, ਧਨੌਲਾ, ਰਾਣੀਆਂ, ਜੰਮੂ, ਹੰਡਿਆਇਆ ਅਤੇ ਦੇਸ਼ ਦੇ ਹੋਰ ਕੋਨੇ ਕੋਨੇ ਵਿੱਚੋਂ ਵੱਡੀ ਗਿਣਤੀ ਵਿੱਚ ਮਹੰਤਾਂ ਨੇ ਸ਼ਮੂਲੀਅਤ ਕੀਤੀ।
ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਬਦਾਮੋ ਹਾਜੀ ਗੋਦਨੀ ਦਿੱਲੀ, ਕੋਕੀਲਾ ਹਾਜ਼ੀ ਪਹਾੜਗੰਜ ਦਿੱਲੀ, ਨੀਤੂ ਨਾਇਕ ਦਰੀਬਾ ਦਿੱਲੀ, ਪੂਨਮ ਮੁਰਗੇ ਦੀ ਕਲੀ ਦਿੱਲੀ, ਰਾਧਾ ਮਹੰਤ ਰਾਣੀਆਂ, ਹਾਜੀ ਸਹਿਨਾਜ਼ ਕੈਂਥਪੁਰਾ, ਸੀਮਾ ਮਹੰਤ ਜੀਂਦ, ਸਹਿਨਾਂਜ਼ ਹਾਜੀ ਜੈ ਸਿੰਘ ਪੁਰਾ, ਹਿਨਾ ਤੇ ਉਮਾ ਹਾਜੀ ਲੁਧਿਆਣਾ, ਸ਼ੀਤਲ ਜੰਮੂ ਮੌਜ਼ੂਦ ਸਨ।
ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਅਤੇ ਮਹੰਤਾਂ ਤੋਂ ਆਸ਼ੀਰਵਾਦ ਲਿਆ। ਮਹੰਤਾਂ ਵੱਲੋਂ ਸ੍ਰੀ ਸਿੰਗਲਾ ਦਾ ਭਰਵਾਂ ਸਵਾਗਤ ਕੀਤਾ ਗਿਆ।
ਇਸ ਮੌਕ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਨਰੇਸ਼ ਗਾਬਾ, ਸਟੇਟ ਸੋਸਲ਼ ਵੈਲਫੇਅਰ ਐਸੋ: ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਅਰੋੜਾ, ਸੀਨੀਅਰ ਕਾਂਗਰਸੀ ਆਗੂ ਨੱਥੂ ਲਾਲ ਢੀਂਗਰਾ, ਡਾ: ਪ੍ਰਭਜੋਤ ਸਿੰਘ ਸਿਬੀਆ, ਇੰਜ: ਪ੍ਰਵੀਨ ਬਾਂਸਲ, ਗੁਰਿੰਦਰਜੀਤ ਸਿੰਘ, ਨਗਨ ਬਾਬਾ ਸਾਹਬ ਦਾਸ ਸੇਵਾ ਦਲ ਦੇ ਪ੍ਰਧਾਨ ਹਰੀਸ਼ ਅਰੋੜਾ, ਡਾ: ਬਾਂਸਲ ਐਕਸਰੇ, ਹਰਜੀਤ ਸਿੰਘ ਢੀਂਗਰਾ ਆਦਿ ਮੌਜ਼ੂਦ ਸਨ।
ਇਸ ਮੌਕੇ ਤੱਬੂ ਮਹੰਤ ਅਤੇ ਚੰਦਰਮੁਖੀ ਮਹੰਤ ਵੱਲੋਂ ਕੀਤੇ ਮੰਚ ਸੰਚਾਲਨ ਦੌਰਾਨ ਜੈ ਜਵਾਲਾ ਸੇਵਾ ਸੰਮਤੀ ਦੇ ਚੇਅਰਮੈਨ ਸ੍ਰੀ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਇਸ ਇਲਾਕੇ ਦੀ ਉਘੀ ਸਮਾਜ ਸੇਵਿਕਾ ਪ੍ਰੀਤੀ ਮਹੰਤ ਵੱਲੋਂ ਸਮਾਜ ਸੇਵਾ, ਲੋਕ ਭਲਾਈ ਦੇ ਕੰਮ, ਗਰੀਬਾਂ ਦੀ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ।
ਉਨ੍ਹਾਂ ਵੱਲੋਂ ਇਸ ਸਾਲ ਦੌਰਾਨ 51 ਲੋੜਵੰਦ ਲੜਕੀਆਂ ਦੀ ਆਂ ਸ਼ਾਦੀਆਂ ਵਿੱਚ ਆਰਥਿਕ ਸਹਿਯੋਗ ਦਿੱਤਾ, ਗਊਸ਼ਾਲਾ, ਬਿਰਧ ਆਸ਼ਰਮ, ਪਿੰਗਲਵਾੜਾ ਵਿਖੇ ਸਮੇਂ ਸਮੇਂ ਤੇ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਂਦਾ ਹੈ। ਰਿਕਸ਼ਾ ਯੂਨੀਅਨ ਵਿਖੇ ਯਾਤਰੀਆਂ ਦੀ ਭਲਾਈ ਲਈ ਸ਼ੁੱਧ ਪੀਣ ਵਾਲੇ ਪਾਣੀ ਦਾ ਵਾਟਰ ਕੂਲਰ ਤੇ ਆਰਓ ਸਿਸਟਮ ਲਾਇਆ, ਸਮਾਜਿਕ ਤੇ ਧਾਰਮਿਕ ਕੰਮਾਂ ਵਿੱਚ ਇਨ੍ਹਾਂ ਦਾ ਬਹਤ ਵੱਡਾ ਯੋਗਦਾਨ ਹੈ।
ਅੱਜ ਦੇ ਇਸ ਸਮਾਗਮ ਵਿੱਚ ਨੰਨ੍ਹਾ ਮੁੰਨਾ ਮਹੰਤ ਵਿਸ਼ਵਨੂਰ ਜੋ ਕਿ ਸਿਰਫ ਚਾਰ ਦਿਨ ਦਾ ਸੀ ਜਦੋਂ ਪ੍ਰੀਤੀ ਮਹੰਤ ਵੱਲੋਂ ਡੇਰੇ ਵਿਖੇ ਲਿਆਂਦਾ ਗਿਆ ਤੇ ਅੱਜ ਉਸਦਾ ਛੇਵਾਂ ਜਨਮ ਦਿਨ ਬੜੀ ਧੂਮ ਧਾਮ ਨਾਲ ਮਨਾਇਆ ਗਿਆ।
ਸੱਭਿਆਚਾਰਕ ਸਮਾਗਮ ਦੌਰਾਨ ਰਜ਼ਨੀ ਮਹੰਤ, ਸੁੱਖੀ ਮਹੰਤ ਬਠਿੰਡਾ, ਮਹਿਕ ਮਹੰਤ, ਟੌਨੀ ਮਹੰਤ ਆਦਿ ਮਹੰਤਾਂ ਨੇ ਵੱਖੋ ਵੱਖ ਵੰਨਗੀਆਂ ਪੇਸ਼ ਕਰਕੇ ਲੋਕ ਰੰਗ ਪੇਸ਼ ਕੀਤਾ। ਸਮਾਗਮ ਉਪਰੰਤ ਮਹਾਂਪੰਚਾਇਤ ਦੇ ਆਯੋਜਨ ਦੌਰਾਨ ਪ੍ਰੀਤੀ ਮਹੰਤ ਨੇ ਕਿਹਾ ਕਿ ਅਸੀਂ ਸਾਰੇ ਮਹੰਤ ਸਮਾਜ ਅਤੇ ਲੋਕ ਭਲਾਈ ਦੇ ਕੰਮਾਂ ਵਿੱਚ ਲੱਗੇ ਹੋਏ ਹਾਂ। ਅਸੀਂ ਸਾਰੇ ਮਹੰਤ ਰੋਜ਼ਾਨਾ ਹੀ ਸਵੇਰੇ ਉਠ ਕੇ ਅਰਦਾਸ ਕਰਦੇ ਹਾਂ ਕਿ ਸਾਡੇ ਦੇਸ਼ ਤੇ ਪੰਜਾਬ ਦੇ ਲੋਕ ਸੁੱਖ ਸ਼ਾਂਤ, ਖੁਸ਼ੀ, ਏਕਤਾ ਤੇ ਭਾਈਚਾਰਕ ਸਾਂਝ ਬਣਾ ਕੇ ਰੱਖਣ, ਸਾਰੇ ਸਮਾਜ ਵਿੱਚ ਖੁਸ਼ਹਾਲੀ ਹੋਈ, ਕੋਰੋਨਾ ਵਰਗੀ ਮਹਾਂਮਾਰੀ ਤੋਂ ਪ੍ਰਮਾਤਮਾ ਬਚਾ ਕੇ ਰੱਖੇ।
ਇਸ ਮਹਾਂਪੰਚਾਇਤ ਵਿੱਚ ਸਰਵ ਸੰਮਤੀ ਨਾਲ ਇਹ ਵੀ ਪਾਸ ਕੀਤਾ ਗਿਆ ਕਿ ਅਸੀਂ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਨੂੰ ਹੋਰ ਵਧਾਵਾ ਦਿੰਦੇ ਹੋਏ ਇਸ ਵਿੱਚ ਆਪਣਾ ਯੋਗਦਾਨ ਪਾਈਏ ਤੇ ਜਿਸ ਘਰ ਵਿੱਚ ਲੜਕੀ ਜਨਮ ਲਵੇਗੀ, ਉਸ ਘਰ ਵਿੱਚ ਜਾ ਕੇ ਸ਼ਗਨ ਦਿੱਤਾ ਜਾਇਆ ਕਰੇਗਾ ਤੇ ਲੋੜਵੰਦ ਲੜਕੀਆਂ ਦੀਆਂ ਸ਼ਾਦੀਆਂ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਫੈਸਲਾ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਅਤੇ ਨਿਰੰਤਰ ਗਰੀਬ ਤੇ ਲੋੜਵੰਦ ਲੋਕਾਂ ਨੂੰ ਰਾਸ਼ਨ ਤੇ ਕੱਪੜੇ ਦਿੱਤੇ ਜਾਂਦੇ ਹਨ।