Skip to content
- Home
- ਖੁੱਲੀਆਂ ਦੁਕਾਨਾਂ ਦੀ ਫੋਟੋਗ੍ਰਾਫੀ ਕਰ ਰਹੀ ਪੁਲਸ ਦੀ ਗੱਡੀ ਦਾ ਦੁਕਾਨਦਾਰਾਂ ਕੀਤਾ ਘਿਰਾਓ
Advertisement
ਦੁਕਾਨਦਾਰਾਂ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ- ਆਗੂ
ਗੁਰਸੇਵਕ ਸਿੰਘ ਸਹੋਤਾ ,ਮਹਿਲ ਕਲਾਂ , 5 ਮਈ 2021
ਕਸਬਾ ਮਹਿਲ ਕਲਾਂ ਵਿਖੇ ਬੁੱਧਵਾਰ ਸਵੇਰੇ 10.30 ਵਜੇ ਦੇ ਕਰੀਬ ਐਸਐਚਓ ਮਹਿਲ ਕਲਾਂ ਅਮਰੀਕ ਵੱਲੋਂ ਆਪਣੀ ਪੁਲਸ ਪਾਰਟੀ ਨਾਲ ਛੀਨੀਵਾਲ ਰੋਡ ਪੰਜਾਬ ਐਡ ਸਿੰਧ ਬੈਂਕ ਦੇ ਨਜਦੀਕ ਖੁੱਲੀਆਂ ਸਬੰਧੀ ਫੋਟੋਗ੍ਰਾਫੀ ਕਰਨ ਉਪਰੰਤ ਦੁਕਾਨਦਾਰਾਂ ਸਬੰਧੀ ਜਾਣਕਾਰੀ ਇਕੱਤਰ ਕਰਨੀ ਸੁਰੂ ਕੀਤੀ ਤਾਂ ਇਸ ਦਾ ਪਤਾ ਲੱਗਦਿਆਂ ਦੁਕਾਨਾਦਾਰਾਂ ਵੱਲੋਂ ਲਾਕਡਾਊਨ ਵਿਰੋਧੀ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਸੈਂਕੜੇ ਦੁਕਾਨਦਾਰਾਂ ਵੱਲੋਂ ਐਸਐਚਓ ਦੀ ਸਰਕਾਰੀ ਗੱਡੀ ਦਾ ਘਿਰਾਓ ਕਰਦਿਆਂ ਧਰਨਾ ਲਗਾ ਦਿੱਤਾ। ਇਸ ਮੌਕੇ ਦੁਕਾਨਦਾਰਾਂ ਵੱਲੋਂ ਪੰਜਾਬ ਸਰਕਾਰ ਤੇ ਜਿਲ੍ਹਾ ਪ੍ਰਸ਼ਾਸ਼ਨ ਖ਼ਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਦੁਕਾਨਦਾਰ ਯੂਨੀਅਨ ਮਹਿਲ ਕਲਾਂ ਦੇ ਪ੍ਰਧਾਨ ਗਗਨ ਸਰਾਂ ਕੁਰੜ,ਟਰੱਕ ਯੂਨੀਅਨ ਮਹਿਲ ਕਲਾਂ ਦੇ ਪ੍ਰਧਾਨ ਅਰਸਦੀਪ ਸਿੰਘ ਬਿੱਟੂ, ਭਾਕਿਯੂ (ਡਕੌਂਦਾ) ਦੇ ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ,ਭਾਕਿਯੂ (ਸਿੱਧਪੁਰ) ਦੇ ਬਲਾਕ ਪ੍ਰਧਾਨ ਜਗਪਾਲ ਸਿੰਘ ਸਹਿਜੜਾ, ਬਲਾਕ ਆਗੂ ਮਨਜੀਤ ਸਿੰਘ, ਭਾਕਿਯੂ (ਉਗਰਾਹਾਂ) ਦੇ ਰਜਿੰਦਰ ਸਿੰਘ ਵਜੀਦਕੇ,ਚਮਕੌਰ ਸਿੰਘ, ਮਿੱਠੂ, ਅਜਮੇਰ ਸਿੰਘ ਭੱਠਲ, ਸੁਖਵਿੰਦਰ ਸਿੰਘ ਕਾਲਾ, ਭਾਕਿਯੂ (ਕਾਦੀਆਂ) ਦੇ ਸਮਸੇਰ ਸਿੰਘ ਹੁੰਦਲ, ਪੀਐਸਯੂ ਲਲਕਾਰ ਦੇ ਮਨਵੀਰ ਸਿੰਘ ਬੀਹਲਾ, ਡਾ.