ਅੰਤਰ ਜ਼ਿਲ੍ਹਾ ਅਤੇ ਅੰਤਰਰਾਜੀ ਆਵਾਜਾਈ ਲਈ ਈ ਪਾਸ ਲਾਜ਼ਿਮੀ: ਐਸ.ਐਸ.ਪੀ ਗੋਇਲ

Advertisement
Spread information

ਆਨ ਲਾਈਨ ਪਾਸ ਲੈਣ ਲਈ ਕਰੋ https://pass.pais.net.in/ ਤੇ ਅਪਲਾਈ ,6 ਮਈ ਨੂੰ 44  ਈ ਪਾਸ ਜਾਰੀ ਕੀਤੇ


ਰਘਵੀਰ ਹੈਪੀ , ਬਰਨਾਲਾ, 6 ਮਈ 2021
       ਕੋਰੋਨਾ ਮਹਾਮਾਰੀ ਕਰਨ ਪੰਜਾਬ ਸਰਕਾਰ ਵਲੋਂ ਲਾਈਆਂ ਪਾਬੰਦੀਆਂ ਦੇ ਚਲਦੇ ਜ਼ਿਲ੍ਹਾ ਬਰਨਾਲਾ ਤੋਂ ਦੂਸਰੇ ਜ਼ਿਲ੍ਹਿਆਂ ‘ਚ ਜਾਣ  ਲਈ ਅਤੇ ਪੰਜਾਬ ਤੋਂ ਹੋਰ ਸੂਬਿਆਂ ‘ਚ ਜਾਣ ਲਈ ਆਨਲਾਈਨ ਈ ਪਾਸ  ਅਪਲਾਈ ਕਰਨਾ ਲਾਜ਼ਿਮੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸੰਦੀਪ ਗੋਇਲ ਨੇ ਦੱਸਿਆ ਕਿ ਵੱਖ ਵੱਖ ਜ਼ਰੂਰੀ ਸੇਵਾਵਾਂ ਨੂੰ ਨਿਰਵਿਘਨ ਜਾਰੀ ਰੱਖਣ ਲਈ ਇਹ ਸੇਵਾ ਦਿੱਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ 6 ਮਈ ਨੂੰ ਜ਼ਿਲ੍ਹਾ ਬਰਨਾਲਾ ਤੋਂ 44 ਈ ਪਾਸ ਵੱਖ ਵੱਖ ਸੇਵਾਵਾਂ ਲਈ ਜਾਰੀ ਕੀਤੇ ਗਏ।
       ਉਹਨਾਂ ਕਿਹਾ ਕਿ ਈ ਪਾਸ ਲੈਣ ਲਈ https://pass.pais.net.in/ ਉੱਤੇ ਲੋਗ ਇਨ ਕਰਕੇ ਅਪਲਾਈ ਕੀਤਾ ਜਾ ਸਕਦਾ ਹੈ। ਇਸ ਲਿੰਕ ਉੱਤੇ ਅੰਤਰ ਜ਼ਿਲ੍ਹਾ ਅਤੇ ਅੰਤਰ ਸੂਬੇ, ਦੋਨੋਂ ਕਿਸਮ ਦੇ ਪਾਸ ਲਈ ਅਰਜੀ ਦਿੱਤੀ ਜਾ ਸਕਦੀ ਹੈ। ਅਰਜੀ ਮਨਜ਼ੂਰ ਹੋਣ ‘ਤੇ ਬਿਨੈਕਰਤਾ ਨੂੰ ਈ ਪਾਸ ਜਾਰੀ ਕੀਤਾ ਜਾਂਦਾ ਹੈ।
     ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਜਿਹੜੀਆਂ ਸੇਵਾਵਾਂ ਤਹਿਤ ਈ ਪਾਸ ਜਾਰੀ ਕੀਤਾ ਜਾ ਸਕਦਾ ਹੈ, ਉਹਨਾਂ ‘ਚ ਸਿਟੀਜ਼ਨ ਪਾਸ, ਡਿਲਿਵਰੀ ਵਰਕਰ ਪਾਸ, ਜ਼ਰੂਰੀ ਸੇਵਾਵਾਂ ਸਬੰਧੀ ਪਾਸ, ਜ਼ਰੂਰੀ ਸੇਵਾਵਾਂ ਦੀ ਸੰਭਾਲ ਸਬੰਧੀ ਪਾਸ, ਜ਼ਰੂਰੀ ਸੇਵਾਵਾਂ ਨਾਲ ਜੁੜੇ ਕਾਰਖਾਨੇ ਸਬੰਧੀ ਪਾਸ, ਗੁਡਸ ਮੂਵਮੇੰਟ ਪਾਸ, ਸਰਕਾਰੀ ਕਰਮਚਾਰੀਆਂ ਨੂੰ ਪਾਸ, ਸਿਹਤ ਕਰਮਚਾਰੀਆਂ ਨੂੰ ਪਾਸ, ਅੰਤਰ ਰਾਜੀ ਆਵਾਜਾਈ ਲਈ ਪਾਸ, ਮੀਡੀਆ ਪਾਸ, ਮੈਡੀਕਲ ਐਮਰਜੰਸੀ ਲਈ ਪਾਸ, ਮੈਡੀਕਲ ਪਾਸ, ਟੀਕਾਕਰਣ ਪਾਸ ਅਤੇ ਰੱਖਿਆ ਕਰਮੀ ਪਾਸ ਸ਼ਾਮਲ ਹਨ।
    ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘੱਟ ਤੋਂ ਘੱਟ ਘਰ ਤੋਂ ਬਾਹਰ ਨਿਕਲਣ ਤਾਂ ਜੋ ਕੋਰੋਨਾ ਸੰਕਰਮਣ  ਚੇਨ ਨੂੰ ਤੋੜਿਆ ਜਾ ਸਕੇ ਅਤੇ ਕੋਰੋਨਾ ਖਿਲਾਫ ਸ਼ੁਰੂ ਕੀਤੀ ਗਈ ਲੜਾਈ ਜਿੱਤੀ ਜਾ ਸਕੇ।

Advertisement
Advertisement
Advertisement
Advertisement
Advertisement
error: Content is protected !!