ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦਾ ਹੋਇਆ ਗਠਨ  – ਸਰਬਸੰਮਤੀ ਨਾਲ ਰਾਜਿੰਦਰ ਸਿੰਘ ਬਰਾੜ ਪ੍ਰਧਾਨ, ਹਰਿੰਦਰਪਾਲ ਨਿੱਕਾ ਬਣੇ ਜਨਰਲ ਸਕੱਤਰ

Advertisement
Spread information

ਫੀਲਡ ਵਿੱਚ ਕੰਮ ਕਰਦੇ ਪੱਤਰਕਾਰਾਂ ਦੀਆ ਮੁਸ਼ਕਿਲਾਂ ਦੇ ਹੱਲ ਲਈ ਸੁਹਿਰਦਤਾ ਨਾਲ ਯਤਨ ਕਰਾਂਗੇ –  ਰਾਜਿੰਦਰ ਬਰਾੜ  

ਪੱਤਰਕਾਰ ਭਾਈਚਾਰੇ ਨੂੰ ਇੱਕ ਮਜ਼ਬੂਤ ਪਲੇਟਫਾਰਮ ’ਤੇ ਇਕੱਠੇ ਹੋਣ ਦੀ ਲੋੜ  – ਹਰਿੰਦਰਪਾਲ ਨਿੱਕਾ  

ਪਰਦੀਪ ਕਸਬਾ , ਬਰਨਾਲਾ, 20 ਮਈ 2021 :
       ਬਰਨਾਲਾ ਸ਼ਹਿਰ ਦੇ ਸਰਗਰਮ ਪੱਤਰਕਾਰਾਂ ਦੀ ਇਕੱਤਰਤਾ ਕਪਿਲ ਪੈਲੇਸ ਵਿਖੇ ਹੋਈ, ਜਿਸ ਵਿੱਚ ਬਰਨਾਲਾ ਸ਼ਹਿਰ ਦੀਆਂ ਪੱਤਰਕਾਰੀ ਖੇਤਰ ਵਿੱਚ ਵਰਿਆਂ ਤੋਂ ਲੋਕ ਹਿੱਤਾਂ ਦੀ ਗੱਲ ਕਰਦੀਆਂ ਕਲਮਾਂ ਦੇ ਮਾਲਕ ਪੱਤਰਕਾਰਾਂ ਸਮੇਤ ਵੱਡੀ ਗਿਣਤੀ ਵਿੱਚ ਵੱਖ-ਵੱਖ ਅਖ਼ਬਾਰਾਂ ਦੇ ਪੱਤਰਕਾਰਾਂ ਅਤੇ ਚੈਨਲਾਂ ਦੇ ਰਿਪੋਰਟਰਾਂ ਨੇ ਸਮੂਲੀਅਤ ਕੀਤੀ।
              ਇਸ ਮੌਕੇ ਆਪਣੇ ਸੰਬੋਧਨ ਦੌਰਾਨ ਸੀਨੀਅਰ ਪੱਤਰਕਾਰ ਰਾਮ ਸ਼ਰਨ ਗੋਇਲ, ਕੁਲਦੀਪ ਸੂਦ, ਗੁਰਪ੍ਰੀਤ ਸਿੰਘ ਲਾਡੀ, ਰਾਜਿੰਦਰ ਸਿੰਘ ਬਰਾੜ, ਹਰਿੰਦਰਪਾਲ ਨਿੱਕਾ, ਰਾਜਮਹਿੰਦਰ ਅਤੇ ਨਿਰਮਲ ਸਿੰਘ ਪੰਡੋਰੀ ਨੇ ਪੱਤਰਕਾਰਤਾ ਲਈ ਚਣੌਤੀਆਂ ਭਰਪੂਰ ਦੌਰ ਵਿੱਚ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਦਾ ਜ਼ਿਕਰ ਕਰਦੇ ਹੋਏ ਪੱਤਰਕਾਰ ਭਾਈਚਾਰੇ ਨੂੰ ਇੱਕ ਮਜ਼ਬੂਤ ਪਲੇਟਫਾਰਮ ’ਤੇ ਇਕੱਠੇ ਹੋਣ ਦੀ ਲੋੜ ’ਤੇ ਜ਼ੋਰ ਦਿੱਤਾ।