ਭੀਮ ਰਾਓ ਅੰਬੇਡਕਰ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਿੰਕਾਂ ਰਿੰਕਾ ਬਾਹਮਣੀਆਂ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਭੋਲਾ ਸਿੰਘ ਕਲਾਲਮਾਜਰਾ, ਮਜਦੂਰ ਮੁਕਤੀ ਮੋਰਚਾ ਦੇ ਮੱਖਣ ਸਿੰਘ ਰਾਮਗੜ ਨੇ ਮਹਿਲ ਕਲਾਂ ਦੇ ਦੁਕਾਨਦਾਰਾਂ ਵੱਲੋਂ ਪ੍ਰਸਾਸ਼ਨ ਨੂੰ ਪਹਿਲਾਂ ਹੀ ਜਾਣੂ ਕਰਵਾ ਦਿੱਤਾ ਸੀ ਕਿ ਉਹ ਆਰਥਿਕ ਮਜਬੂਰੀਆਂ ਕਾਰਨ ਆਪਣੇ ਕਾਰੋਬਾਰ ਕਿਸੇ ਵੀ ਹਾਲਤ ’ਚ ਬੰਦ ਨਹੀ ਕਰ ਸਕਦੇ। ਉਨ੍ਹਾਂ ਕਿਹਾ ਕਿ ਸਰਕਾਰ ਦੁਕਾਨਾ ਬੰਦ ਕਰਾਉਣ ਦੀ ਬਜਾਏ ਹਸਪਤਾਲਾਂ ’ਚ ਕੋਰੋਨਾ ਦੇ ਇਲਾਜ ਲਈ ਦਵਾਈਆਂ ਦਾ ਪ੍ਰਬੰਧ ਕਰੇ। ਜੇਕਰ ਦੁਕਾਨਦਾਰ ਆਪਣੇ ਕਾਰੋਬਾਰ ਬੰਦ ਰੱਖਣਗੇ ਤਾਂ ਉਨ੍ਹਾਂ ਦੇ ਪਰਿਵਾਰ ਭੁੱਖਮਰੀ ਦਾ ਸਿਕਾਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸ਼ਨ ਲਈ ਦੁਕਾਨਾ ਬੰਦ ਕਰਵਾਉਣੀਆਂ ਜਰੂਰੀ ਹਨ ਤਾਂ ਸਰਕਾਰ ਦੁਕਾਨਾਦਾਰਾਂ ਦੇ ਪਰਿਵਾਰਾਂ ਨੂੰ ਰਾਹਤ ਦੁਕਾਨਾਂ ਤੇ ਕਿਰਾਏ ਤੇ ਬਿੱਲ ਮਾਫ਼ ਤੇ ਰਾਸਨ ਦਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਪ੍ਰੇਮ ਕੁਮਾਰ ਪਾਸੀ,ਨਿਰਮਲ ਸਿੰਘ ਪੰਡੋਰੀ, ਜਸਵੰਤ ਸਿੰਘ ਲਾਲੀ,ਕਰਮ ਉਪਲ ਹਰਦਾਸਪੁਰਾ ਤੇ ਬਲਜੀਤ ਸਿੰਘ, ਹਰਦੀਪ ਸਿੰਘ ਬੀਹਲਾ,ਡਾ ਮਿੱਠੂ ਮੁਹੰਮਦ ਮਹਿਲ ਕਲਾਂ,ਗੁਰਦੀਪ ਸਿੰਘ ਖਾਲਸਾ,ਸੰਜੀਵ ਕੁਮਾਰ,ਮਨਿੰਦਰ ਖੁਰਮੀ,ਅਮਰਜੀਤ ਸਿੰਘ ਬੱਸੀਆ ਵਾਲੇ,ਅਜਮੇਰ ਸਿੰਘ ਭੱਠਲ ,ਸੁਖਵਿੰਦਰ ਸਿੰਘ ਕਾਲਾ, ਪ੍ਰਸੋਤਮ ਲਾਲ ਕਕੜੀਆਂ ਆਦਿ ਹਾਜ਼ਰ ਸਨ ।
