ਸਿਹਤ ਵਿਭਾਗ ਵੱਲੋਂ ਮਨਾਇਆ ਜਾ ਰਿਹਾ ਹੈ ਨਵ-ਜੰਮੇ ਬੱਚੇ ਦੇ ਸਾਂਭ ਸੰਭਾਲ ਪੱਧਰ ਸਬੰਧੀ ਵਿਸ਼ੇਸ਼ ਜਾਗਰੂਕਤਾ ਹਫਤਾ
ਰਘਵੀਰ ਹੈਪੀ ਬਰਨਾਲਾ 17 ਨਵੰਬਰ 2020
ਸਿਹਤ ਵਿਭਾਗ ਵੱਲੋਂ ਨਵ ਜਨਮੇ ਬੱਚੇ ਦੀ ਸਾਂਭ ਸੰਭਾਲ ਪੱਧਰ ਦੀ ਅਹਿਮੀਅਤ ਨੂੰ ਯਕੀਨੀ ਬਣਾਉਣਾ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਵਿਸ਼ੇਸ਼ ਜਾਗਰੂਕਤਾ ਹਫਤਾ ਮਨਾਇਆ ਜਾ ਰਿਹਾ ਹੈ। ਇਸ ਸਬੰੰਧੀ ਵਿਸ਼ੇਸ਼ ਹਫਤੇ ਦੀ ਸ਼ੁਰੂਆਤ ਡਾ ਸੁਜੀਵਨ ਕੱਕੜ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ ਨਿਰਦੇਸ਼ ਅਧੀਨ ਸਿਵਲ ਹਸਪਤਾਲ ਬਰਨਾਲਾ ਦੇ ਲੇਬਰ ਰੂਮ ਵਿੱਚ ਇਕ ਸੈਮੀਨਾਰ ਮੌਕੇ ਕੀਤੀ ਗਈ।
ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹਰ ਸਾਲ ਦੀ ਤਰ੍ਹਾਂ ਇਹ ਵਿਸ਼ੇਸ਼ ਹਫਤਾ ਮਿਤੀ 15 ਨਵੰਬਰ ਤੋਂ 21 ਨਵੰਬਰ ਤੱਕ ਥੀਮ “ਸਿਹਤ ਕੇਂਦਰ ਤੇ ਹਰ ਥਾਂ ਉੱਪਰ ਨਵਜਾਤ ਬੱਚੇ ਦੇ ਸਾਂਭ ਸੰਭਾਲ ਦੀ ਗੁਣਵੱਤਾ, ਉੱਤਮਤਾ ,ਪਵਿੱਤਰਤਾ ਨੂੰ ਯਕੀਨੀ ਬਣਾਉਣਾ” ਅਧੀਨ ਸਾਰੇ ਜਿਲੇ ਵਿੱਚ ਬਣਾਇਆ ਜਾ ਰਿਹਾ ਹੈ।ਓਹਨਾਂ ਕਿਹਾ ਕਿ ਸਿਹਤ ਵਿਭਾਗ ਜੱਚਾ ਬੱਚਾ ਸਿਹਤ ਸੰਭਾਲ ਦੇ ਉੱਤਮ ਪੱਧਰ ਲਈ ਵਚਣਬੱਧ ਤੇ ਯਤਨਸ਼ੀਲ ਹੈ।
ਇਸ ਮੌਕੇ ਡਾ ਰਵਿੰਦਰ ਮਹਿਤਾ ਬੱਚਿਆਂ ਦੇ ਮਾਹਿਰ ਡਾਕਟਰ ਸਿਵਲ ਹਸਪਤਾਲ ਬਰਨਾਲਾ ਨੇ ਦੱਸਿਆ ਕਿ ਬੱਚੇ ਦੇ ਜਨਮ ਦੇ ਤੁਰੰਤ ਬਾਅਦ ਪਹਿਲਾ ਗਾੜਾ-ਪੀਲਾ ਦੁੱਧ ਪਿਲਾਉਣਾ ਜਰੂਰੀ ਹੈ ਕਿਓਂ ਕਿ ਮਾਂ ਦੇ ਪਹਿਲੇ ਦੁੱਧ ਤੋਂ ਬੱਚੇ ਨੂੰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ।ਇਸ ਲਈ ਪਹਿਲੇ 6 ਮਹੀਨੇ ਸਿਰਫ ਮਾਂ ਦਾ ਦੁੱਧ ਪਿਲਾਓ ਅਤੇ ਇਸ ਤੋਂ ਬਾਅਦ ਬੱਚੇ ਨੂੰ ਪੂਰਕ ਆਹਾਰ ਖਿਲਾਓ। ਜਿਸ ਵਿੱਚ 6 ਤੋਂ 8 ਮਹੀਨੇ ਦੇ ਬੱਚੇ ਨੂੰ ਅੱਧੀ ਕੌਲੀ ਆਹਾਰ ਦਿਨ ਵਿੱਚ 2-3 ਵਾਰ, 9 ਤੋਂ 1 ਮਹੀਨੇ ਦੇ ਬੱਚੇ ਨੂੰ ਅੱਧੀ ਕੌਲੀ ਆਹਾਰ ਦਿਨ ਵਿੱਚ 3-4 ਵਰ, 12 ਤੋਂ 23 ਮਹੀਨੇ ਦੇ ਬੱਚੇ ਨੂੰ ਅੱਧੀ ਕੌਲੀ ਆਹਾਰ ਦਿਨ ਵਿੱਚ 4-5 ਵਾਰ ਦੇਣੀ ਚਾਹੀਦੀ ਹੈ । ਇਸ ਤਰ੍ਹਾਂ ਤੁਹਾਡੇ ਬੱਚੇ ਦਾ ਸੰਪੂਰਣ ਵਿਕਾਸ ਹੁੰਦਾ ਹੈ ਅਤੇ ਬੱਚਾ ਸੰਤੁਸ਼ਟ, ਸਿਹਤਮੰਦ ਤੇ ਉਸਦਾ ਭਾਰ ਵੀ ਵੱਧੇਗਾ।
ਇਸ ਮੌਕੇ ਡਾ ਲਖਬੀਰ ਕੌਰ ਡੀ.ਐਫ.ਪੀ.ਓ ਬਰਨਾਲਾ, ਡਾ ਅਵੀਨਾਸ਼ ਬਾਂਸਲ ਅੱਖਾਂ ਦੇ ਮਾਹਿਰ , ਡਾ ਈਸ਼ਾ ਗੁਪਤਾ ਔਰਤ ਰੋਗਾਂ ਦੇ ਮਾਹਿਰ , ਕੁਲਦੀਪ ਸਿੰਘ ਜਿਲਾ ਮਾਸ ਮੀਡੀਆ ਅਫਸਰ, ਹਰਜੀਤ ਸਿੰਘ ਜਿਲਾ ਬੀ.ਸੀ.ਸੀ. ਕੋਆਰਡੀਨੇਟਰ ਅਤੇ ਹੋਰ ਸਿਹਤ ਸਟਾਫ ਤੇ ਆਮ ਲੋਕ ਹਾਜਰ ਸਨ