ਹੁਣ ਸੀ.ਆਈ.ਏ. ਸਟਾਫ ਨੇ ਕਸੀ ਆਈ.ਪੀ. ਐਲ ਮੈਚਾਂ ਤੇ ਸੱਟਾ ਲਵਾਉਣ ਵਾਲਿਆਂ ਦੀ ਤੜਾਮ

Advertisement
Spread information

ਕੇਸ ਦਰਜ਼ ਕਰਦਿਆਂ ਹੀ 3 ਦੋਸ਼ੀ ਦਬੋਚੇ, 79 ਹਜ਼ਾਰ ਰੁਪਏ, 1 ਐਲ.ਸੀ.ਡੀ ਤੇ ਮੋਬਾਇਲ ਬਰਾਮਦ

ਬਰਨਾਲਾ ਟੂਡੇ ਦੀ ਟੀਮ ਨੇ 28 ਸਤੰਬਰ ਨੂੰ ਕੀਤਾ ਸੀ ਆਈ.ਪੀ.ਐਲ ਮੈਚਾਂ ਤੇ ਲੱਗ ਰਹੇ ਸੱਟੇ ਦਾ ਖੁਲਾਸਾ


ਹਰਿੰਦਰ ਨਿੱਕਾ / ਮਨੀ ਗਰਗ  , ਬਰਨਾਲਾ 26 ਅਕਤੂਬਰ 2020

           ਪਿਛਲੇ ਕਈ ਮਹੀਨਿਆਂ ਤੋਂ ਡਰੱਗ ਮਾਫੀਏ ਦੀ ਪੈੜ ਲੱਭ ਲੱਭ ਕੇ ਡਰੱਗ ਤਸਕਰਾਂ ਨੂੰ ਜੇਲ੍ਹਾਂ ਵਿੱਚ ਤੁੰਨਣ ‘ਚ ਲੱਗੀ ਸੀ.ਆਈ.ਏ. ਸਟਾਫ ਦੀ ਪੁਲਿਸ ਨੇ ਥੋੜ੍ਹੇ ਫੁਰਸਤ ਦੇ ਪਲ ਮਿਲਦਿਆਂ ਹੀ ਹੁਣ ਆਈ.ਪੀ.ਐਲ. ਮੈਚਾਂ ਤੇ ਸੱਟਾ ਲਵਾਉਣ ਵਾਲਿਆਂ ਦੀ ਤੜਾਮ ਕਸ ਦਿੱਤੀ ਹੈ। ਪੁਲਿਸ ਨੇ ਮੁਖਬਰ ਦੀ ਸੂਚਨਾ ਦੇ ਅਧਾਰ ਤੇ ਥਾਣਾ ਸਿਟੀ ਬਰਨਾਲਾ ਵਿਖੇ ਤਿੰਨ ਦੋਸ਼ੀਆਂ ਖਿਲਾਫ ਕੇਸ ਦਰਜ਼ ਕਰਕੇ ਤੁਰੰਤ ਹੀ ਉਨਾਂ ਨੂੰ ਗਿਰਫਤਾਰ ਵੀ ਕਰ ਲਿਆ। ਪੁਲਿਸ ਪਾਰਟੀ ਨੇ ਗਾਂਧੀ ਆਰੀਆ ਸਕੂਲ ਦੀ ਬੈਕ ਸਾਈਡ ਤੇ ਰਹਿੰਦੇ ਸੁਰੇਸ਼ ਕੁਮਾਰ ਬਿੱਟੂ , ਪ੍ਰਵੀਨ ਕੁਮਾਰ ਨਿਵਾਸੀ ਬਾਬਾ ਦੀਪ ਸਿੰਘ ਨਗਰ ਬਰਨਾਲਾ ਅਤੇ ਸ੍ਰੀਰਾਮ ਨਿਵਾਸੀ ਰਾਧਾ ਸੁਆਮੀ ਗਲੀ ਬਰਨਾਲਾ ਨੂੰ ਸੁਰੇਸ਼ ਕੁਮਾਰ ਬਿੱਟੂ ਦੇ ਘਰ ਰੇਡ ਮਾਰ ਕੇ ਕਾਬੂ ਕਰ ਲਿਆ।

