ਹਰ ਦਿਨ ਵਧ ਰਹੀਆਂ ਕੁਦਰਤੀ ਆਫਤਾਂ ਤੇ ਵਾਤਾਵਰਣ ਦੇ ਬਦਲਦੇ ਹਾਲਾਤ ਸਾਨੂੰ ਸਿੱਧੇ ਤੌਰ ’ਤੇ ਸੰਕੇਤ ਦੇ ਰਹੇ ਹਨ – ਡਾ. ਚਰਨਜੀਤ ਸਿੰਘ ਕੈਂਥ
ਪਰਦੀਪ ਕਸਬਾ, ਬਰਨਾਲਾ, 10 ਅਗਸਤ 2021
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਰਨਾਲਾ ਵੱਲੋਂ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਚਰਨਜੀਤ ਸਿੰਘ ਕੈਂਥ ਦੀ ਅਗਵਾਈ ਹੇਠ ਕਾਮਸ਼ਾਬ ਕਿਸਾਨ ਖੁਸ਼ਹਾਲ ਪ੍ਰੋਗਰਾਮ ਦੇ ਗਰੀਨ ਮਿਸ਼ਨ ਪੰਜਾਬ ਤਹਿਤ ਪਿੰਡ ਭੋਤਨਾ (ਬਲਾਕ ਸਹਿਣਾ) ਵਿਚ ਵਣ ਮਹਾਂਉਤਸਵ ਮਨਾਇਆ ਗਿਆ।
ਇਸ ਮੌਕੇ ਡਾ. ਕੈਂਥ ਨੇ ਕਿਹਾ ਕਿ ਹਰ ਦਿਨ ਵਧ ਰਹੀਆਂ ਕੁਦਰਤੀ ਆਫਤਾਂ ਤੇ ਵਾਤਾਵਰਣ ਦੇ ਬਦਲਦੇ ਹਾਲਾਤ ਸਾਨੂੰ ਸਿੱਧੇ ਤੌਰ ’ਤੇ ਸੰਕੇਤ ਦੇ ਰਹੇ ਹਨ ਕਿ ਅਸੀਂ ਕੁਦਰਤ ਤੋਂ ਦੂਰ ਹੁੰਦੇ ਜਾ ਰਹੇ ਹਾਂ ਅਤੇ ਰੁੱਖਾਂ-ਬਿਰਖਾਂ ਨਾਲੋਂ ਨਾਤਾ ਤੋੜ ਕੇ ਬਨਾਵਟੀ ਮਾਹੌਲ ਸਿਰਜ ਰਹੇ ਹਾਂ। ਉਨਾਂ ਕਿਹਾ ਕਿ ਕਰੋਨਾ ਮਹਾਂਮਾਰੀ ਨੇ ਸਾਨੂੰ ਰੁੱਖਾਂ ਤੋਂ ਮਿਲਣ ਵਾਲੀ ਆਕਸੀਜਨ ਦੀ ਅਹਿਮੀਅਤ ਵੀ ਸਮਝਾ ਦਿੱਤੀ ਹੈ।ਇਸ ਮੌਕੇ ਸਹਾਇਕ ਡਾਇਰੈਕਟਰ ਬਾਗਬਾਨੀ ਡਾ. ਹਰਦੀਪ ਸਿੰਘ ਨੇ ਆਪਣੇ ਵਿਭਾਗ ਦੀ ਤਰਫੋਂ ਕਿਸਾਨਾਂ ਨੂੰ ਬੀਜ ਗੇਂਦਾਂ ਵੰਡੀਆਂ ਜੋ ਕਿ ਮਿੱਟੀ ਅਤੇ ਦੇੇਸੀ ਖਾਦ ਨਾਲ ਤਿਆਰ ਕੀਤੀਆਂ ਹੋਈਆਂ ਹਨ, ਜਿਸ ਵਿੱਚ ਔਲਾ, ਜਾਮਣ, ਨਿੰਬੂ, ਪਪੀਤੇ ਦੇ ਬੀਜ ਪਾਏ ਹੋਏ ਹਨ।
ਇਸ ਸਮੇਂ ਮੌਕੇ ਕਮਲਜੀਤ ਕੌਰ (ਗੁਰੂ ਨਾਨਕ ਸਵੈ ਸਹਾਇਤਾ ਗਰੁੱਪ ਭੋਤਨਾ) ਨੇ ਵੀ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਸਾਨੂੰ ਖੇਤੀ ਦੇ ਨਾਲ ਹੋਰ ਸਹਾਇਕ ਧੰਦੇ ਅਪਣਾ ਕੇ ਆਪਣੀ ਖੇਤੀ ਆਮਦਨ ਵਿੱਚ ਵਾਧਾ ਕਰਨਾ ਚਾਹੀਦਾ ਹੈ। ਇਸ ਮੌਕੇ ਕਿਸਾਨਾਂ ਨੂੰ ਫਲਦਾਰ ਬੂਟੇ ਵੀ ਤਕਸੀਮ ਕੀਤੇ ਗਏ। ਇਸ ਮੌਕੇ ਆਤਮਾ ਸਕੀਮ ਤਹਿਤ ਬਣਾਏ ਗਏ ।
ਬੀਬੀਆਂ ਦੇ ਸੁਖਮਣੀ ਸਵੈ ਸਹਾਇਤਾ ਗਰੁੱਪ ਪਿੰਡ ਭੋਤਨਾ ਵੱਲੋਂ ਮਾਲ ਪੂੜੇ ਤੇ ਖੀਰ ਦਾ ਲੰਗਰ ਲਾਇਆ ਗਿਆ। ਇਸ ਮੌਕੇ ਡਾ. ਗੁਰਚਰਨ ਸਿੰਘ, ਡਾ. ਗੁਰਬਿੰਦਰ ਸਿੰਘ, ਸ੍ਰੀ ਚਰਨਰਾਮ, ਮੈਡਮ ਨਰਪਿੰਦਰਜੀਤ ਕੌਰ ਐਚਡੀਓ, ਸਨਵਿੰਦਰਪਾਲ ਸਿੰਘ, ਜਸਵਿੰਦਰ ਸਿੰਘ, ਜਸਵੀਰ ਕੌਰ ਬੀਟੀਐਮ, ਸੁਨੀਤਾ ਰਾਣੀ, ਰੁਪਿੰਦਰ ਕੌਰ, ਸੁਖਪਾਲ ਸਿੰਘ ਤੇ ਕਿਸਾਨ ਬੂਟਾ ਸਿੰਘ, ਬਲਵਿੰਦਰ ਸਿੰਘ, ਬਲਦੇਵ ਸਿੰਘ, ਗੁਰਚਰਨ ਸਿੰਘ, ਕਿਸਾਨ ਬੀਬੀਆਂ ਪਿ੍ਰਤਪਾਲ ਕੌਰ, ਕੁਲਵੰਤ ਕੌਰ, ਜਸਵੀਰ ਕੌਰ, ਅਮਨਜੀਤ ਕੌਰ, ਨਰਿੰਦਰ ਕੌਰ ਹਾਜ਼ਰ ਸਨ।