ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਵਰਕਰਾਂ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ‘ਤੇ ਕੀਤਾ ਯਾਦ

Advertisement
Spread information

ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਵਰਕਰਾਂ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ‘ਤੇ ਕੀਤਾ ਯਾਦ

ਸ਼ਹੀਦ ਭਗਤ ਸਿੰਘ ਦਾ ਰਾਹ ਹੀ ਮਜ਼ਦੂਰਾਂ ਦੀ ਮੁਕਤੀ ਦਾ ਰਾਹ – ਸੰਜੀਵ ਮਿੰਟੂ


ਹਰਪ੍ਰੀਤ ਕੌਰ ਬਬਲੀ , ਸੰਗਰੂਰ, 1 ਅਕਤੂਬਰ  2021

 ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ  ਪਿੰਡ ਛਾਜਲਾ, ਰਵਿਦਾਸ ਪੁਰਾ ਟਿਬੀ ਸੁਨਾਮ (ਸੁਨਾਮ) ਵਿਖੇ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਸਮਰਪਿਤ ਰੈਲੀ ਅਤੇ ਪਿੰਡ ਨਮੋਲ ਵਿਖੇ ਜਾਗੋ ਮਾਰਚ ਕੱਢਿਆ ਗਿਆ । ਜ਼ਿਕਰਯੋਗ ਹੈ ਕਿ ਜਥੇਬੰਦੀ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾਡ਼ੇ ਨੂੰ ਸਮਰਪਿਤ ਸੰਗਰੂਰ, ਸੁਨਾਮ, ਦਿੜ੍ਹਬਾ, ਧੂਰੀ, ਮਲੇਰਕੋਟਲਾ,ਲਹਿਰਾਗਾਗਾ ਆਦਿ ਬਲਾਕਾਂ ਦੇ ਪਿੰਡਾਂ ਵਿਚ ਜਾਗੋ ਚੇਤਨਾ ਮਾਰਚ ਮੀਟਿੰਗਾਂ ਰੈਲੀਆਂ ਦਾ ਜ਼ੋਰਦਾਰ ਸਿਲਸਿਲਾ ਚਲਾਇਆ ਜਾ ਰਿਹਾ ਹੈ । 

Advertisement

 ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾਈ ਆਗੂਆਂ ਕ੍ਰਮਵਾਰ ਰੈਲੀਆਂ ਨੂੰ ਸੂਬਾ ਪ੍ਰਧਾਨ ਸੰਜੀਵ ਮਿੰਟੂ, ਸੂਬਾਈ ਆਗੂ ਧਰਮਪਾਲ ਸਿੰਘ, ਜ਼ਿਲ੍ਹਾ ਸਕੱਤਰ ਬਿਮਲ ਕੌਰ, ਜ਼ਿਲ੍ਹਾ ਆਗੂ ਜਗਦੀਪ ਸਿੰਘ ਕਾਲਾ ਨੇ ਸੰਬੋਧਨ ਕਰਦਿਆਂ  ਕਿਹਾ ਕਿ ਜਥੇਬੰਦੀ  ਸਮਝਦੀ ਹੈ  ਜੋ ਪੰਜਾਬ ਸਰਕਾਰ ਵੱਲੋਂ ਦੋ ਅਕਤੂਬਰ ਤੱਕ ਪੰਜ ਪੰਜ ਮਰਲੇ ਪਲਾਟ ਦੇਣ ਸੰਬੰਧੀ ਅਜਲਾਸ ਸਦਕੇ ਲਿਸਟਾਂ ਬਣਾ ਕੇ ਉੱਪਰ ਭੇਜਣ ਦੀ ਗੱਲ ਕਰਦੀ ਹੈ ,ਉਹ ਮਹਿਜ਼ ਖਾਨਾਪੂਰਤੀ ਹੈ ,ਜਥੇਬੰਦੀ ਖਾਨਾਪੂਰਤੀ ਦਾ ਵਿਰੋਧ ਕਰਦੀ ਹੈ।

ਜਥੇਬੰਦੀ ਮੰਗ ਕਰਦੀ ਹੈ ਕਿ ਜਦੋਂ ਤੱਕ ਪੰਜਾਬ ਦੇ ਹਰੇਕ ਪਿੰਡ ਵਿਚ ਗਰਾਮ ਸਭਾ ਦੇ ਇਜਲਾਸ ਸੱਦ ਕੇ ਪੰਜ ਪੰਜ ਮਰਲੇ ਦੇ ਪਲਾਟ ਅਮਲੀ ਰੂਪ ਦਿੱਤੇ ਨਹੀਂ ਜਾਂਦੇ ,ਉਦੋਂ ਤਕ ਇਹ ਅਮਲ ਜਾਰੀ ਰਹੇ ।ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀਆਂ ਡੰਮੀ ਬੋਲੀਆਂ ਨਾ ਹੋਣ ਸਬੰਧੀ ਯਕੀਨੀ ਬਣਾਉਣ ਲਈ ਜਾਰੀ ਹੋਏ ਨੋਟੀਫਿਕੇਸ਼ਨ ,ਰੂੜੀਆਂ ਲਈ ਥਾਂ ,  ਨਜ਼ੂਲ ਜ਼ਮੀਨ  ,ਲੋੜਵੰਦਾਂ/ਖੇਤ ਮਜ਼ਦੂਰਾਂ ਦੇ ਸਾਰੇ ਕਰਜ਼ੇ ਮੁਆਫ਼ ਕਰਵਾਉਣ ,  ਰਾਸ਼ਨ ਕਾਰਡ ਚੋਂ ਕੱਟੇ ਨਾਮ ਬਹਾਲ ਕਰਵਾਉਣ ਅਤੇ ਨਵੇਂ ਰਾਸ਼ਨ ਕਾਰਡ ਬਣਵਾਉਣ ,  ਮਗਨਰੇਗਾ ਦੀ  ਦਿਹਾਡ਼ੀ ਛੇ ਸੌ ਰੁਪਿਆ ਕਰਵਾਉਣ, ਬੁਢਾਪਾ ਪੈਨਸ਼ਨ ਦੀ ਉਮਰ ਅਠਵੰਜਾ ਮਰਦਾਂ ਦੀ ਅਤੇ ਔਰਤਾਂ ਦੀ ਪਚਵੰਜਾ ਸਾਲ ਕਰਵਾਉਣ,ਹੋਰ ਮੰਗਾਂ ਤੋਂ ਇਲਾਵਾ ਜ਼ਮੀਨ ਹੱਦਬੰਦੀ ਕਾਨੂੰਨ ਲਾਗੂ ਕਰਵਾਉਣ ਦੀ ਜ਼ੋਰਦਾਰ ਮੰਗ ਉਠਾਈ ਗਈ।

ਅਨੁਸੂਚਿਤ ਜਾਤੀ ਚੋਂ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਬਣਾਏ ਜਾਣਾ ਮਹਿਜ਼ ਚੋਣ ਸਟੰਟ ਹੈ, ਕਿਉਂਕਿ ਸੰਸਾਰੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦੀਆਂ ਲੋਕ ਵਿਰੋਧੀ ਨੀਤੀਆਂ ਤੇ ਮੁੱਖ ਧਾਰਾ ਚ ਸ਼ਾਮਲ ਸਭ ਵੋਟ ਬਟੋਰੂ ਪਾਰਟੀਆਂ ਇਕ ਮੱਤ ਹਨ , ਇਸ ਲਈ ਚਿਹਰਾ ਅਤੇ ਜਾਤ ਕੋਈ ਅਹਿਮੀਅਤ ਨਹੀਂ ਰੱਖਦੀ । ਉਪਰੋਕਤ ਆਗੂਆਂ ਤੋਂ ਇਲਾਵਾ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂਆਂ ਅਮਰੀਕ ਸਿੰਘ ਨਮੋਲ, ਪ੍ਰੀਤ ਕੌਰ,ਸੁਖਵਿੰਦਰ ਸਿੰਘ ਬਬਲੀ, ਬਲਵੀਰ ਸਿੰਘ ਬੀਰਾ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਸ਼ਪਿੰਦਰ ਜਿੰਮੀ , ਸੂਬਾ ਸਕੱਤਰ ਮਨਜੀਤ ਨਮੋਲ ਨੇ ਵੀ ਸੰਬੋਧਨ ਕੀਤਾ ।

ਆਗੂਆਂ ਨੇ ਕਿਹਾ ਕਿ ਜਿਹੜੀ ਆਜ਼ਾਦੀ ਸ਼ਹੀਦੇ ਆਜ਼ਮ ਭਗਤ ਸਿੰਘ  ਚਾਹੁੰਦੇ ਸੀ ਉਹ ਅੱਜ ਵੀ ਨਹੀਂ ਆਈ ,ਅਸਲੀ ਆਜ਼ਾਦੀ ਉਦੋਂ ਹੀ ਆਏਗੀ ਜਦੋਂ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਹੋਵੇਗੀ  ਰੈਲੀ ਦੀ ਸਮਾਪਤੀ ਜ਼ੋਰਦਾਰ ਆਕਾਸ਼ ਗੁੰਜਾਊ ਨਾਅਰਿਆਂ ਸਾਮਰਾਜਵਾਦ ਮੁਰਦਾਬਾਦ ਇਨਕਲਾਬ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਕੀਤੀ ਗਈ ।

Advertisement
Advertisement
Advertisement
Advertisement
Advertisement
error: Content is protected !!