ਹਰਿੰਦਰ ਨਿੱਕਾ, ਬਰਨਾਲਾ 4 ਜਨਵਰੀ 2021
ਜਿਲ੍ਹੇ ਅੰਦਰ ਪਾਬੰਦੀ ਦੇ ਬਾਵਜੂਦ ਚਾਇਨਾ ਡੋਰ ਦੀ ਵੱਡੇ ਪੱਧਰ ਤੇ ਹੋ ਰਹੀ ਵਿਕਰੀ ਨੂੰ ਠੱਲ੍ਹਣ ਲਈ, ਸੀ.ਆਈ.ਏ. ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ਵਿੱਚ ਇੱਕ ਸਪੈਸ਼ਲ ਟੀਮ ਕਾਇਮ ਕੀਤੀ ਗਈ ਹੈ। ਯਾਨੀ ਹੁਣ ਸੀ.ਆਈ.ਏ .ਇੰੰਚਾਰਜ ਚਾਇਨਾ ਡੋਰ ਵੇਚਣ ਵਾਲਿਆਂ ਦੀ ਤੜਾਮ ਕੱਸਣਗੇ । ਟੀਮ ਦੀ ਕਮਾਂਡ ਸੰਭਾਲਦਿਆਂ ਹੀ ਸਪੈਸ਼ਲ ਟੀਮ ਨੇ ਵੱਖ ਵੱਖ ਥਾਵਾਂ ਤੇ ਰੇਡ ਕਰਕੇ ਚਾਇਨਾ ਡੋਰ ਦੇ 407 ਰੋਲ ਬਰਾਮਦ ਕਰ ਲਏ ਹਨ। ਸਪੈਸ਼ਲ ਟੀਮ ਦੇ ਮੁਖੀ ਇੰਸਪੈਕਟਰ ਇੰਚਾਰਜ ਸੀਆਈਏ ਬਰਨਾਲਾ ਦੀ ਅਗਵਾਈ ਹੇਠ ਸਪੈਸ਼ਲ ਟੀਮਾਂਂ ਨੇ ਕਾਰਵਾਈ ਕਰਦੇ ਹੋਏ ਥਾਣੇ ਗੁਰਬਚਨ ਸਿੰਘ ਸੀਆਈਏ ਸਟਾਫ ਬਰਨਾਲਾ ਨੇ ਦੋਸ਼ੀ ਰਾਹੁਲ ਵਰਮਾ ਪੁੱਤਰ ਤਰਸੇਮ ਲਾਲ ਵਾਸੀ ਸ਼ਹੀਦ ਭਗਤ ਸਿੰਘ ਰੋਡ ਅਹਾਤਾ ਗੰਗਾ ਰਾਮ ਨਰਾਤਾ ਰਾਮ ਬਰਨਾਲਾ ਖਿਲਾਫ ਮੁਕੱਦਮਾ ਨੰਬਰ 6 first 04/01/2021 ਅ/ਧ 188,336 IPC ਥਾਣਾ ਸਿਟੀ ਬਰਨਾਲਾ ਦਰਜ ਰਜਿਸਟਰ ਕਰਵਾ ਕੇ 145 ਰੋਲ ਚਾਇਨਾ ਡੋਰ ਨੂੰ ਬਰਾਮਦ ਕਰਵਾ ਕੇ ਗ੍ਰਿਫਤਾਰ ਕੀਤਾ,ਸ:ਥ ਜਗਦੇਵ ਸਿੰਘ ਸੀਆਈਏ ਸਟਾਫ ਬਰਨਾਲਾ ਨੇ ਦੋਸ਼ੀ ਹਰੀਸ਼ ਕੁਮਾਰ ਪੁੱਤਰ ਗੋਰਾ ਲਾਲ ਵਾਸੀ ਸਾਹਮਣੇ ਪੰਚਾਇਤੀ ਮੰਦਰ ਬਰਨਾਲਾ ਖਿਲਾਫ ਮੁਕੱਦਮਾ ਨੰਬਰ 7 ਮਿਤੀ 04/01/2021 ਅ/ਧ 188,336 IPC ਥਾਣਾ ਸਿਟੀ ਬਰਨਾਲਾ ਦਰਜ ਰਜਿਸਟਰ ਕਰਵਾ ਕੇ 68 ਰੋਲ ਚਾਇਨਾ ਡੋਰ ਨੂੰ ਬਰਾਮਦ ਕਰਵਾ ਕੇ ਗ੍ਰਿਫਤਾਰ ਕੀਤਾ,ਸ:ਥ ਨਾਇਬ ਸਿੰਘ ਸੀ:ਆਈ.