ਵਾਰਦਾਤ ਦੇ 24 ਘੰਟਿਆਂ ਅੰਦਰ ਹੀ ਪੁਲਿਸ ਨੇ ਫੜ੍ਹੇ ਦੋਸ਼ੀ
ਹਰਿੰਦਰ ਨਿੱਕਾ , ਬਰਨਾਲਾ 18 ਜੁਲਾਈ 2021
ਸ਼ਹਿਰ ਦੇ ਕੱਚਾ ਕਾਲਜ ਰੋਡ ਤੇ ਬਰਗਰ 13 ਦੇ ਬਾਹਰ ਲੰਘੀ ਕੱਲ੍ਹ ਸ਼ਰੇਆਮ ਗੁੰਡਾਗਰਦੀ ਕਰਨ ਦੀ ਵਾਰਦਾਤ ਦੇ 24 ਘੰਟਿਆਂ ਦੇ ਅੰਦਰ ਅੰਦਰ ਹੀ ਐਸ.ਆਈ. ਲਖਵਿੰਦਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਨੇ 7 ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ। ਇਸ ਦੀ ਪੁਸ਼ਟੀ ਐਸ ਆਈ ਲਖਵਿੰਦਰ ਸਿੰਘ ਨੇ ਵੀ ਕਰ ਦਿੱਤੀ।
ਉਨ੍ਹਾਂ ਦੱਸਿਆ ਕਿ ਬਰਗਰ 13 ਦੇ ਬਾਹਰ ਲੰਘੀ ਕੱਲ੍ਹ ਬਾਅਦ ਦੁਪਹਿਰ ਕਰੀਬ 2 ਵਜੇ ਕੀਤੀ ਗੁੰਡਾਗਰਦੀ ਦੀ ਵਾਰਦਾਤ ਦੇ ਸਬੰਧ ਵਿੱਚ ਪੁਲਿਸ ਨੇ ਪੀੜਤ ਵਿਵੇਕ ਕੁਮਾਰ ਵਾਸੀ ਪੱਤੀ ਰੋਡ ਗਲੀ ਨੰਬਰ 4 ਬਰਨਾਲਾ ਦੇ ਬਿਆਨ ਪਰ ਗੁਰਮੀਤ ਸਿੰਘ ,ਅਵਤਾਰ ਸਿੰਘ ਅਤੇ ਜੀਵਨ ਨੇਪਾਲੀ ਸਮੇਤ 4/5 ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਥਾਣਾ ਸਿਟੀ 1 ਬਰਨਾਲਾ ਵਿਖੇ ਕੇਸ ਦਰਜ ਕੀਤਾ ਗਿਆ ਸੀ। ਇਸ ਵਾਰਦਾਤ ਨੂੰ ਗੰਭੀਰਤਾ ਨਾਲ ਲੈਂਦਿਆਂ ਐਸ ਐਸ ਪੀ. ਸ੍ਰੀ ਸੰਦੀਪ ਗੋਇਲ ਜੀ ਦੇ ਹੁਕਮਾਂ ਅਤੇ ਦਿਸ਼ਾ ਨਿਰਦੇਸ਼ਾਂ ਤਹਿਤ ਦੋਸ਼ੀਆਂ ਦੀ ਸ਼ਨਾਖਤ ਅਤੇ ਗਿਰਫਤਾਰੀ ਲਈ ਵੱਖ ਵੱਖ ਪੁਲਿਸ ਟੀਮਾਂ ਬਣਾਈਆਂ ਗਈਆਂਂ। ਆਖਿਰ ਪੁਲਿਸ ਪਾਰਟੀਆਂ ਨੇ ਮੁਸਤੈਦੀ ਨਾਲ ਤਿੰਨੋਂ ਨਾਮਜਦ ਦੋਸ਼ੀਆਂ ਗੁਰਮੀਤ ਸਿੰਘ ,ਅਵਤਾਰ ਸਿੰਘ , ਜੀਵਨ ਨੇਪਾਲੀ ਅਤੇ ਚਾਰ ਅਣਪਛਾਤੇ ਦੋਸ਼ੀਆ ਦੀ ਸ਼ਨਾਖਤ ਕਰਕੇ ਸੁੁੁਖਵੀਰ ਸਿੰਘ ਸੁੱੱਖ ਧੌੌਲਾ , ਸ਼ਗਨਦੀਪ ਸਿੰਘ ਅਕਲੀਆ , ਅਰਸ਼ਦੀਪ ਸਿੰਘ ਅਤੇ ਤੇਜਿੰਦਰ ਸਿੰਘ ਕਾਕੂ ਦੋਵੇਂ ਵਾਸੀ ਬਰਨਾਲਾ ਨੂੰ ਗਿਰਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਤੋਂ ਪੁੁੱੱਛਗਿੱਛ ਜਾਰੀ ਹੈ।
ਉੱਧਰ ਐਸ ਐਸ ਪੀ ਸ੍ਰੀ ਸੰਦੀਪ ਗੋਇਲ ਨੇ ਗੁੰੰਡਾ ਅਨਸਰਾਂ ਨੂੰ ਸਖਤ ਤਾੜਨਾ ਕਰਦਿਆਂ ਕਿਹਾ ਕਿ ਗੁੰਡਾਗਰਦੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਜਿਲ੍ਹੇ ਅੰਦਰ ਅਮਨ ਕਾਨੂੰਨ ਭੰਗ ਕਰਨ ਵਾਲਿਆਂ ਤੇ ਅਜਿਹਾ ਸ਼ਿਕੰੰਜਾ ਕੱਸਿਆ ਜਾਵੇਗਾ ਕਿ ਗੁੰਡਾ ਅਨਸਰ ਜਿਲ੍ਹੇ ਅੰਦਰ ਵੜ੍ਹਨ ਤੋਂਂ ਵੀ ਘਬਰਾਾਇਆ ਕਰਨਗੇ। ਉਨ੍ਹਾਂ ਗੁੁੰੰਡਾਗਰਦੀ ਕਰਨ ਵਾਲਿਆਂ ਦੀ ਪੁਸ਼ਤ ਪਨਾਹੀ ਕਰਨ ਵਾਲਿਆਂ ਨੂੰ ਵੀ ਚਿਤਾਵਨੀ ਦਿੱਤੀ ਕਿ ਗੁੰੰਡਾਾਗਰਦੀ ਨੂੰ ਸ਼ਹਿ ਦੇੇੇਣ ਵਾਲਿਆਂ ਤੇੇ ਵੀ ਪੈਣੀ ਨਜਰ ਰੱਖਣ ਲਈ ਪੁੁਲਿਸ ਨੂੰ ਤਾਕੀਦ ਕੀਤੀ ਗਈ ਹੈ,ਤਾਂਕਿ ਅੱਗੇ ਤੋਂ ਅਜਿਹਾ ਕਰਨ ਵਾਲਿਆਂ ਦੇ ਹੌਸਲੇ ਪਸਤ ਹੋ ਜਾਣ।