ਮਾਂ ਦਾ ਦੁੱਧ ਬੱਚਿਆਂ ਵਿਚ ਰੋਗਾਂ ਨਾਲ ਲੜਨ ਦੀ ਤਾਕਤ ਨੂੰ ਵਧਾਉਂਦਾ ਹੈ : ਡਾ. ਰਮਿੰਦਰ ਕੌਰ
ਬੀਟੀਐਨ, ਫਤਹਿਗੜ੍ਹ ਸਾਹਿਬ, 6 ਅਗਸਤ 2021
ਮਾਨਯੋਗ ਸਿਹਤ ਮੰਤਰੀ ਪੰਜਾਬ ਸ੍ਰੀ ਬਲਵੀਰ ਸਿੱਧੂ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਲ੍ਹੇ ਵਿਚ 1 ਅਗਸਤ ਤੋਂ 7 ਅਗਸਤ ਤੱਕ ਵਿਸ਼ਵ ਸਤਨਪਾਨ ਜਾਗਰੁਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ, ਇਸਦੇ ਤਹਿਤ ਹੀ ਅੱਜ ਸੀ.ਐਚ.ਸੀ ਚਰਨਥਲ ਕਲਾਂ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ. ਰਮਿੰਦਰ ਕੌਰ ਦੀ ਅਗੁਵਾਈ ਵਿਸ਼ਵ ਸਤਨਪਾਨ ਜਾਗਰੁਕਤਾ ਹਫ਼ਤਾ ਮਨਾਇਆ ਗਿਆ, ਇਸ ਮੌਕੇ ਸਿਵਲ ਸਰਜਨ ਫਤਹਿਗੜ੍ਹ ਸਾਹਿਬ ਡਾਕਟਰ ਮਹਿੰਦਰ ਸਿੰਘ ਤੇ ਡਿਪਟੀ ਮੈਡੀਕਲ ਕਮਿ਼ਸ਼ਨਰ ਡਾ. ਜਗਦੀਸ਼ ਸਿੰਘ ਵਿਸ਼ੇਸ਼ ਤੌਰ ਤੇ ਪੁਹੰਚੇ।
ਇਸ ਬਾਰੇ ਡਾ. ਮਹਿੰਦਰ ਸਿੰਘ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਅਤੇ ਯੂਨੀਸੇਫ ਦੀ ਇੱਕ ਰਿਪੋਰਟ ਦੇ ਅਨੁਸਾਰ ਬੱਚਿਆਂ ਦੀ ਸਿਹਤ, ਪੋਸ਼ਣ ਅਤੇ ਵਿਕਾਸ ਲਈ ਸਤਨਪਾਨ ਜਾਂ ਮਾਂ ਦਾ ਦੁੱਧ ਲਾਜ਼ਮੀ ਹੈ। ਉਨ੍ਹਾਂ ਨੇ ਕਿਹਾ ਕਿ ਬੱਚੇ ਦੇ ਜਨਮ ਤੋਂ 1 ਘੰਟੇ ਦੇ ਅੰਦਰ ਸਤਨਪਾਨ ਸ਼ੁਰੂ ਕਰਵਾਉਣਾ ਅਤੇ ਪਹਿਲਾਂ 6 ਮਹੀਨੇ ਤੱਕ ਬੱਚਾ ਨੂੰ ਸਿਰਫ ਸਤਨਪਾਨ ਕਰਵਾਇਆ ਜਾਣਾ ਚਾਹੀਦਾ ਹੈ। ਇਸ ਦੇ ਬਾਅਦ ਪੂਰਕ ਖੁਰਾਕ ਦੇ ਨਾਲ – ਨਾਲ ਘਟੋਂ ਘੱਟ 2 ਸਾਲ ਤੱਕ ਸਤਨਪਾਨ ਜਾਰੀ ਰੱਖਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਅੱਧਾ ਅਧੂਰਾ ਸਤਨਪਾਨ ਜਾਂ ਸਤਨਪਾਨ ਨੂੰ ਉਚਿਤ ਸਮੇਂ ਤੱਕ ਜਾਰੀ ਨਾ ਰੱਖਣ ਦੇ ਕਾਰਨ ਬੱਚਿਆਂ ਵਿੱਚ ਨਿਮੋਨਿਆ ਅਤੇ ਡਾਇਰਿਆ ਦਾ ਖ਼ਤਰਾ ਵੱਧ ਜਾਂਦਾ ਹੈ । ਇਹਨਾਂ ਬੀਮਾਰੀਆਂ ਤੋਂ ਹਰੇਕ ਸਾਲ 1 ਲੱਖ ਬੱਚਿਆਂ ਦੀ ਮੌਤ ਹੋ ਜਾਂਦੀ ਹੈ। ਇਸਦੇ ਇਲਾਵਾ ਬੱਚੇ ਮੋਟਾਪੇ ਦਾ ਸ਼ਿਕਾਰ ਹੁੰਦੇ ਹਨ ਅਤੇ ਹਰੇਕ ਸਾਲ ਲੱਗਭੱਗ 8000 ਔਰਤਾਂ ਵਿੱਚ ਬਰੈਸਟ ਕੈਂਸਰ ਅਤੇ ਲੱਗਭੱਗ 1800 ਔਰਤਾਂ ਵਿੱਚ ਅੰਡਾਸ਼ਏ ਦੇ ਕੈਂਸਰ ਦੇ ਕੇਸ ਸਾਹਮਣੇ ਆ ਰਹੇ ਹਨ । ਸਤਨਪਾਨ ਨਾ ਕਰਵਾਉਣ ਵਾਲੀ ਔਰਤਾਂ ਵਿੱਚ ਟਾਈਪ – 2 ਸ਼ੁਗਰ ਪਾਈ ਜਾਂਦੀ ਹੈ।
ਉਹਨਾਂ ਨੇ ਦੱਸਿਆ ਕਿ ਕੋਰੋਨਾ ਵਰਗੀ ਮਹਾਮਾਰੀ ਦੌਰਾਨ ਬੱਚਿਆਂ ਵਿੱਚ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਣ ਲਈ ਵੀ ਸਤਨਪਾਨ ਲਾਜ਼ਮੀ ਹੈ। ਕੋਰੋਨਾ ਪਾਜਿਟਿਵ ਔਰਤਾਂ ਵੀ ਕੁੱਝ ਸਾਵਧਾਨੀਆਂ ਰੱਖ ਕੇ ਸਤਨਪਾਨ ਕਰਵਾ ਸਕਦੀਆਂ ਹਨ । ਇਸ ਮੌਕੇ ਤੇ ਸਕੂਲ ਆਫ ਹੈਲਥ ਸਾਇੰਸ਼ ਰਿਮਟ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਜਾਗਰੂਕਤਾ ਪ੍ਰਦਰਸ਼ਨੀ ਲਗਾਈ।ਇਸ ਮੌਕੇ ਡਾ. ਅਮਨਦੀਪ ਕੌਰ, ਬਲਵੀਰ ਸਿੰਘ ਸੀਨੀਅਰ ਫਾਰਮੇਸੀ ਅਫ਼ਸਰ, ਮਹਾਵੀਰ ਸਿੰਘ ਬੀ. ਈ. ਈ., ਸਰਬਜੀਤ ਕੌਰ ਐਲ. ਐੱਚ. ਵੀ., ਜਗਮੀਤ ਕੌਰ ਸਟਾਫ ਨਰਸ, ਮੰਗਤ ਰਾਮ ਰੇਡੀਓਗਰਾਫਰ, ਤੇਤਰ ਲਾਲ ਮ ਪ ਹ ਵ, ਮਨਦੀਪ ਕੌਰ ਮ ਪ ਹ ਵ, ਪ੍ਰੀਤੀ ਰਾਣੀ ਫਾਰਮਾਸਿਸਟ, ਚਰਨਵੀਰ ਸਿੰਘ, ਸੁਖਦਰਸ਼ਨ ਸਿੰਘ ਤੇ ਅਲਪਿੰਦਰ ਸਿੰਘਹੋਰ ਮੌਜੂਦ ਸਨ।