ਝੁੱਗੀਆਂ ‘ਚ ਦਿੱਤਾ ਚਾਨਣ ਦਾ ਛਿੱਟਾ
ਗੁਰੂ ਸਾਹਿਬ ਦੇ ਰਾਹ ‘ਤੇ ਚੱਲਣਾ ਹੀ ਉਸ ਦੀ ਸੱਚੀ ਭਗਤੀ ਹੈ – ਭਾਨ ਸਿੰਘ ਜੱਸੀ
ਪਰਦੀਪ ਕਸਬਾ , ਮਲੇਰਕੋਟਲਾ, 19 ਅਗਸਤ 2021
ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸਲੱਮ ਸੋਸਾਇਟੀ ਪੰਜਾਬ ਵੱਲੋਂ ਮਲੇਰਕੋਟਲਾ ਦੀਆਂ ਝੁੱਗੀਆਂ ਵਿੱਚ ਵਿੱਦਿਆ ਦੇ ਚਾਨਣ ਦਾ ਛਿੱਟਾ ਦਿੱਤਾ ਗਿਆ । ਇਸ ਮੌਕੇ ਬੱਚਿਆਂ ਦੀ ਸੇਵਾ ਕਰ ਰਹੇ ਮੁੱਖ ਸੇਵਾਦਾਰ ਨੇ ਦੱਸਿਆ ਕਿ ਗੁਰੂ ਸਾਹਿਬ ਦੇ ਰਾਹ ਤੇ ਚੱਲਣਾ ਹੀ ਉਸ ਦੀ ਸੱਚੀ ਭਗਤੀ ਹੈ । ਮੁੱਖ ਸੇਵਾਦਾਰ ਭਾਨ ਸਿੰਘ ਜੱਸੀ ਨੇ ਕਿਹਾ ਕਿ ਅਸੀਂ ਪਿਛਲੇ ਲੰਮੇ ਸਮੇਂ ਤੋਂ ਝੁੱਗੀਆਂ ਝੌਂਪੜੀਆਂ ਵਿਚ ਗਰੀਬਾਂ ਅਤੇ ਲੋੜਵੰਦ ਬੱਚਿਆਂ ਨੂੰ ਪੜ੍ਹਨ ਲਈ ਕਿਤਾਬਾਂ, ਕਾਪੀਆਂ ਅਤੇ ਰਜਿਸਟਰ ਤੋਂ ਇਲਾਵਾ ਹੋਰ ਲੋੜਵੰਦ ਚੀਜ਼ਾਂ ਮੁਹੱਈਆ ਕਰਵਾਉਣੇ ਹਾਂ ।
ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸਲਮ ਸੁਸਾਇਟੀ ਪੰਜਾਬ ਵੱਲੋਂ ਮਲੇਰਕੋਟਲਾ ਦੀਆਂ ਝੁੱਗੀਆਂ ਵਿੱਚ ਰਹਿੰਦੇ ਲੋੜਵੰਦ ਬੱਚਿਆ ਲਈ ਸ਼ੁਰੂ ਕੀਤੇ ਗਏ ਮੁਫ਼ਤ ਸਿੱਖਿਆ ਕੇਂਦਰ ਵਿਚ ਕਾਪੀਆਂ ਅਤੇ ਰਜਿਸਟਰ ਵੰਡਣ ਦੀ ਸੇਵਾ ਕੀਤੀ ਗਈ। ਗਰੀਬਾਂ ਦੇ ਮਸੀਹਾ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜ਼ਿੰਦਗੀ ਦੇ ਮਹਾਨ ਪਾਤਰ ਮਹਾਨ ਕਿਰਤੀ ਭਾਈ ਲਾਲੋ ਜੀ , ਬਹੁਤ ਯਾਦ ਆਉਂਦੇ ਹਨ ਜੀ।
ਗੁਰੂ ਸਾਹਿਬਾਨਾਂ ਵੱਲੋਂ ਸਰਬੱਤ ਦੇ ਭਲੇ ਦੇ ਫਲਸਫੇ ਨੂੰ ਅਮਲੀ ਰੂਪ ਵਿਚ ਲਾਗੂ ਕਰਨ ਲਈ ਸਾਨੂੰ ਸਾਰਿਆਂ ਨੂੰ ਹੀ ਨਿਮਾਣੇ , ਨਿਤਾਣੇ ਅਤੇ ਗਰੀਬ ਲੋਕਾਂ ਦੀ ਮਦਦ , ਉਹਨਾਂ ਦੇ ਮਸੂਮ ਬੱਚਿਆਂ ਨੂੰ ਪੜ੍ਹਾਉਣ , ਅਤੇ ਉਹਨਾਂ ਦਾ ਸਨਮਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਜੀ।