ਬੱਚੀ ਦੀ ਪੰਘੂੜੇ ਚ, ਹੋਈ ਮੌਤ ਦੇ ਮਾਮਲੇ ਦੀ ਜਾਂਚ ਕਰਨ ਪਹੁੰਚੇ ਡੀਸੀ ਫੂਲਕਾ

Advertisement
Spread information

ਡੀਸੀ ਫੂਲਕਾ ਨੇ ਕਿਹਾ ਰਿਪੋਰਟ ਆ ਲੈਣ ਦਿਉ,  ਫਿਰ ਕਰਾਂਗੇ ਕਾਰਵਾਈ


ਮਨੀ ਗਰਗ/ ਰਘੁਵੀਰ ਹੈਪੀ  ਬਰਨਾਲਾ 15 ਜੂਨ 2020

ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਚ, ਬਣਾਏ ਪੰਘੂੜੇ ਚ, 4 ਦਿਨ ਪਹਿਲਾਂ ਨਵਜੰਮੀ ਬੱਚੀ ਦੀ ਮੌਤ ਦੇ ਮੁੱਦੇ ਦੇ ਮੀਡੀਆ ਵਿੱਚ ਤੂਲ ਫੜ੍ਹ ਲੈਣ ਤੋਂ ਬਾਅਦ ਡਿਪਟੀ ਕਮਿਸ਼ਨਰ ਤੇਜ਼ ਪ੍ਰਤਾਪ ਸਿੰਘ ਫੂਲਕਾ ਪੰਘੂੜੇ ਵਾਲੀ ਜਗ੍ਹਾ ਦਾ ਦੌਰਾ ਕਰਨ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਸਿਵਲ ਸਰਜ਼ਨ ਡਾਕਟਰ ਗੁਰਿੰਦਰਬੀਰ ਸਿੰਘ ਤੋਂ ਪੂਰੇ ਘਟਨਾਕ੍ਰਮ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਹਾਸਿਲ ਕੀਤੀ। ਸਿਵਲ ਸਰਜਨ ਨੇ ਡੀਸੀ ਨੂੰ ਦੱਸਿਆ ਕਿ ਉਨ੍ਹਾਂ ਪਹਿਲਾਂ ਹੀ ਐਸਐਮਉ ਤੋਂ ਪੂਰੇ ਘਟਨਾਕ੍ਰਮ ਦੀ ਰਿਪੋਰਟ ਮੰਗ ਲਈ ਹੈ। ਡੀਸੀ ਫੂਲਕਾ ਨੇ ਬਰਨਾਲਾ ਟੂਡੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਸੋਮਵਾਰ ਨੂੰ ਐਸਐਮਉ ਆਪਣੀ ਰਿਪੋਰਟ ਸਿਵਲ ਸਰਜ਼ਨ ਨੂੰ ਸੌਂਪ ਦੇਣਗੇ। ਰਿਪੋਰਟ ਆ ਲੈਣ ਦਿਉ। ਰਿਪੋਰਟ ਦੇ ਅਧਾਰ ਤੇ ਅਗਲੀ ਉਚਿਤ ਕਾਨੂੰਨੀ ਕਾਰਵਾਈ ਅਮਲ ਚ, ਲਿਆਂਦੀ ਜਾਵੇਗੀ। ਇਸ ਮੌਕੇ ਐਸਐਮਉ ਡਾਕਟਰ ਤਪਿੰਦਰਜੋਤ ਕੌਸ਼ਲ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਰਹੇ।

Advertisement

Advertisement
Advertisement
Advertisement
Advertisement
Advertisement
error: Content is protected !!