ਰਜਵਾੜਾ ਢਾਬੇ ਤੋਂ ਪਨੀਰ ਅਤੇ ਲੱਡੂਆਂ ਦੇ ਲਏ ਸੈਂਪਲ
ਮਨੀ ਗਰਗ ਬਰਨਾਲਾ 15 ਜੂਨ 2020
ਜਿਲ੍ਹਾ ਸਿਹਤ ਅਫਸਰ ਅਤੇ ਥਾਣਾ ਧਨੌਲਾ ਦੇ ਐਸਐਚਉ ਦੀ ਅਗਵਾਈ ਚ, ਪੁਲਿਸ ਤੇ ਸਿਹਤ ਵਿਭਾਗ ਦੀ ਟੀਮ ਲੈ ਸਾਂਝੇ ਤੌਰ ਤੇ ਛਾਪਾ ਮਾਰਿਆ। ਰਜਵਾੜਾ ਢਾਬੇ ਤੋਂ ਸਿਹਤ ਵਿਭਾਗ ਦੀ ਟੀਮ ਨੇ ਪਨੀਰ ਅਤੇ ਲੱਡੂਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ। ਦੀਪਕ ਢਾਬੇ ਤੋਂ ਕੋਈ ਸੈਂਪਲ ਨਾ ਲਏ ਜਾਣ ਸਬੰਧੀ ਸਿਹਤ ਅਫਸਰ ਨੇ ਕਿਹਾ ਕਿ ਉਥੇ ਨਿਰਮਾਣ ਦਾ ਕੰਮ ਚੱਲ ਰਿਹਾ ਹੈ। ਇਸ ਸਬੰਧ ਚ, ਜਿਲ੍ਹਾ ਸਿਹਤ ਅਫਸਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਫੂਡ ਸੇਫਟੀ ਅਫਸਰ ਅਨਿਲ ਕੁਮਾਰ ਸਮੇਤ ਟੀਮ ਚ, ਸ਼ਾਮਿਲ ਹੋਰ ਸਿਹਤ ਕਰਮਚਾਰੀਆਂ ਨੇ ਅਚਾਣਕ ਛਾਪਾਮਾਰੀ ਕਰਕੇ ਰਜਵਾੜਾ ਢਾਬੇ ਤੋਂ ਖਾਣ ਪੀਣ ਵਾਲੇ ਪਦਾਰਥਾਂ ਦੀ ਜਾਂਚ ਕੀਤੀ ਅਤੇ ਪਨੀਰ ਤੇ ਲੱਡੂਆਂ ਦਾ ਸੈਂਪਲ ਲੈ ਲਿਆ ਹੈ। ਜਿਸ ਨੂੰ ਜਾਂਚ ਲਈ ਖਰੜ ਲੈਬ ਚ, ਭੇਜਿਆ ਜ਼ਾਵੇਗਾ। ਉੱਧਰ ਥਾਣਾ ਧਨੌਲਾ ਦੇ ਐਸਐਚਉ ਕੁਲਦੀਪ ਸਿੰਘ ਨੇ ਦੱਸਿਆ ਕਿ ਕੁਝ ਲੋਕਾਂ ਨੇ ਦੀਪਕ ਢਾਬੇ ਤੇ ਖਾਣਾ ਖਾਂਦਿਆਂ ਦੀ ਸੈਲਫੀ ਲੈ ਕੇ ਸੋਸ਼ਲ ਮੀਡੀਆ ਤੇ ਪਾਈਆਂ। ਜਦੋਂ ਕਿ ਢਾਬਿਆਂ ਤੇ ਖਾਣਾ ਖਾਣ ਤੇ ਲੌਕਡਾਉਨ ਦੇ ਨਿਯਮਾਂ ਅਨੁਸਾਰ ਰੋਕ ਲੱਗੀ ਹੋਈ ਹੈ। ਢਾਬਿਆਂ ਤੋਂ ਖਾਣਾ ਪੈਕ ਕਰਕੇ ਦੇਣ ਦੀ ਹੀ ਖੁੱਲ ਪ੍ਰਸ਼ਾਸ਼ਨ ਨੇ ਦਿੱਤੀ ਹੋਈ ਹੈ। ਐਸਐਚਉ ਨੇ ਦੱਸਿਆ ਕਿ ਦੀਪਕ ਢਾਬੇ ਦੇ ਮੈਨੇਜਰ ਦੇ ਖਿਲਾਫ ਕੇਸ ਦਰਜ਼ ਕਰਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।