ਦੁਕਾਨਦਾਰਾਂ ਨਾਲ ਧੱਕੇਸਾਹੀ ਸਹਿਣ ਨਹੀ ਕੀਤੀ ਜਾਵੇਗੀ-ਆਗੂ
ਇਸ ਮੌਕੇ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨ ਸਰਾਂ,ਟਰੱਕ ਯੂਨੀਅਨ ਮਹਿਲ ਕਲਾਂ ਦੇ ਪ੍ਰਧਾਨ ਅਰਸ਼ਦੀਪ ਸਿੰਘ ਬਿੱਟੂ, ਭਾਕਿਯੂ ਡਕੌਂਦਾ ਦੇ ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ ਤੇ ਦਲਿਤ ਆਗੂ ਰਿੰਕਾਂ ਬਾਹਮਣੀਆਂ ਨੇ ਕਿਹਾ ਕਿਸੇ ਵੀ ਦੁਕਾਨਦਾਰ ਨਾਲ ਧੱਕੇਸਾਹੀ ਬਰਦਾਸਿਤ ਨਹੀ ਕੀਤੀ ਜਾਵੇਗੀ। ਜੇਕਰ ਪ੍ਰਸਾਸਨ ਨੇ ਮੁੜ ਜਬਰੀ ਦੁਕਾਨਾ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਤਾਂ ਮਹਿਲ ਕਲਾਂ ’ਚ ਪੱਕਾ ਮੋਰਚਾ ਸੁਰੂ ਕਰ ਦਿੱਤਾ ਜਾਵੇਗਾ।
ਡੀਐਸਪੀ ਦੇ ਭਰੋਸ਼ੇ ਬਾਅਦ ਸਾਂਤ ਹੋਏ ਦੁਕਾਨ
ਧਰਨੇ ਦੀ ਖ਼ਬਰ ਮਿਲਦਿਆਂ ਹੀ ਡੀਐਸਪੀ ਮਹਿਲ ਕਲਾਂ ਕੁਲਦੀਪ ਸਿੰਘ ਨੇ ਮੌਕੇ ਤੇ ਪੁੱਜ ਕੇ ਦੁਕਾਨਦਾਰਾਂ ਦੇ ਗੁੱਸੇ ਨੂੰ ਸਾਂਤ ਕੀਤਾ। ਡੀਐਸਪੀ ਨੇ ਕਿਹਾ ਕੋਰੋਨਾ ਦੀ ਰੋਕਥਾਮ ਲਈ ਦੁਕਾਨਦਾਰ ਭਾਈਚਾਰੇ ਨੂੰ ਪੁਲਿਸ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ ਦੀ ਲੋੜ੍ਹ ਹੈ। ਦੁਕਾਨਦਾਰਾਂ ਆਪਣੀਆਂ ਸਮੱਸਿਆਵਾਂ ਸਬੰਧੀ ਉਨ੍ਹਾਂ ਲਿਖਤੀ ਤੌਰ ਨੂੰ ਦੱਸਣ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਦੁਕਾਨਦਾਰ ਭਾਈਚਾਰੇ ਦੀਆਂ ਸਮੱਸਿਆਵਾਂ ਸਬੰਧੀ ਉਚ ਅਧਿਕਾਰੀਆਂ ਨੂੰ ਜਾਣੂ ਕਰਵਾਉਣਗੇ।
Advertisement
Advertisement
Advertisement
Advertisement
Advertisement
error: Content is protected !!