ਏਜ਼ਾਈਲ ਹਰਬਲ ‘ਚ  ਲੜਕੀਆਂ ਅਤੇ ਐਸ.ਬੀ.ਆਈ ਕੰਪਨੀ ’ਚ ਲੜਕੇ ਅਤੇ ਲੜਕੀਆਂ ਦਾ ਪਲੇਸਮੈਟ ਕੈਂਪ 17 ਨੂੰ- ਠਾਕੁਰ ਸੌਰਭ ਸਿੰਘ

Advertisement
Spread information
ਹਰਪ੍ਰੀਤ ਕੌਰ ,  ਸੰਗਰੂਰ, 15 ਫਰਵਰੀ:2021
              ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸੰਗਰੂਰ ਵੱਲੋਂ ਆਗਾਮੀ 17 ਫਰਵਰੀ ਨੂੰ ਏਜ਼ਾਈਲ ਹਰਬਲ ਕੰਪਨੀ ਵਿੱਚ 300 ਅਸਾਮੀਆਂ ਲਈ ਵੈਲਨੈਸ ਐਡਵਾਈਜ਼ਰ ਕੇਵਲ ਲੜਕੀਆਂ ਦੀ ਭਰਤੀ ਅਤੇ ਐਸ.ਬੀ.ਆਈ ਇੰਸੋਰੈਂਸ ਕੰਪਨੀ ਵਿੱਚ 200 ਮਾਰਕੀਟਿੰਗ ਐਗਜ਼ੀਕਿਊਟਵ ਵਿੱਚ ਲੜਕੇ ਅਤੇ ਲੜਕੀਆਂ ਦੀ ਭਰਤੀ ਲਈ ਪਲੇਸਮੈਂਟ ਕੈਂਪ ਲਗਾਇਆ ਜਾਵੇਗਾ।
           ਸ੍ਰੀ ਠਾਕੁਰ ਸੌਰਭ ਸਿੰਘ ਪਲੇਸਮੈਂਟ ਅਫ਼ਸਰ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਏਜ਼ਾਈਲ ਪ੍ਰਾਈਵੇਟ ਨੌਕਰੀ ਲਈ ਗਰੈਜੂਏਟ ਅਤੇ ਦਸਵੀਂ ਪਾਸ ਯੋਗਤਾ ਅਤੇ ਉਮਰ 18 ਤੋਂ 26 ਸਾਲ ਤੱਕ ਦੀਆਂ ਕੇਵਲ ਲੜਕੀਆਂ ਤਨਖ਼ਾਹ ਲਗਭਗ 6000 ਰੁਪਏ ਤੋਂ 15,000 ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇਗੀ ਅਤੇ ਐਸ.ਬੀ.ਆਈ ਇੰਸੋਰੈਂਸ ਕੰਪਨੀ ਲਈ ਉਮਰ 18 ਤੋਂ 25 ਸਾਲ, ਯੋਗਤਾ ਗਰੈਜੂਏਟ ਪਾਸ ਪ੍ਰਾਰਥੀ ਦੋਨੋ (ਲੜਕੇ ਅਤੇ ਲੜਕੀਆਂ) ਸਮਾਂ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਪਲੇਸਮੈਟ ਕੈਂਪ ਵਿੱਚ ਭਾਗ ਲੈ ਸਕਦੇ ਹਨ। ਇਹ ਪਲੇਸਮੈਟ ਕੈਂਪ ਟਾਊਨ ਰੋਜ਼ਗਾਰ ਦਫ਼ਤਰ ਨੇੜੇ ਦਿੱਲੀ ਗੇਟ ਮਾਲੇਰਕੋਟਲਾ ਵਿੱਖੇ ਲਗਾਇਆ ਜਾ ਰਿਹਾ ਹੈ। ਇਸ ਲਈ ਇੰਟਰਵਿਊ ਦੇਣ ਲਈ ਆਪਣੇ ਵਿਦਿਅਕ ਸਰਟੀਫਿਕੇਟ ਅਤੇ ਫੋਟੋ ਕਾਪੀਆਂ ਨਾਲ ਲਿਜਾਣੇ ਜ਼ਰੂਰੀ ਹਨ।
         ਸ੍ਰੀ ਰਵਿੰਦਰਪਾਲ ਸਿੰਘ ਜ਼ਿਲਾ ਰੋਜ਼ਗਾਰ ਅਫ਼ਸਰ ਸੰਗਰੂਰ ਵੱਲੋਂ ਪ੍ਰਾਰਥੀਆਂ ਨੂੰ ਅਪੀਲ ਹੈ ਕਿ ਉਹ ਕੋਵਿਡ-19 ਸਬੰਧੀ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮਾਸਕ ਪਾ ਕੇ ਆਉਣ ਅਤੇ ਜਨਤਕ ਦੂਰੀ ਦਾ ਖ਼ਿਆਲ ਰੱਖਣ। ਵਧੇਰੇ ਜਾਣਕਾਰੀ ਲਈ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸੰਗਰੂਰ ਦੇ ਹੈਲਲਾਈਨ ਨੰਬਰ 9877918167 ਤੇ ਕਿਸੇ ਵੀ ਕੰਮਕਾਜ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਕਰ ਸਕਦੇ ਹਨ।

   
Advertisement
Advertisement
Advertisement
Advertisement
Advertisement
error: Content is protected !!