ਡੀਲਰ ਖਾਦ, ਬੀਜ ਤੇ ਕੀੜੇਮਾਰ ਦਵਾਈਆਂ ਦੇ ਵਿਕਰੇਤਾਵਾਂ ਨਾਲ ਮੀਟਿੰਗ
ਰਘਵੀਰ ਹੈਪੀ , ਬਰਨਾਲਾ, 24 ਦਸੰਬਰ 2020
ਡਾ. ਚਰਨਜੀਤ ਸਿੰਘ ਕੈਂਥ, ਮੁੱਖ ਖੇਤੀਬਾੜੀ ਅਫਸਰ ਬਰਨਾਲਾ ਨੇ ਬਰਨਾਲਾ ਦੇ ਖਾਦ, ਬੀਜ ਤੇ ਕੀੜੇਮਾਰ ਦਵਾਈਆਂ ਦੇ ਡੀਲਰਾਂ ਨਾਲ ਮੀਟਿੰਗ ਕੀਤੀ। ਉਹਨਾਂ ਸਮੂਹ ਡੀਲਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੀਆਂ ਦੁਕਾਨਾ ਦਾ ਰਿਕਾਰਡ ਪੂਰਾ ਮੇਨਟੇਨ ਕਰਕੇ ਰੱਖਣ ਤੇ ਆਪਣੀਆਂ ਦੁਕਾਨਾਂ ਤੇ ਉੱਚ ਮਿਆਰੀ ਦੇ ਖੇਤੀ ਇਨਪੁਟਸ ਰੱਖਣ।
ਉਹਨਾਂ ਕਿਹਾ ਕਿ ਕਿਸਾਨਾਂ ਦੁਆਰਾ ਕੋੋਈ ਵੀ ਖੇਤੀ ਇਨਪੁਟਸ ਜਿਵੇਂ ਕੀੜੇਮਾਰ ਦਵਾਈਆਂ, ਖਾਦਾਂ ਤੇ ਬੀਜਾਂ ਦੀ ਖਰੀਦ ਕਰਨ ਸਮੇਂ ਉਹਨਾਂ ਨੂੰ ਪੱਕਾ ਬਿੱਲ ਦੇਣ, ਸਟਾਕ ਰਜਿਸਟਰ ਮੇਨਟੇਨ ਰੱਖਣ ਤੇ ਬਿੱਲ ਬੁੱਕ ਵੀ ਮੇਟਨੇਨ ਰੱਖੇ ਜਾਣ ਦੀ ਹਦਾਇਤ ਕੀਤੀ ਤਾਂ ਜੋੋ ਕਿਸਾਨ ਨਕਲੀ ਖੇਤੀ ਇਪੁਟਸ ਵਿਕਰੇਤਾਵਾਂ ਦੀ ਲੁੱਟ ਤੋੋਂ ਬਚ ਸਕਣ।
ਇਸ ਮੌਕੇ ਗੋੋਕਲ ਪ੍ਰਕਾਸ਼ ਗੁਪਤਾ ਨੇ ਭਰੋੋਸਾ ਦਵਾਇਆ ਕਿ ਉਹ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਵੱਲੋੋਂ ਹਦਾਇਤਾਂ ਦਾ ਧਿਆਨ ਰੱਖਣਗੇ ਤੇ ਕਿਸੇ ਪ੍ਰਕਾਰ ਦੀ ਸ਼ਿਕਾਇਤ ਦਾ ਕੋੋਈ ਮੌੌਕਾ ਨਹੀ਼ ਦੇਣਗੇ। ਇਸ ਸਮੇਂ ਪ੍ਰਧਾਨ ਗੋੋਕਲ ਪ੍ਰਕਾਸ਼ ਗੁਪਤਾ, ਜਰਨਲ ਸਕੱਤਰ ਸੰਦੀਪ ਅਰੋੋੜਾ, ਭੋੋਲਾ ਅਰੋੋੜਾ,ਭੀਸ਼ਮ ਕੁਮਾਰ, ਰਾਕੇਸ਼ ਗਰਗ, ਕੁਲਦੀਪ ਸਿੰਘ, ਰਾਜ ਕੁਮਾਰ ਬਾਂਸਲ, ਰਾਜ ਕੁਮਾਰ ਗੁਪਤਾ, ਮਨੋੋਜ਼ ਕੁਮਾਰ,ਯੋਗਰਾਜ ਬਾਂਸਲ, ਕੁਲਵਿੰਦਰ ਧੌਲਾ, ਰਾਕੇਸ਼ ਧੌਲਾ, ਭੁਪਿੰਦਰ ਕੁਮਾਰ,ਰਜਨੀਸ਼ ਕੁਮਾਰ ਆਦਿ ਹਾਜ਼ਰ ਸਨ।