ਖੇਤੀਬਾੜੀ ਦੇ ਖੇਤਰ ’ਚ 1528 ਲਾਭਪਤਾਰੀਆਂ ਨੂੰ 66 ਕਰੋੜ 14 ਲੱਖ ਰੁਪਏ ਦਾ ਕਰਜ਼ਾ ਦਿੱਤਾ- ਹਰਪਾਲ ਸਿੰਘ
ਪੇਂਡੂ ਖੇਤਰ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਪੰਜਾਬ ਗ੍ਰਾਮੀਣ ਬੈਂਕ ਨਿਭਾ ਰਿਹੈ ਅਹਿਮ ਭੂਮਿਕਾ
ਰਿੰਕੂ ਝਨੇੜੀ , ਸੰਗਰੁਰ, 30 ਜਨਵਰੀ :2021
ਪੇਂਡੂ ਖੇਤਰ ’ਚ ਲੋੜਵੰਦ ਬੇਰੁਜ਼ਗਾਰਾਂ ਨੰੂ ਰੋਜਗਾਰ ਦੇ ਸਮਰੱਥ ਬਣਾਉਣ ਲਈ ਪੰਜਾਬ ਗ੍ਰਾਮੀਣ ਬੈਂਕ ਵੱਲੋਂ ਪਾਰਦਰਸ਼ੀ ਅਤੇ ਸੁਖਾਵੇਂ ਢੰ ਗ ਨਾਲ ਕਰਜ਼ਾ ਮੁਹੱਈਆ ਕਰਵਾ ਕੇ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਇਹ ਜਾਣਕਾਰੀ ਰੀਜ਼ਨਲ ਮੈਨੇਜਰ ਪੰਜਾਬ ਗ੍ਰਾਮੀਣ ਬੈਂਕ ਸੰਗਰੂਰ ਸ. ਹਰਪਾਲ ਸਿੰਘ ਨੇ ਦਿੱਤੀ। ਉਨਾਂ ਦੱਸਿਆ ਕਿ ਬੀਤੀ 25 ਜਨਵਰੀ 2021 ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬਾ ਪੱਧਰੀ ਮੈਗਾ ਸਵੈ-ਰੋਜ਼ਗਾਰ ਲੋਨ ਮੇਲੇ ਦੇ ਵਰਚੂਅਲ ਸਮਾਰੋਹ ਦੌਰਾਨ ਬੈਂਕ ਵੱਲੋਂ ਨੌਜਵਾਨ ਪੀੜੀ ਲਈ ਕੀਤੇ ਜਾ ਰਹੇ ਉਪਰਾਲਿਆ ਦੀ ਸ਼ਲਾਘਾ ਕੀਤੀ ਗਈ ਸੀ।
ਸ੍ਰੀ ਹਰਪਾਲ ਸਿੰਘ ਨੇ ਦੱਸਿਆ ਕਿ ਮੌਜੂਦਾ ਸਾਲ ’ਚ ਰੀਜ਼ਨਲ ਦਫ਼ਤਰ ਸੰਗਰੂਰ ਪੰਜਾਬ ਗ੍ਰਾਮੀਣ ਬੈਂਕ ਵੱਲੋਂ ਡੇਅਰੀ ਦੇ ਕਿੱਤੇ ਲਈ 2954 ਲਾਭਪਤਾਰੀਆਂ ਨੰੂ 42 ਕਰੋੜ 70 ਲੱਖ ਰੁਪਏ ਦਾ ਕਰਜ਼ਾ ਮੁਹੱਈਆ ਕਰਵਾਇਆ ਹੈ। ਉਨਾਂ ਦੱਸਿਆ ਪੇਂਡੂ ਖੇਤਰ ’ਚ ਵੱਖ ਵੱਖ 46 ਸੈਲਫ ਹੈਲਪ ਗਰੁੱਪਾਂ ਨੰੂ 49 ਲੱਖ ਰੁਪਏ ਤੋਂ ਵਧੇਰੇ ਦਾ ਕਰਜ਼ਾ ਦਿੱਤਾ ਗਿਆ। ਉਨਾਂ ਦੱਸਿਆ ਕਿ ਪ੍ਰਤੀ ਸੈਲਫ ਹੈਲਪ ਗਰੁੱਪ ’ਚ ਕਰੀਬ 10 ਲਾਭਪਤਾਰੀਆਂ ਦਾ ਸਮੂਹ ਹੁੰਦਾ ਹੈ ਜਿਸਦਾ ਸਿੱਧੇ ਨਾਲ ਸਿੱਧੇ ਤੌਰ ਤੇ 460 ਵਿਅਕਤੀਆਂ ਨੰੂ ਲਾਭ ਹੋਵੇਗਾ।
ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਹੋਰ ਵੱਖ-ਵੱਖ ਛੋਟੇ ਕਾਰੋਬਾਰ ਕਰਨ ਲਈ 21 ਲਾਭਪਤਾਰੀਆਂ ਨੰੂ ਕਰੀਬ 54 ਲੱਖ ਰੁਪਏ ਦੇ ਕਰਜ਼ੇ ਦਿੱਤੇ ਗਏ, ਤਾਂ ਜੋ ਬੇਰੁਜ਼ਗਾਰ ਨੌਜਵਾਨ ਆਪਣਾ ਕਾਰੋਬਾਰ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਆਰਥਿਕ ਤੌਰ ‘ਤੇ ਸਹਾਰਾ ਬਣ ਸਕਣ। ਉਨਾਂ ਦੱਸਿਆ ਕਿ ਪੰਜਾਬ ਗ੍ਰਾਮੀਣ ਬੈਂਕ ਬੇਰਜ਼ਗਾਰ ਪ੍ਰਾਰਥੀਆਂ ਅਤੇ ਲੋੜਵੰਦ ਪ੍ਰਾਰਥੀਆਂ ਨੰੂ ਯੋਗਤਾ ਦੇ ਆਧਾਰ ਤੇ ਕਾਰੋਬਾਰ ਕਰਨ ਲਈ ਲੋਨ ਦੀ ਸੁਵਿਧਾ ਦੇਣ ਲਈ ਕਾਰਜ਼ਸੀਲ ਹੈ। ਉਨਾਂ ਦੱਸਿਆ ਕਿ ਬੈਂਕ ਵੱਲੋਂ ਜ਼ਿਲੇ ਅੰਦਰ ਖੇਤੀਬਾੜੀ ਦਾ ਕਾਰੋਬਾਰ ਕਰਨ ਵਾਲੇ 1528 ਲਾਭਪਤਾਰੀਆਂ ਨੰੂ 66 ਕਰੋੜ 14 ਲੱਖ ਰੁਪਏ ਦਾ ਕਰਜ਼ਾ ਮੁਹੱਈਆ ਕਰਵਾਇਆ ਗਿਆ ਹੈ।