ਧਨੌਲਾ ਰੋਡ ਤੇ ਬਿਜਲੀ ਗਰਿੱਡ ਕੋਲ ਹੋਇਆ ਹਾਦਸਾ
ਸੋਨੀ ਪਨੇਸਰ ਬਰਨਾਲਾ 12 ਜੁਲਾਈ 2020
ਐਤਵਾਰ ਦੀ ਸੁਬ੍ਹਾ ਮੂਸਲਾਧਾਰ ਬਾਰਿਸ਼ ਦੇ ਦੌਰਾਨ ਇੱਕ ਤੇਜ਼ ਰਫਤਾਰ ਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਭਿਅੰਕਰ ਹਾਦਸੇ ਦੇ ਬਾਵਜੂਦ ਵੀ ਕਾਰ ਸਵਾਰ ਵਾਲ ਵਾਲ ਬਚ ਗਏ। ਪਰੰਤੂ ਕਾਰ ਦੇ ਅਗਲੇ ਟਾਇਰ ਦਾ ਅਲਾਈਵ੍ਹੀਲ ਟੁੱਟ ਕੇ ਦੂਰ ਜਾ ਡਿੱਗਿਆ। ਜਾਣਕਾਰੀ ਅਨੁਸਾਰ ਆਈ.20 ਕਾਰ ਸਵਾਰ ਸ਼ਹਿਰ ਵਾਲੇ ਪਾਸਿਉਂ ਆਈਟੀਆਈ ਚੌਂਕ ਵੱਲ ਜਾ ਰਹੀ ਸੀ। ਜਦੋਂ ਕਾਰ ਆਸਥਾ ਕਲੋਨੀ ਦੇ ਨੇੜੇ ਬਿਜਲੀ ਗਰਿੱਡ ਕੋਲ ਪਹੁੰਚੀ ਤਾਂ ਬੇਕਾਬੂ ਹੋ ਕੇ ਡਿਵਾਈਡਰ ਨਾਲ ਜ ਟਕਰਾਈ। ਕਾਰ ਉੱਪਰੋਥਲੀ ਕਈ ਵਾਰ ਪਲਟ ਗਈ। ਆਸ ਪਾਸ ਦੇ ਲੋਕ ਭਿਆਣਕ ਮੰਜਰ ਨੂੰ ਦੇਖ ਕੇ ਹੈਰਾਨ ਹੋ ਗਏ। ਕਾਰ ਸਵਾਰ ਵਿਅਕਤੀਆਂ ਦੇ ਕੋਈ ਗੰਭੀਰ ਸੱਟ ਲੱਗਣ ਤੋਂ ਬਚਾਉ ਹੋ ਗਿਆ। ਥਾਣਾ ਸਿਟੀ 2 ਦੇ ਐਸਐਚਉ ਇਕਬਾਲ ਸਿੰਘ ਨੇ ਦੱਸਿਆ ਕਿ ਹਾਦਸੇ ਚ, ਕੋਈ ਵੀ ਵਿਅਕਤੀ ਦੇ ਗੰਭੀਰ ਸੱਟ ਨਹੀਂ ਲੱਗੀ। ਕਾਰ ਸਵਾਰ ਕੁਝ ਦੇਰ ਬਾਅਦ ਹੀ ਕਾਰ ਲੈ ਕੇ ਚਲੇ ਗਏ। ਸ਼ਹਿਰ ਦੇ ਸਾਰੇ ਗਰੁੱਪਾਂ ਚ, ਹਾਦਸੇ ਦੀ ਲਾਈਵ ਵੀਡੀਉ ਵੀ ਵਾਇਰਲ ਹੋ ਗਈ। ਵਾਇਰਲ ਵੀਡੀਉ ਨੂੰ ਦੇਖ ਕੇ ਲੋਕਾਂ ਨੂੰ ਹਾਦਸੇ ਦੀ ਵਜ਼੍ਹਾ ਹੀ ਸਮਝ ਨਹੀਂ ਆ ਰਹੀ, ਕਿ ਆਖਿਰ ਚੰਗੀ ਭਲੀ ਆਪਣੀ ਸਾਈਡ ਹੀ ਜਾ ਰਹੀ ਕਾਰ ਡਿਵਾਈਡਰ ਤੇ ਕਿਵੇਂ ਜਾ ਚੜ੍ਹੀ।