ਟੀਵੀ ਪ੍ਰੋਗਰਾਮਾਂ ਵਿੱਚ ਪੇਸ਼ਕਾਰੀ ਕਰਨ ਵਾਲੇ ਨੰਨ੍ਹੇ ਉਸਤਾਦ ਸਨਮਾਨਿਤ

Advertisement
Spread information

ਬੀ.ਟੀ.ਐਨ. ਫਾਜ਼ਿਲਕਾ, 17 ਨਵੰਬਰ 2020 
                 ਸਿੱਖਿਆ ਵਿਭਾਗ ਵੱਲੋਂ ਟੀਵੀ ਤੇ ਪ੍ਰਸਾਰਿਤ ਕੀਤੇ ਜਾਦੇ ਸਿੱਖਿਆ ਅਤੇ ਮਨੋਰੰਜਕ ਗਤੀਵਿਧੀਆਂ ਤੇ ਆਧਾਰਿਤ ਪ੍ਰੋਗਰਾਮ ਨੰਨ੍ਹੇ ਉਸਤਾਦ ਵਿੱਚ ਪੇਸ਼ਕਾਰੀ ਕਰਕੇ ਜਿਲ੍ਹਾ ਫਾਜਿਲਕਾ ਦਾ ਨਾਂ ਰੋਸ਼ਨ ਕਰਨ ਵਾਲੇ ਨਿੱਕੇ ਉਸਤਾਦਾਂ ਨੂੰ ਬਾਲ ਦਿਵਸ ਤੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅਤੇ ਸਕੈਂਡਰੀ ਡਾ ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਵੱਲੋ ਸਨਮਾਨਿਤ ਕਰਕੇ ਹੌਂਸਲਾ ਅਫਜਾਈ ਕੀਤੀ ਗਈ। ਇਸ ਮੌਕੇ `ਤੇ ਕੋਵਿਡ 19ਦੀਆ ਹਦਾਇਤਾਂ ਦੀ ਪਾਲਣਾਂ ਕਰਦੇ ਹੋਏ ਇੱਕ ਸਾਦਾ ਸਮਾਗਮ ਕਰਵਾਇਆ ਗਿਆ।
               ਇਸ ਸਮਾਗਮ ਰਾਹੀ ਅਨਾਹਤ ਕੰਬੋਜ, ਕਾਮਨਾ ਰਾਣੀ, ਸੰਤੋਸ਼ ਰਾਣੀ, ਕਿਰਨ ਬਾਲਾ, ਮੋਨਿਕਾ ਰਾਣੀ, ਸੰਜਨਾ, ਮੁਸਕਾਨ, ਮਨੀਸ਼ਾ, ਅਤੇ ਕਿਰਨ ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਅਮਰਪੁਰਾ, ਬਲਾਕ ਫਾਜਿਲਕਾ-2 ਗਾਈਡ ਅਧਿਆਪਕਾਂ ਮਮਤਾ ਸਚਦੇਵ, ਵਿਦਿਆਰਥਣ ਮਾਹੀ, ਗਾਈਡ ਅਧਿਆਪਕ ਸਚਿਨ ਕੁਮਾਰ, ਸ. ਪ੍ਰ ਸਕੂਲ ਖੂਹੀ ਖੇੜਾ, ਬਲਾਕ ਫਾਜਿਲਕਾ 1, ਵਿਦਿਆਰਥਣ ਸੁਨੈਨਾ ਸ. ਪ੍ਰ ਸਕੂਲ ਘੁਰਕਾ ਬਲਾਕ ਫਾਜਿਲਕਾ 1, ਗਾਈਡ ਅਧਿਆਪਕ ਰਾਜ ਰਾਣੀ ਅਤੇ ਸੁਰੇਸ਼ ਕੁਮਾਰ, ਵਿਦਿਆਰਥਣ ਤਮੰਨਾ ਗਾਈਡ ਅਧਿਆਪਕਾ ਹਰਵਿੰਦਰ ਕੌਰ ਸ. ਪ੍ਰ ਸਕੂਲ ਬੁਰਜ ਮੁਹਾਰ ਬਲਾਕ ਅਬੋਹਰ 2 ,ਵਿਦਿਅਰਥਣ ਇਸਮਤ ਕੌਰ, ਗਾਈਡ ਅਧਿਆਪਕ ਰੰਜਨਾ, ਨੀਲਮ ਕੰਬੋਜ ਸ. ਪ੍ਰ ਸਕੂਲ ਹਸਤਾ ਕਲਾਂ ਬਲਾਕ ਫਾਜਿਲਕਾ 1, ਸ.