ਏ ਸਟਾਫ ਬਰਨਾਲਾ ਨੇ ਦੋਸ਼ੀ ਪ੍ਰਦੀਪ ਕੁਮਾਰ ਉਰਫ ਰਿੰਕੂ ਪੁੱਤਰ ਕਮੇਸ ਕੁਮਾਰ ਵਾਸੀ ਪੁਰਾਣਾ ਬਜਾਰ ਬਰਨਾਲਾ ਖਿਲਾਫ ਮੁਕੱਦਮਾ ਨੰਬਰ 8 ਮਿਤੀ 04/01/2021 স/प 188,336 IPC ਥਾਣਾ ਸਿਟੀ ਬਰਨਾਲਾ ਦਰਜ ਰਜਿਸਟਰ ਕਰਵਾ ਕੇ 178 ਰੋਲ ਚਾਇਨਾ ਡੋਰ ਨੂੰ ਬਰਾਮਦ ਕਰਵਾ ਕੇ ਗ੍ਰਿਫਤਾਰ ਕੀਤਾ ਅਤੇ ਸ:ਥ ਲਾਭ ਸਿੰਘ ਥਾਣਾ ਸਿਟੀ ਬਰਨਾਲਾ ਨੇ ਪ੍ਰਿੰਸ ਕੁਮਾਰ ਪੁੱਤਰ ਮਹਿੰਦਰ ਕੁਮਾਰ ਵਾਸੀ ਅਕਾਲਗੜ ਬਸਤੀ ਬੈਕਸਾਇਡ ਪੀਰਖਾਨਾ ਬਰਨਾਲਾ ਖਿਲਾਫ ਮੁਕੱਦਮਾ ਨੰਬਰ 9 ਮਿਤੀ 04/01/2021 ਅ/ਧ 188,336 IPC ਥਾਣਾ ਸਿਟੀ ਬਰਨਾਲਾ ਦਰਜ ਰਜਿਸਟਰ ਕਰਵਾ ਕੇ 16 ਰੋਲ ਚਾਇਨਾ ਡੋਰ ਸਮੇਤ ਗ੍ਰਿਫਤਾਰ ਕੀਤਾ ਹੈ। ਐਸ ਐਸ ਪੀ ਸੰਦੀਪ ਗੋਇਲ ਨੇ ਚਾਇਨਾ ਡੋਰ ਵੇਚਣ ਵਾਲਿਆਂ ਨੂੰ ਘੁਰਕੀ ਦਿੰਦਿਆਂ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਜਿਲ੍ਹੇ ਅੰਦਰ ਪਾਬੰਦੀਸ਼ੁਦਾ ਡੋਰ ਦੀ ਵਿਕਰੀ ਨਹੀਂ ਹੋਣ ਦਿਆਂਗੇ। ਉਨ੍ਹਾਂ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰਸ਼ਾਸਨ ਦੁਆਰਾ ਜਾਰੀ ਹੁਕਮਾਂ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਕੋਈ ਵੀ ਦੋਸ਼ੀ ਬਖਸ਼ਿਆ ਨਹੀਂ ਜਾਵੇਗਾ।