ਸਿਹਤ ਮੰਤਰੀ ਸਿੱਧੂ ਨੇ ਲੋਕ ਅਰਪਣ  ਕੀਤਾ ‘ਵਾਤਾਵਰਣ ਪਾਰਕ’ 

Advertisement
Spread information

ਵਾਤਾਰਵਰਣ ਪਾਰਕ ਵਿੱਚ ਲਾਏ ਗਏ ਹਨ ਦੁਰਲਭ ਤੇ ਰਵਾਇਤੀ ਪੌਦੇ: ਡਿਪਟੀ ਕਮਿਸ਼ਨਰ


ਰਘਵੀਰ ਹੈਪੀ , ਬਰਨਾਲਾ, 27 ਜਨਵਰੀ 2021
              ਮੌਜੂਦਾ ਸਮੇਂ ਦੀਆਂ ਵਾਤਾਵਰਣ ਤਬਦੀਲੀਆਂ ਦੇ ਮੱਦੇਨਜ਼ਰ ਵੱਧ ਤੋਂ ਵੱਧ ਪੌਦੇ ਲਗਾਉਣਾ ਅਤੇ ਉਨਾਂ ਦੀ ਸੰਭਾਲ ਜ਼ਰੂਰੀ ਹੈ ਤਾਂ ਜੋ ਸਾਡਾ ਆਲਾ-ਦੁਆਲਾ ਸ਼ੁੱਧ ਰਹਿ ਸਕੇ ਅਤੇ ਅਸੀਂ ਆਉਣ ਵਾਲੀਆਂ ਪੀੜੀਆਂ ਨੂੰ ਅਮੁੱਲ ਤੋਹਫਾ ਦੇ ਸਕੀਏ। ਇਹ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਵੱਲੋਂ ਗਣਤੰਤਰ ਦਿਵਸ ਦੇ ਸ਼ੁੱਭ ਦਿਹਾੜੇ ਮੌਕੇ ਮੋਗਾ ਬਾਈਪਾਸ, ਬਰਨਾਲਾ ਵਿਖੇ ਬਣੇ ‘ਵਾਤਾਵਰਣ ਪਾਰਕ’ ਨੂੰ ਜ਼ਿਲਾ ਵਾਸੀਆਂ ਨੂੰ ਸਮਰਪਿਤ ਕਰਨ ਮੌਕੇ ਕੀਤਾ। ਇਸ ਮੌਕੇ ਉਨਾਂ ਨਾਲ ਸੀਨੀਅਰ ਆਗੂ ਸ. ਕੇਵਲ ਸਿੰਘ ਢਿੱਲੋਂ ਤੇ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਵੀ ਮੌਜੂਦ ਸਨ।
            ਇਸ ਮੌਕੇ ਡਿਪਟੀ ਕਮਿਸ਼ਨਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਕਰੀਬ 3 ਏਕੜ ਵਿੱਚ ਬਣੇ ਇਸ ਵਾਤਾਵਰਣ ਪਾਰਕ ਵਿੱਚ ਚਾਰ ਹਿੱਸਿਆਂ ਵਿਚ ਛਾਂਦਾਰ ਪੌਦੇ, ਫ਼ਲਦਾਰ ਪੌਦੇ, ਫੁੱਲਦਾਰ ਪੌਦੇ ਤੇ ਮੈਡੀਸਿਨਲ ਪੌਦੇ ਲਾਏ ਗਏ ਹਨ। ਉਨਾਂ ਦੱਸਿਆ ਕਿ ਇਕ ਸੈਕਸ਼ਨ ਵਿਚ ਕਰੀਬ 125 ਤੋਂ 150 ਪੌਦੇ ਲਾਏ ਗਏ ਹਨ। ਇਸ ਤੋਂ ਇਲਾਵਾ ਸਜਾਵਟੀ ਪੌਦੇ ਲਾਏ ਗਏ ਹਨ ਤੇ ਕੁੱਲ 600 ਤੋਂ 700 ਪੌਦੇ ਲਾਏ ਗਏ ਹਨ। ਉਨਾਂ ਦੱਸਿਆ ਕਿ ਇਨਾਂ ਪੌਦਿਆਂ ਵਿਚ ਢੱਕ, ਸੁਹਾਂਜਣਾ, ਹਰੜ, ਕਚਨਾਰ, ਅਰਜੁਨ, ਪਿਲਖਿਮ, ਬਹੇੜਾ, ਹਰਸਿੰਗਾਰ, ਖਜੂਰ, ਤਿ੍ਰਵੈਣੀ ਆਦਿ ਸਮੇਤ ਕਈ ਦੁਰਲਭ ਤੇ ਰਵਾਇਤੀ ਪੌਦੇ ਲਾਏ ਗਏ ਹਨ। ਉਨਾਂ ਦੱਸਿਆ ਕਿ ਕਰੀਬ 16 ਲੱਖ ਦੀ ਲਾਗਤ ਨਾਲ ਇਸ ਪਾਰਕ ਨੂੰ ਸੰਪੂਰਨ ਰੂਪ ਦਿੱਤਾ ਜਾਵੇਗਾ।
ਸਿਹਤ ਮੰਤਰੀ ਵੱਲੋਂ ਸਰਕਾਰੀ ਹਾਈ ਸਮਾਰਟ ਸਕੂਲ ਕੈਰੇ ਦਾ ਉਦਘਾਟਨ
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਵੱਲੋਂ ਗਣਤੰਤਰਤਾ ਦਿਹਾੜੇ ਮੌਕੇ ਸਰਕਾਰੀ ਹਾਈ ਸਮਾਰਟ ਸਕੂਲ ਕੈਰੇ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਮਾਰਟ ਸਕੂਲਾਂ ਲਈ ਪੈਮਾਨੇ ਨਿਰਧਾਰਿਤ ਕੀੇਤੇ ਗਏ ਹਨ, ਜਿਨਾਂ ਸਦਕਾ ਇਹ ਸਕੂਲ ਸਮਾਰਟ ਬਣਿਆ ਹੈ ਜਿਵੇਂ ਕਿ ਸਮਾਰਟ ਕਲਾਸ ਰੂਮ, ਈ-ਕੰਟੈਂਟ, ਖੇਡਾਂ ਵਿਚ ਪ੍ਰਾਪਤੀਆਂ, ਬੁਨਿਆਦੀ ਢਾਂਚਾ ਆਦਿ। ਇਸ ਮੌਕੇ ਸੰਬੋਧਨ ਕਰਦਿਆਂ ਉਨਾਂ ਆਖਿਆ ਕਿ ਸਿੱਖਿਆ ਅਤੇ ਸਿਹਤ ਸਹੂਲਤਾਂ ਤਰਜੀਹ ਸੇਵਾਵਾਂ ਹਨ, ਜਿਨਾਂ ਲਈ ਸਰਕਾਰ ਪੂਰੀ ਤਰਾਂ ਵਚਨਬੱਧ ਹੈ। ਇਸ ਮੌਕੇ ਸੀਨੀਅਰ ਆਗੂ ਸ. ਕੇਵਲ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ, ਜ਼ਿਲਾ ਸਿੱਖਿਆ ਅਫਸਰ ਸਰਬਜੀਤ ਸਿੰਘ ਤੂਰ, ਬੀਬੀ ਹਰਚੰਦ ਕੌਰ ਘਨੌਰੀ, ਬੀਬੀ ਸੁਰਿੰਦਰ ਕੌਰ ਵਾਲੀਆਂ, ਚੇਅਰਮੈਨ ਨਗਰ ਸੁਧਾਰ ਟਰੱਸਟ ਮੱਖਣ ਸ਼ਰਮਾ, ਚੇਅਰਮੈਨ ਜ਼ਿਲਾ ਪ੍ਰੀਸ਼ਦ ਸਰਬਜੀਤ ਕੌਰ, ਮੁੱਖ ਅਧਿਆਪਕ ਹਰੀਸ਼ ਕੁਮਾਰ, ਬਲੌਰ ਸਿੰਘ, ਜਗਜੀਤ ਸਿੰਘ ਤੇ ਸਮੁੱਚੀ ਪੰਚਾਇਤ ਹਾਜ਼ਰ ਸੀ।

Advertisement
Advertisement
Advertisement
Advertisement
Advertisement
error: Content is protected !!