Advertisement

           ਪ੍ਰਾਪਤ ਜਾਣਕਾਰੀ ਅਨੁਸਾਰ ਸੀ.ਆਈ.ਏ. ਸਟਾਫ ਦੇ ਥਾਣੇਦਾਰ ਰਣਧੀਰ ਸਿੰਘ ਦੀ ਅਗਵਾਈ ਵਿੱਚ ਸੰਘੇੜਾ ਚੌਂਕ ਖੇਤਰ ਵਿੱਚ ਸ਼ੱਕੀ ਵਿਅਕਤੀਆਂ ਦੀ ਚੈਕਿੰਗ ‘ਚ ਲੱਗੀ ਪੁਲਿਸ ਨੂੰ ਮੁਖਬਰ ਤੋਂ ਸੂਚਨਾ ਮਿਲੀ ਕਿ ਸੁਰੇਸ਼ ਕੁਮਾਰ ਉਰਫ ਬਿੱਟੂ , ਪ੍ਰਵੀਨ ਕੁਮਾਰ ਅਤੇ ਸ੍ਰੀ ਰਾਮ ਅੱਜ ਕੱਲ੍ਹ ਚੱਲ ਰਹੇ ਆਈ.ਪੀ.ਐਲ. ਮੈਚਾਂ ਤੇ ਲੋਕਾਂ ਨੂੰ ਉਕਸਾਕੇ ਰੁਪੱਈਆਂ ਦਾ ਜੂਆ ਲਗਵਾ ਕੇ ਲੱਗੀ ਮਾਰਦੇ ਹਨ। ਇਤਲਾਹ ਭਰੋਸੇਮੰਦ ਹੋਣ ਕਰਕੇ ਪੁਲਿਸ ਨੇ ਤੁਰੰਤ ਹੀ ਥਾਣਾ ਸਿਟੀ ਬਰਨਾਲਾ ਵਿਖੇ ਮੁਕਦਮਾਂ ਨੰਬਰ 342 ਅਧੀਨ ਜੁਰਮ 420/511 iPC ਅਤੇ 13/3/67 ਗੈਂਬਲਿੰਗ ਐਕਟ 1867 ਦਰਜ਼ ਕਰਕੇ ਦੱਸੇ ਗਏ ਠਿਕਾਣੇ ਪਰ ਰੇਡ ਕੀਤੀ। ਪੁਲਿਸ ਪਾਰਟੀ ਨੇ ਮੌਕੇ ਤੋਂ ਹੀ ਜੂਆ/ਸੱਟਾ ਲਗਵਾ ਰਹੇ ਉਕਤ ਤਿੰਨੋਂ ਦੋਸ਼ੀਆਂ ਨੂੰ ਦਬੋਚ ਲਿਆ। ਗਿਰਫਤਾਰ ਦੋਸ਼ੀਆਂ ਦੇ ਕਬਜ਼ੇ ਵਿੱਚੋਂ ਪੁਲਿਸ ਪਾਰਟੀ ਨੇ 79 ਹਜ਼ਾਰ ਰੁਪਏ ਦੀ ਰਾਸ਼ੀ, ਸੋਨੀ ਕੰਪਨੀ ਦੀ 1 ਐਲ.ਸੀ.ਡੀ. ਅਤੇ 3 ਮੋਬਾਇਲ ਫੋਨ ਵੀ ਬਰਾਮਦ ਕਰ ਲਏ।

ਮੋਬਾਇਲ ਫੋਨਾਂ ਦੀ ਡਿਟੇਲ ਤੋਂ ਖੁੱਲ੍ਹ ਸਕਦੈ ਵੱਡਾ ਰਾਜ !

ਪੁਲਿਸ ਸੂਤਰਾਂ ਅਨੁਸਾਰ ਪੁਲਿਸ ਵੱਲੋਂ ਕਬਜ਼ੇ ਵਿੱਚ ਲਏ ਤਿੰਨ ਮੋਬਾਇਲ ਫੋਨਾਂ ਦੀ ਕਾਲ ਡਿਟੇਲ ਖੰਗਾਲਣ ਨਾਲ ਆਈ.ਪੀ.ਐਲ. ਮੈਚਾਂ ਤੇ ਜੂਆ/ਸੱਟਾ ਲਗਵਾਉਣ ਵਾਲੇ ਸੱਟੇਬਾਜ਼ਾਂ ਦੇ ਨਾਮ ਸਾਹਮਣੇ ਆ ਸਕਦੇ ਹਨ। ਹੁਣ ਜਿਲ੍ਹੇ ਦੇ ਲੋਕਾਂ ਦੀਆਂ ਨਜਰਾਂ ਇਸ ਕੇਸ ਦੀ ਪੁਲਿਸ ਤਫਤੀਸ਼ ਤੇ ਟਿਕੀਆਂ ਹੋਈਆਂ ਹਨ।

ਬਰਨਾਲਾ ਟੂਡੇ ਦੀ ਟੀਮ ਨੇ ਕੀਤਾ ਸੀ ਖੁਲਾਸਾ,,

ਵਰਨਣਯੋਗ ਹੈ ਕਿ ਬਰਨਾਲਾ ਟੂਡੇ ਦੀ ਟੀਮ ਨੇ 28 ਸਤੰਬਰ ਨੂੰ ਆਈ.ਪੀ.ਐਲ. ਮੈਚਾਂ ਤੇ ਲੱਗ ਰਹੇ ਸੱਟੇ ਦਾ ਖੁਲਾਸਾ ਕੀਤਾ ਸੀ। ਪਰੰਤੂ ਪੁਲਿਸ ਅਧਿਕਾਰੀਆਂ ਨੇ ਡਰੱਗ ਤਸਕਰਾਂ ਪਿੱਛੇ ਲੱਗੀ ਪੁਲਿਸ ਕੋਲ ਵਿਹਲ ਨਾ ਹੋਣ ਦੀ ਗੱਲ ਕਹਿ ਕਿ ਕਾਨੂੰਨੀ ਕਾਰਵਾਈ ਕਰਨ ਤੋਂ ਟਾਲਾ ਵੱਟ ਲਿਆ ਸੀ। ਹੁਣ ਪੁਲਿਸ ਨੇ ਬਰਨਾਲਾ ਟੂਡੇ ਵੱਲੋਂ ਕੀਤੇ ਖੁਲਾਸੇ ਦੇ ਕਰੀਬ 28 ਦਿਨ ਬਾਅਦ ਹੀ ਸਹੀ, ਸੱਟੇਬਾਜਾਂ ਦੀ ਤੜਾਮ ਕਸਣ ਵੱਲ ਪਹਿਲੀ ਪੁਲਾਂਘ ਪੁੱਟ ਹੀ ਲਈ।  

Advertisement
Advertisement
Advertisement
Advertisement
Advertisement
error: Content is protected !!