ਵੱਖ ਵੱਖ ਕਿਸਾਨ -ਮਜਦੂਰ ਜਥੇਬੰਦੀਆਂ ਨੇ ਦਿੱਤੀ ਹਮਾਇਤ
ਗੁਰਸੇਵਕ ਸਿੰਘ ਸਹੋਤਾ, ਮਹਿਲ ਕਲਾਂ, 3 ਮਈ 2021
ਮਹਿਲ ਕਲਾਂ ਦੇ ਸਮੂਹ ਦੁਕਾਨਦਾਰਾਂ ਦੀ ਮੀਟਿੰਗ ਯੂਨੀਅਨ ਦੇ ਪ੍ਰਧਾਨ ਗਗਨਦੀਪ ਸਿੰਘ ਸਰਾਂ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਹੋਰਨਾਂ ਭਰਾਤਰੀ ਕਿਸਾਨ/ਮਜਦੂਰ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਮੂਲੀਅਤ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨ ਸਰਾਂ ਨੇ ਦੱਸਿਆ ਕਿ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਅੱਜ ਸਾਨੂੰ ਬੀਕੇਯੂ ਡਕੌਂਦਾ, ਬੀਕੇਯੂ ਕਾਦੀਆਂ, ਬੀਕੇਯੂ ਉਗਰਾਹਾਂ, ਬੀਕੇਯੂ ਸਿੱਧੂਪੁਰ, ਟਰੱਕ ਯੂਨੀਅਨ ਮਹਿਲ ਕਲਾਂ, ਦਿਹਾਤੀ ਮਜਦੂਰ ਸਭਾ, ਮਜਦੂਰ ਮੁਕਤੀ ਮੋਰਚਾ, ਪੰਜਾਬ ਸਟੂਡੈਂਟਸ ਯੂਨੀਅਨ (ਪੀ ਐਸ ਯੂ) ਸਮੇਤ ਹੋਰ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਹਮਾਇਤ ਦਿੱਤੀ ਹੈ ਕਿ ਹਰ ਸੰਘਰਸ਼ ਵਿੱਚ ਭਰਵਾਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਮੀਟਿੰਗ ਚ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਆੜ ਹੇਠ ਸਰਕਾਰ ਲੋਕਾਂ ਨੂੰ ਜਾਣ ਬੁੱਝ ਕੇ ਤੰਗ ਪ੍ਰੇਸ਼ਾਨ ਰਹੀ ਹੈ ਤੇ ਹਰ ਰੋਜ ਨਵੇਂ ਲੋਕ ਮਾਰੂ ਹੁਕਮ ਥੋਪ ਰਹੀ ਹੈ। ਜੇਕਰ ਦੁਕਾਨਦਾਰਾਂ ਦੀਆਂ ਦੁਕਾਨਾਂ ਬੰਦ ਹੋ ਗਈਆ ਤਾਂ ਇਨ੍ਹਾਂ ਦੇ ਘਰਾਂ ਦੇ ਚੁੱਲਿਆਂ ਦੀ ਅੱਗ ਠੰਢੀ ਹੋ ਜਾਵੇਗੀ, ਲੌਕ ਡਾਊਨ ਨਾਲ ਘੱਟ ਭੁੱਖ ਮਰੀ ਨਾਲ ਜਰੂਰ ਮਰ ਜਾਣਗੇ। ਕਿਉਕਿ ਪਿਛਲੇ ਸਾਲ ਵੀ ਇਨ੍ਹਾਂ ਦੁਕਾਨਦਾਰਾਂ ਨੇ ਕੋਰੋਨਾ ਕਾਰਨ ਲੰਮਾ ਸਮਾਂ ਦੁਕਾਨਾਂ ਬੰਦ ਕਰਕੇ ਸੰਤਾਪ ਭੋਗਿਆ ਹੈ। ਤੇ ਹੁਣ ਸਰਕਾਰ ਫਿਰ ਤੋਂ ਦੁਕਾਨਾਂ ਨੂੰ ਬੰਦ ਕਰਵਾ ਕੇ ਇਨ੍ਹਾਂ ਨੂੰ ਦੋ ਡੰਗ ਦੀ ਰੋਟੀ ਤੋਂ ਮੁਥਾਜ ਕੀਤਾ ਜਾ ਰਿਹਾ ਹੈ। ਅਖੀਰ ਵਿਚ ਸਮੂਹ ਦੁਕਾਨਦਾਰਾਂ ਨੇ ਵਿਸਵਾਸ਼ ਦਿਵਾਇਆ ਕਿ ਉਹ ਉਹ ਸਰਕਾਰ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ,ਦੁਕਾਨਾਂ ਖੋਲਣਗੇ। ਪਰ ਜੇਕਰ ਸਾਡੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਧੱਕੇਸ਼ਾਹੀ ਕੀਤੀ ਤਾਂ ਅਸੀ ਸੰਘਰਸ਼ ਕਰਨ ਲਈ-ਮਜਬੂਰ ਹੋਵੇਗੇ।
ਇਸ ਮੌਕੇ ਜਗਰਾਜ ਸਿੰਘ ਹਰਦਾਸਪੁਰਾ, ਪ੍ਰਧਾਨ ਅਰਸ਼ਦੀਪ ਸਿੰਘ ਬਿੱਟੂ , ਮਨਜੀਤ ਸਿੰਘ ਬਾਜਵਾ ਸਹਿਜੜਾ, ਭੋਲਾ ਸਿੰਘ ਕਲਾਲ ਮਾਜਰਾ, ਸਮਸੇਰ ਸਿੰਘ ਹੁੰਦਲ, ਮੱਖਣ ਸਿੰਘ ਰਾਮਗੜ੍ਹ, ਚਮਕੌਰ ਸਿੰਘ ਮਿੱਠੂ, ਰਜਿੰਦਰ ਸਿੰਘ ਵਜੀਦਕੇ, ਪ੍ਰੇਮ ਕੁਮਾਰ ਪਾਸੀ, ਕਰਮਜੀਤ ਸਿੰਘ ਕਾਕਾ ਹਰਦਾਸਪੁਰਾ, ਨਿਰਮਲ ਸਿੰਘ ਪੰਡੋਰੀ, ਜਸਵੰਤ ਸਿੰਘ ਲਾਲੀ, ਮਨਦੀਪ ਸਿੰਘ ਗਰੇਵਾਲ ਪੰਡੋਰੀ ਅਤੇ ਬਲਜੀਤ ਸਿੰਘ ਗੰਗੋਹਰ ਸਮੇਤ ਦੁਕਾਨਦਾਰ ਹਾਜਰ ਸਨ।