ਕਿਰਤੀਆਂ ਨੂੰ ਸਨਅਤੀ ਸੁਰੱਖਿਆ ਬਾਰੇ ਦਿੱਤੀ ਸਿਖਲਾਈ

Advertisement
Spread information

ਹਰਿੰਦਰ ਨਿੱਕਾ , ਬਰਨਾਲਾ, 9 ਮਾਰਚ 2021
      ਡਾਇਰੈਕਟਰ ਆਫ ਫੈਕਟਰੀਜ਼ ਪੰਜਾਬ ਸ੍ਰੀ ਪ੍ਰਵੀਨ ਕੁਮਾਰ ਥਿੰਦ ਦੇ ਦਿਸ਼ਾ ਨਿਰਦੇਸ਼ ਅਨੁਸਾਰ ਡਿਪਟੀ ਡਾਇਰੈਕਟਰ ਫੈਕਰੀਜ਼ ਸੰਗਰੂਰ ਸ੍ਰੀ ਸਾਹਿਲ ਗੋਇਲ ਵੱਲੋਂ ਸਨਅਤੀ ਸੁਰੱਖਿਆ (ਇੰਡਸਟਰੀਅਲ ਸੇਫ਼ਟੀ ਅਤੇ ਹੈਲਥ) ’ਤੇ ਇਕ ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਆਈਓਐਲ ਕੈਮੀਕਲਜ਼ ਅਤੇ ਫਾਰਮਾਸੂਟੀਕਲਜ਼ ਲਿਮਟਿਡ ਵਿਚ ਕਰਵਾਇਆ ਗਿਆ।
     ਇਸ ਮੌਕੇ ਫੈਕਟਰੀ ਦੇ ਐਚ.ਆਰ (ਮੁਖੀ) ਬਸੰਤ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਉਨਾਂ ਕਿਹਾ ਕਿ ਇਸ ਤਰਾਂ ਦੇ ਟ੍ਰੇਨਿੰਗ ਪ੍ਰੋਗਰਾਮ ਨਾਲ ਫੈਕਟਰੀ ਵਿਚ ਕੰਮ ਕਰਦੇ ਕਿਰਤੀਆਂ ਨੂੰ ਸਮੇਂ ਸਮੇਂ ’ਤੇ ਸਿਹਤ ਅਤੇ ਸੁਰੱਖਿਆ ਬਾਰੇ ਜਾਣਕਾਰੀ ਮਿਲਦੀ ਹੈ। ਇਸ ਮੌਕੇ ਸ੍ਰੀ ਏ. ਐਲਬਰਟ ਅਰੋਕਆ ਰਾਜ ਏਜੀਐਮ ਸੇਫਟੀ ਤਲਵੰਡੀ ਸਾਬੋ ਪਾਵਰ ਪਲਾਂਟ ਵੱਲੋਂ ਉਸਾਰੀ ਸੁਰੱਖਿਆ ਬਾਰੇ ਜਾਣਕਾਰੀ ਦਿੱਤੀ ਗਈ। ਦਵਿੰਦਰਪਾਲ ਸਿੰਘ  (ਅਲਟਰਾਟੱੈਕ ਸੀਮਿੰਟ ਇੰਡਸਟਰੀ) ਅਤੇ ਸਾਕੇਤ ਸਿਨਹਾ (ਸੇਫ਼ਟੀ ਹੈਡ ਟਰਾਈਡੈਂਟ) ਵੱਲੋਂ ਸੜਕੀ ਸੁਰੱਖਿਆ ਬਾਰੇ ਵਿਸ਼ੇਸ਼ ਭਾਸ਼ਣ ਦਿੱਤਾ ਗਿਆ।  ਇਸ ਮੌਕੇ (ਐਚ. ਆਰ. ਹੈਡ) ਬਸੰਤ ਸਿੰਘ ਅਤੇ ਡਿਪਟੀ ਡਾਇਰੈਕਟਰ ਫੈਕਟਰੀਜ਼ ਵੱਲੋਂ ਕਿਰਤੀਆਂ ਨੂੰ ਸਿਖਲਾਈ ਸਰਟੀਫਿਕੇਟ ਵੰਡੇ ਗਏ।

Advertisement
Advertisement
Advertisement
Advertisement
Advertisement
error: Content is protected !!