ਐਸਡੀਐਮ ਵਾਲੀਆ ਨੇ ਕੀਤਾ ਖੇਡ ਸਟੇਡੀਅਮ ਦਾ ਦੌਰਾ ਤੇ ਖਿਡਾਰੀਆਂ ਦਾ ਨਮਾਨ

Advertisement
Spread information

ਚੰਗੇ ਸਮਾਜ ਦੀ ਸਿਰਜਣਾ ਲਈ ਨੌਜਵਾਨ ਦਾ ਖੇਡਾਂ ਨਾਲ ਜੁੜਨਾ ਜ਼ਰੂਰੀ: ਐਸਡੀਐਮ ਵਾਲੀਆ


ਰਘਵੀਰ ਹੈਪੀ , ਬਰਨਾਲਾ, 9 ਸਤੰਬਰ 2021
     ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਲਈ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਜਿੱਥੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ ਜਾਂਦੀ ਹੈ, ਉਥੇ ਖੇਡ ਕਿੱਟਾਂ ਦੀ ਵੰਡ ਵੀ ਕੀਤੀ ਜਾ ਰਹੀ ਹੈ। ਇਹ ਪ੍ਰਗਟਾਵਾ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਵਰਜੀਤ ਸਿੰਘ ਵਾਲੀਆ ਨੇ ਸਥਾਨਕ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਵੱਖ ਵੱਖ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਕਹੇ।
    ਇਸ ਮੌਕੇ ਸ੍ਰੀ ਵਰਜੀਤ ਵਾਲੀਆ ਨੇ ਕਿਹਾ ਕਿ ਨੌਜਵਾਨਾਂ ਦਾ ਖੇਡਾਂ ਨਾਲ ਜੁੜਨਾ ਬੇਹੱਦ ਜ਼ਰੂਰੀ ਹੈ। ਉਨਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੌਲਾ ਵਿਖੇ ਚੱਲ ਰਹੇ ਕਿੱਕ ਬਾਕਸਿੰਗ ਖੇਡ ਸੈਂਟਰ ਦੇ ਮੁੱਖ ਕੋਚ ਜਸਪ੍ਰੀਤ ਸਿੰਘ ਦੀ ਟਰੇਨਿੰਗ ਸਦਕਾ ਪਿਛਲੇ ਦਿਨੀਂ ਪੰਜਾਬ ਸਟੇਟ ਕਿੱਕ ਬਾਕਸਿੰਗ ਜੂਨੀਅਰ ਅਤੇ ਸੀਨੀਅਰ (ਜੋ ਮੁਕਾਬਲਾ ਮਾਨਸਾ ਵਿਖੇ ਹੋਇਆ) ਦੇ ਜੇਤੂਆਂ ਦਾ ਸਨਮਾਨ ਕੀਤਾ। ਇਨਾਂ ਵਿਚ ਅਕਾਸ਼ਦੀਪ ਸਿੰਘ ਨੇ ਗੋਲਡ ਮੈਡਲ (94), ਕੋਮਲਪ੍ਰੀਤ ਸਿੰਘ ਨੇ ਗੋਲਡ ਅਤੇ ਸਿਲਵਰ (84), ਗੁਰਪ੍ਰੀਤ ਸਿੰਘ ਨੇ ਬਰੌਨਜ਼ ਮੈਡਲ (59) ਅਤੇ ਮਨਪ੍ਰੀਤ ਕੌਰ  ਬਰੌਨਜ਼ (65 ਕਿਲੋਵਰਗ) ਪ੍ਰਾਪਤ ਕੀਤਾ। ਜੂਨੀਅਰ ਵਰਗ ਵਿਚ ਗੁਰਪਿੰਦਰ ਸਿੰਘ ਨੇ 2 ਗੋਲਡ ਮੈਡਲ (84), ਅਜੈ ਕੁਮਾਰ ਨੇ ਗੋਲਡ (54), ਪਿੰ੍ਰਸ ਸ਼ਰਮਾ ਨੇ ਸਿਲਵਰ (67), ਹਰਸ਼ਪ੍ਰੀਤ ਸਿੰਘ (69), ਮਨਿੰਦਰ ਸਿੰਘ (60), ਹਰਸ਼ਪ੍ਰੀਤ ਸਿੰਘ ਨੇ ਕ੍ਰਮਵਾਰ ਸਿਲਵਰ ਮੈਡਲ (57), ਕਰਨਵੀਰ ਸਿੰਘ (57), ਪ੍ਰਭਜੋਤ ਸਿੰਘ (57) ਨਵਜੋਤ ਸਿੰਘ ਤੇ ਮਨਪ੍ਰੀਤ ਸਿੰਘ (51) ਅਤੇ ਲਵਪ੍ਰੀਤ ਸਿੰਘ (75) ਵਰਗ ਕਿਲੋਗ੍ਰਾਮ ਵਿਚ ਕ੍ਰਮਵਾਰ ਬਰੌਨਜ਼ ਮੈਡਲ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਦਾ ਸਨਮਾਨ ਕੀਤਾ।
      ਇਸੇ ਤਰਾਂ ਸੀਨੀਅਰ ਨੈਸ਼ਨਲ ਗੋਆ ਵਿਖੇ ਹੋਈਆਂ ਅਗਸਤ ਮਹੀਨੇ ’ਚ ਖੇਡਾਂ ਵਿਚ ਅਕਾਸ਼ਦੀਪ ਸਿੰਘ (94) ਅਤੇ ਗੁਰਪ੍ਰੀਤ ਸਿੰਘ ਨੇ ਭਾਗ ਲਿਆ। ਜੂਨੀਅਰ ਵਰਗ ਵਿਚ ਜੇਤੂ ਅਜੈ ਕੁਮਾਰ, ਵਿੱਕੀ ਸਿੰਘ, ਮਨਿੰਦਰ ਸਿੰਘ (60) ਦੀ ਹੌਸਲਾ ਅਫਜ਼ਾਈ ਕੀਤੀ।
ਇਸ ਮੌਕੇ ਜ਼ਿਲਾ ਖੇਡ ਅਫ਼ਸਰ ਬਰਨਾਲਾ ਬਲਵਿੰਦਰ ਸਿੰਘ ਅਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਬਰਨਾਲਾ ਵਿਜੈ ਭਾਸਕਰ ਸ਼ਰਮਾ ਨੇ ਨੌਜਵਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਨੌਜਵਾਨ ਸਾਡਾ ਸਰਮਾਇਆ ਹਨ। ਇੱਕ ਚੰਗੇ ਸਮਾਜ ਲਈ ਨੌਜਵਾਨਾਂ ਦਾ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ। ਉਨਾਂ ਹੋਰ ਵੀ ਨੌਜਵਾਨਾਂ ਨੂੰ ਅਜਿਹੇ ਨੌਜਵਾਨਾਂ ਤੋ ਪ੍ਰੇਰਿਤ ਹੋ ਕੇ ਖੇਡ ਮੈਦਾਨਾਂ ਵਿਚ ਭਾਗ ਲੈਣ ਦੀ ਅਪੀਲ ਕੀਤੀ। ਇਸ ਮੌਕੇ ਅਥਲੈਟਿਕਸ ਕੋਚ ਜਸਪ੍ਰੀਤ ਸਿੰਘ ਬਰਨਾਲਾ, ਗੁਰਵਿੰਦਰ ਕੌਰ ਮੁੱਖ ਕੋਚ ਵੇਟ ਲਿਫਟਿੰਗ, ਵਾਲੀਵਾਲ ਕੋਚ ਅਜੇ ਨਾਗਰ, ਟੇਬਲ ਟੈਨਿਸ ਕੋਚ ਵਰਿੰਦਰਜੀਤ ਕੌਰ ਆਦਿ ਵੀ ਮੌਜੂਦ ਸਨ।
   

Advertisement
Advertisement
Advertisement
Advertisement
Advertisement
error: Content is protected !!