ਹੋਮਿਓਪੈਥੀ ਦਵਾਈਆਂ ਦੀ ਵਰਤੋਂ ਬਾਰੇ ਕੀਤੀ ਗਈ ਜਾਣਕਾਰੀ ਸਾਂਝੀ
ਰਘਵੀਰ ਹੈਪੀ , ਬਰਨਾਲਾ, 10 ਅਪ੍ਰੈਲ 2021
ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ, ਡਾਇਰੈਕਟਰ ਹੋਮਿਓਪੈਥਿਕ ਵਿਭਾਗ ਡਾ. ਬਲਿਹਾਰ ਸਿੰਘ ਰੰਗੀ ਦੀ ਰਹਿਨੁਮਾਈ ਅਤੇ ਜ਼ਿਲਾ ਹੋਮਿਓਪੈਥਿਕ ਅਫ਼ਸਰ ਬਰਨਾਲਾ ਡਾ. ਰਹਿਮਾਨ ਆਸਦ ਦੀ ਅਗਵਾਈ ਹੇਠ ਹੋਮਿਓਪੈਥੀ ਦੇ ਜਨਮ ਦਾਤਾ ਡਾ. ਕ੍ਰਿਸਟਿਨ ਫ੍ਰੈਡਰਿਕ ਸੈਮੁਅਲ ਹੈਨੇਮਨ ਦਾ ਜਨਮ ਦਿਹਾੜਾ ਹੋਮਿਓਪੈਥਿਕ ਦਫ਼ਤਰ ਬਰਨਾਲਾ ਵਿਖੇ ਮਨਾਇਆ ਗਿਆ।
ਇਸ ਮੌਕੇ ਡਾ. ਪਰਮਿੰਦਰ ਪੂੰਨ ਐਚ.ਐਮ.ਓ ਵੱਲੋਂ ਮਰੀਜ਼ਾਂ ਨੂੰ ਹੋਮਿਓਪੈਥੀ ਦਵਾਈਆਂ ਦੀ ਵਰਤੋਂ ਕਰਨ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਨੌਜਵਾਨ ਪੀੜੀ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਅਤੇ ਇਨਾਂ ਤੋਂ ਦੂਰ ਰਹਿਣ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਤੋਂ ਇਲਾਵਾ ਕੋਵਿਡ-19 ਤੋਂ ਬਚਾਅ ਸਬੰਧੀ ਵੈਕਸੀਨ ਲਗਾਉਣ ਬਾਰੇ ਵੀ ਪ੍ਰੇਰਿਆ ਗਿਆ।
ਇਸ ਮੌਕੇ ਸ੍ਰੀ ਗੁਰਚਰਨ ਸਿੰਘ ਅਤੇ ਸ੍ਰੀ ਗੁਲਸ਼ਨ ਕੁਮਾਰ ਹੋਮਿਓਪੈਥਿਕ ਡਿਸਪੈਚਰ, ਤੋਂ ਇਲਾਵਾ ਹੋਰ ਸਟਾਫ਼ ਵੀ ਹਾਜ਼ਰ ਸੀ।