ਹਰਪ੍ਰੀਤ ਕੌਰ , ਸੰਗਰੂਰ 29 ਜਨਵਰੀ 2021
ਟੈਕਸ ਬਾਰ ਅਸੋਸੀਏਸ਼ਨ ਦੇ ਵਕੀਲਾਂ ਨੇ ਸਟੇਟ ਅਤੇ ਸੈਂਟਰ ਟੈਕਸ ਦਫਤਰਾਂ ਦੇ ਬਾਹਰ ਅਸ਼ੋਕ ਬਾਂਸਲ ਵਕੀਲ ਦੀ ਪ੍ਰਧਾਨਗੀ ਹੇਠ ਜੀ.ਐਸ.ਟੀ ਐਕਟ ਦੇ ਸਖ਼ਤ ਕਨੂੰਨਾਂ ਖਿਲਾਫ ਰੋਸ ਜਾਹਰ ਕੀਤਾ ਅਤੇ ਅਸਿਸਟੈਂਟ ਕਮੀਸ਼ਨਰ (ਸਟੇਟ ਟੈਕਸ) ਅਤੇ ਡਿਪਟੀ ਕਮੀਸ਼ਨਰ (ਸੈਂਟਰ ਟੈਕਸ) ਨੂੰ ਮੰਗ ਪੱਤਰ ਦਿੱਤਾ। ਇਸ ਵਿਰੋਧ ਵਿੱਚ ਤਕਰੀਬਨ 25-30 ਵਕੀਲ ਸ਼ਾਮਲ ਸਨ। ਅਸ਼ੋਕ ਬਾਂਸਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਤੋਂ ਜੀ.ਐਸ.ਟੀ ਦਾ ਕਾਨੂੰਨ ਆਇਆ ਹੈ। ਉਦੋਂ ਤੋਂ ਟੈਕਸ ਵਕੀਲਾਂ ਅਤੇ ਵਪਾਰੀਆਂ ਦਾ ਜਿਉਣਾ ਮੁਹਾਲ ਹੋ ਗਿਆ ਹੈ। ਆਏ ਦਿਨ ਕਨੂੰਨ ਵਿੱਚ ਤਬਦੀਲੀਆਂ ਹੁੰਦੀਆਂ ਰਹਿੰਦੀਆ ਹਨ ਅਤੇ ਨਵੀਆਂ ਨੋਟੀਫਿਕੇਸ਼ਨਾਂ ਜਾਰੀ ਹੁੰਦੀਆਂ ਰਹਿੰਦੀਆਂ ਹਨ। ਬਹੁਤ ਸਾਰੀਆਂ ਟੈਕਸ ਅਸੋਸੀਏਸ਼ਨਾਂ ਨੇ ਇਕੱਠੇ ਹੋ ਕੇ ਇਸ ਸਬੰਧੀ ਵਿੱਤ ਮੰਤਰੀ ਨੂੰ ਵੀ ਮੰਗ ਪੱਤਰ ਦਿੱਤਾ ਸੀ, ਪ੍ਰੰਤੂ ਪ੍ਰਸ਼ਾਸ਼ਨ ਤੇ ਇਸਦਾ ਕੋਈ ਅਸਰ ਨਹੀਂ ਹੋਇਆ। ਇਸ ਲਈ ਹੁਣ ਇੰਡੀਆ ਪੱਧਰ ਤੇ ਟੈਕਸ ਵਕੀਲਾਂ ਵੱਲੋਂ ਇਸਦੇ ਖਿਲਾਫ ਵਿਰੋਧ ਕੀਤਾ ਜਾ ਰਿਹਾ ਹੈ।