ਪ੍ਰ ਸਕੂਲ ਮੁਹੰਮਦ ਅਮੀਰਾ ਅਧਿਆਪਕਾ ਮੈਡਮ ਸ਼ੈਲ ਸ ਪ੍ਰ ਸਕੂਲ ਥਾਰਾ ਸਿੰਘ ਵਾਲਾ, ਸ.ਪ੍ਰਾ ਸਕੂਲ ਡਿੱਬੀਪੁਰਾ ਆਦਿ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਨਮਾਨਿਤ ਕਰਕੇ ਹੋਰ ਮੱਲਾ ਮਾਰਨ ਲਈ ਪ੍ਰੇਰਿਆ।
                ਇਸ ਦੌਰਾਨ ਉਪ ਜਿਲ੍ਹਾ ਸਿੱਖਿਆ ਅਫਸਰ ਬ੍ਰਿਜ ਮੋਹਨ ਸਿੰਘ ਬੇਦੀ ਨੇ ਕਿਹਾ ਕਿ ਇਹਨਾਂ ਨਿੱਕੇ ਉਸਤਾਦਾਂ ਨੇ ਆਪਣੀ ਲਿਆਕਤ ਅਤੇ ਯੋਗਤਾ ਰਾਹੀ ਫਾਜ਼ਿਲਕਾ ਜਿਲ੍ਹੇ ਦਾ ਨਾ ਪੂਰੇ ਪੰਜਾਬ ਵਿਚ ਰੋਸ਼ਨ ਕੀਤਾ ਹੈ। ਇਸ ਮੌਕੇ ਉਕਤ ਬੱਚਿਆ ਦੇ ਗਾਇਡ ਅਧਿਆਪਕ ਦੀ ਡਾ. ਬੱਲ ਵੱਲੋ ਪ੍ਰਸ਼ੰਸ਼ਾ ਕੀਤੀ ਗਾਈ ਜਿਹਨਾ ਦੀ ਮਿਹਨਤ ਨੇ ਇਹਨਾਂ ਹੀਰਿਆ ਨੂੰ ਤਰਾਸ਼ਿਆ ਹੈ।
ਇਸ ਮੌਕੇ ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜਾਓ ਪੰਜਾਬ ਰਜਿੰਦਰ ਕੁਮਾਰ, ਸਟੇਟ ਕੋਰ ਕਮੇਟੀ ਮੈਂਬਰ ਲਵਜੀਤ ਸਿੰਘ ਗਰੇਵਾਲ, ਬੀਪੀਈਓ ਸਤੀਸ਼ ਮਿਗਲਾਨੀ, ਸਿੱਖਿਆ ਸੁਧਾਰ ਟੀਮ ਮੈਂਬਰ ਅੰਕੁਰ ਸ਼ਰਮਾ, ਜਿਲ੍ਹਾ ਸ਼ੋਸ਼ਲ ਮੀਡੀਆ ਕੋਆਰਡੀਨੇਟਰ ਸੰਦੀਪ ਗੁੰਬਰ ਅਤੇ ਜਿਲ੍ਹਾ ਮੀਡੀਆ ਕੋਆਰਡੀਨੇਟਰ ਇਨਕਲਾਬ ਗਿੱਲ ਮੌਜੂਦ ਸਨ।    

Advertisement
Advertisement
Advertisement
Advertisement
Advertisement
error: Content is protected !!