             ਮੀਟਿੰਗ ਵਿੱਚ ਹਾਜ਼ਰ ਪੱਤਰਕਾਰਾਂ ਨੇ ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦਾ ਗਠਨ ਕੀਤਾ, ਜਿਸਦਾ ਸਰਬਸੰਮਤੀ ਨਾਲ ਰਾਜਿੰਦਰ ਸਿੰਘ ਬਰਾੜ ਨੂੰ ਪ੍ਰਧਾਨ, ਹਰਿੰਦਰਪਾਲ ਨਿੱਕਾ ਨੂੰ ਜਨਰਲ ਸਕੱਤਰ, ਨਰਿੰਦਰ ਅਰੋੜਾ ਖਜਾਨਚੀ ਅਤੇ ਨਿਰਮਲ ਸਿੰਘ ਪੰਡੋਰੀ ਨੂੰ ਪੀ ਆਰ ਓ ਚੁਣਿਆ ਗਿਆ।
            ਉਕਤ ਅਹੁਦੇਦਾਰਾਂ ਤੋਂ ਇਲਾਵਾ ਸੀਨੀਅਰ ਪੱਤਰਕਾਰ ਰਾਮ ਸ਼ਰਨਦਾਸ ਗੋਇਲ, ਕੁਲਦੀਪ ਸੂਦ, ਅਸ਼ੋਕ ਭਾਰਤੀ ਅਤੇ ਭੁਪਿੰਦਰ ਜਿੰਦਲ ਨੂੰ ਸਰਪ੍ਰਸਤ ਚੁਣਿਆ ਗਿਆ। ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦੀ ਨਵੀਂ ਚੁਣੀ ਟੀਮ ਨੇ ਹਾਜ਼ਰ ਪੱਤਰਕਾਰਾਂ ਨੂੰ ਵਿਸਵਾਸ ਦਿਵਾਇਆ ਕਿ ਉਹ ਫੀਲਡ ਵਿੱਚ ਕੰਮ ਕਰਦੇ ਪੱਤਰਕਾਰਾਂ ਨੂੰ ਮੁਸ਼ਕਿਲਾਂ ਦੇ ਹੱਲ ਅਤੇ ਪੱਤਰਕਾਰਾਂ ਦੀਆਂ ਹੱਕੀ ਮੰਗਾਂ ਲਈ ਸਰਕਾਰੇ ਦਰਬਾਰੇ ਸੁਹਿਰਦਤਾ ਨਾਲ ਯਤਨ ਕਰਨਗੇ।
             ਇਸ ਮੌਕੇ ਨਵੇਂ ਚੁਣੇ ਗਏ ਪ੍ਰਧਾਨ ਰਾਜਿੰਦਰ ਸਿੰਘ ਬਰਾੜ ਅਤੇ ਜਨਰਲ ਸਕੱਤਰ ਹਰਿੰਦਰਪਾਲ ਨਿੱਕਾ ਨੇ ਕਿਹਾ ਕਿ ਬਰਨਾਲਾ ਦੇ ਪੱਤਰਕਾਰਾਂ ਦੀ ਚਿਰਾਂ ਤੋਂ ਲਟਕਦੀ ਮੰਗ ਪ੍ਰੈੰਸ ਭਵਨ ਦੇ ਨਿਰਮਾਣ ਲਈ ਹਰ ਪੱਖੋਂ ਯਤਨ ਤੇਜ਼ ਕੀਤੇ ਜਾਣਗੇ।
Advertisement
Advertisement
Advertisement
Advertisement
Advertisement
error: Content is protected !!