Skip to content
- Home
- ਮੁੰਡੇ ਦਿਆਂ ਸਾਲਿਆਂ ਨੇ ਬੁੜ੍ਹਾ ਮਾਰਿਆ , ਪ੍ਰਾਹੁਣੇ ਦੀ ਵੀ ਹਾਲਾਤ ਗੰਭੀਰ
Advertisement
ਗੰਭੀਰ ਹਾਲਤ ਚ, ਹਸਪਤਾਲ ਤੋਂ ਛੁੱਟੀ ਦਿਵਾ ਕੇ ਨੂੰਹ ਲੈ ਗਈ ਸੀ ਘਰ
ਹਰਿੰਦਰ ਨਿੱਕਾ ਬਰਨਾਲਾ 15 ਜੂਨ 2020
ਬਰਨਾਲਾ-ਬਾਜਾਖਾਨਾ ਤੇ ਪੈਂਦੇ ਪਿੰਡ ਕੋਠੇ ਰਾਮਸਰ ਚ, ਐਤਵਾਰ ਦੀ ਰਾਤ ਨੂੰ ਆਪਣੀ ਭੈਣ ਘਰ ਪਹੁੰਚੇ ਦੋ ਭਰਾਵਾਂ ਨੇ ਆਪਣੇ ਭਣੋਈਏ ਤੇ ਭੈਣ ਦੇ ਬਜੁਰਗ ਸੌਹਰੇ ਦੀ ਬੜੀ ਬੇਰਹਿਮੀ ਨਾਲ ਮਾਰਕੁੱਟ ਕੀਤੀ। ਗੰਭੀਰ ਹਾਲਤ ਚ, ਦੋਵਾਂ ਨੂੰ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ। ਜਿੱਥੇ ਬਜੁਰਗ ਜੱਗਰ ਸਿੰਘ ਦੀ ਨਾਜੁਕ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸਨੂੰ ਰੈਫਰ ਕਰਨ ਲਈ ਕਿਹਾ। ਪਰੰਤੂ ਦੋਵਾਂ ਜਖਮੀਆਂ ਨੂੰ ਹਸਪਤਾਲ ਲੈ ਕੇ ਆਈ ਮਨਦੀਪ ਕੌਰ ਨੇ ਖੁਦ ਦੀ ਗਰੀਬੀ ਦਾ ਵਾਸਤਾ ਦੇ ਕੇ ਅਤੇ ਕੋਈ ਵੀ ਪੁਲਿਸ ਕਾਰਵਾਈ ਨਾ ਕਰਵਾਉਣ ਲਈ ਲਿਖ ਕੇ ਦੇ ਦਿੱਤਾ। ਮਨਦੀਪ ਕੌਰ ਆਪਣੇ ਪਤੀ ਸ਼ੇਰ ਸਿੰਘ ਅਤੇ ਸੌਹਰੇ ਨੂੰ ਛੁੱਟੀ ਦਿਵਾ ਕੇ ਅੱਧੀ ਕੁ ਰਾਤ ਨੂੰ ਹੀ ਘਰ ਲੈ ਗਈ। ਰਾਤ ਨੂੰ ਹੀ ਜਖਮਾਂ ਦੀ ਤਾਬ ਨਾ ਝੱਲਦਿਆਂ ਜੱਗਰ ਸਿੰਘ ਨੇ ਦਮ ਤੌੜ ਦਿੱਤਾ। ਮੌਤ ਉਪਰੰਤ ਉਸਨੂੰ ਫਿਰ ਹਸਪਤਾਲ ਲਿਆਂਦਾ ਗਿਆ। ਉੱਧਰ ਜੱਗਰ ਸਿੰਘ ਦੀ ਮੌਤ ਦਾ ਪਤਾ ਲੱਗਦਿਆਂ ਹੀ ਉਸ ਦੀ ਮਾਰਕੁੱਟ ਕਰਨ ਵਾਲੇ ਮਨਦੀਪ ਕੌਰ ਦੇ ਭਰਾ ਲਖਵਿੰਦਰ ਸਿੰਘ ਅਤੇ ਰਾਜਵਿੰਦਰ ਸਿੰਘ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਬੱਸ ਸਟੈਂਡ ਪੁਲਿਸ ਚੌਕੀ ਦੇ ਇੰਚਾਰਜ ਪੁਲਿਸ ਪਾਰਟੀ ਸਣੇ ਹਸਪਤਾਲ ਚ, ਪਹੁੰਚ ਕੇ ਕਾਨੂੰਨੀ ਕਾਰਵਾਈ ਵਿੱਚ ਰੁੱਝ ਗਏ।
Advertisement
Advertisement
Advertisement
Advertisement
Advertisement
error: Content is protected !!