ਸਰਧਾਲੂਆਂ ਦਾ ਭਰਿਆ ਟੈਂਪੂ ‘ਤੇ ਟਰੱਕ ਟਕਰਾਇਆ , 1 ਔਰਤ ਦੀ ਮੌਤ ,ਦਰਜਨ ਜ਼ਖਮੀ 2 ਰੈਫਰ
ਤਾਬਿਸ਼ ,ਧਨੌਲਾ 10 ਸਤੰਬਰ 2023
ਬਠਿੰਡਾ-ਚੰਡੀਗੜ੍ਹ ਨੈਸਨਲ ਹਾਈਵੇਅ ਤੇ ਐਤਵਾਰ ਨੂੰ ਮੱਥਾ ਟੇਕ ਕੇ ਪਰਤ ਰਹੇ ਸਰਧਾਲੂਆਂ ਦਾ ਭਰਿਆ ਛੋਟਾ ਹਾਥੀ ਟੈਂਪੂ ‘ਤੇ ਟਰੱਕ ਟਕਰਾਉਣ ਕਾਰਨ ਇਕ ਔਰਤ ਦੀ ਮੌਤ ਹੋ ਗਈ । ਜਦੋਕਿ ਦਰਜਨ ਸ਼ਰਧਾਲੂ ਜ਼ਖਮੀ ਵੀ ਹੋ ਗਏ। ਜਿਲਾ ਬਠਿੰਡਾ ਦੇ ਅਧੀਨ ਆਉਂਦੇ ਕਸਬੇ ਭਗਤਾ ਭਾਈਕਾ ਦੇ ਪਿੰਡ ਥਰਾਜ ਨਾਲ ਸਬੰਧਿਤ ਕਰੀਬ 18 ਸ਼ਰਧਾਲੂਆਂ ਜਿੰਨਾ ਵਿੱਚ ਔਰਤਾ, ਬੱਚੇ,ਤੇ ਮਰਦ ਸਵਾਰ ਸਨ, ਪਟਿਆਲਾ ਸਥਿਤ ਕਾਲੀ ਮਾਤਾ ਮੰਦਰ ਵਿਚ ਮੱਥਾ ਟੇਕਣ ਉਪਰੰਤ ਆਪਣੇ ਪਿੰਡ ਵਾਪਸ ਪਰਤ ਰਹੇ ਸਨ । ਜਦੋ ਇਹ ਧਨੌਲਾ ਨਜ਼ਦੀਕ ਰਜਵਾੜਾ ਢਾਬਾ ਕੋਲ ਪਹੁੰਚੇ ਤਾ ਟਰੱਕ ਤੇ ਛੋਟੇ ਹਾਥੀ (ਟੈਂਪੂ) ਦੀ ਟਕਰਾਉਣ ਕਾਰਨ ਟੈਂਪੂ ਸਵਾਰ ਸ਼ਰਧਾਲੂ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ । ਜਿੰਨਾ ਨੂੰ ਐਬੂਲੈਂਸ ਦੇ ਪਾਇਲਟ ਰਜੇਸ ਰੌਕੀ ਨੇ ਜੇਰ ਏ ਇਲਾਜ ਹਸਪਤਾਲ ਪਹੁੰਚਾਇਆ । ਜਿੱਥੇ ਇਕ ਔਰਤ ਕਰਮਜੀਤ ਕੌਰ (40) ਪਤਨੀ ਕਾਲੀ ਸਿੰਘ ਵਾਸੀ ਥਰਾਜ ਦੀ ਜਖਮਾਂ ਦੀ ਤਾਬ ਨਾ ਝੱਲਦਿਆਂ ਹੋਇਆਂ ਮੌਤ ਹੋ ਗਈ । ਜਦੋਕਿ ਚਰਨਜੀਤ ਕੌਰ (60) ਸਾਲ ਪਤਨੀ ਗੁਰਮੇਲ ਸਿੰਘ,ਸੰਦੀਪ ਕੌਰ ਪੁੱਤਰੀ ਜਸਵਿੰਦਰ ਸਿੰਘ ਦੀ ਹਾਲਤ ਨੰ ਗੰਭੀਰ ਦੇਖਦਿਆਂ ਹੋਇਆ ਵੱਡੇ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਮੰਗਲ ਸਿੰਘ ਪੁੱਤਰ ਜੀਤ ਸਿੰਘ, ਜਸਪ੍ਰੀਤ ਕੌਰ ਪਤਨੀ ਜੀਤ ਸਿੰਘ, ਗੁਰਜੀਤ ਕੌਰ ਪਤਨੀ ਸਿੰਗਾਰਾ ਸਿੰਘ, ਜਸਵਿੰਦਰ ਸਿੰਘ ਪੁੱਤਰ ਮੁਕੰਦ ਸਿੰਘ, ਸੰਦੀਪ ਕੌਰ ਪਤਨੀ ਰੌਸ਼ਨ ਸਿੰਘ, ਹਰਜਿੰਦਰ ਸਿੰਘ ਪੁੱਤਰ ਰੌਸ਼ਨ ਸਿੰਘ, ਕੁਲਵਿੰਦਰ ਕੌਰ ਪਤਨੀ ਗੁਰਜੰਟ ਸਿੰਘ , ਟੈਂਪੂ ਚਾਲਕ ਮੰਗਲ ਸਿੰਘ ਸਾਰੇ ਵਾਸੀ ਥਰਾਜ ਤੇ ਢੋਲੀ ਛਿੰਦਰਪਾਲ ਸਿੰਘ ਪੁੱਤਰ ਮੋਦਨ ਸਿੰਘ ਵਾਸੀ ਰਣੀਆ ਮਮੂਲੀ ਜ਼ਖਮੀ ਹੋ ਗਏ । ਜਿੰਨਾ ਦਾ ਸਿਵਲ ਹਸਪਤਾਲ ਧਨੌਲਾ ਵਿਖੇ ਇਲਾਜ ਜਾਰੀ ਹੈ। ਡਾਕਟਰ ਜਸਪਿੰਦਰ ਕੌਰ ਤੇ ਫਾਰਮਾਸਿਸਟ ਭਗਵੰਤ ਸਿੰਘ ਨੇ ਦੱਸਿਆ ਕਿ ਜ਼ਖਮੀ ਸਰਧਾਲੂਆ ਦਾ ਇਲਾਜ ਕੀਤਾ ਜਾ ਰਿਹਾ, ਜਦੋਕਿ ਇਕ ਔਰਤ ਦੀ ਮੌਤ ਹੋ ਗਈ ਹੈ । ਦੋ ਹੱਡੀਆਂ ਨਾਲ ਸਬੰਧਿਤ ਪੀੜਤਾ ਨੂੰ ਇਲਾਜ ਲਈ ਰੈਫਰ ਕੀਤਾ ਗਿਆ ਹੈ । ਜ਼ਖਮੀ ਸਰਧਾਲੂਆਂ ਨੇ ਦੱਸਿਆ ਕਿ ਉਹ ਜਦੋ ਧਨੌਲਾ ਨਜ਼ਦੀਕ ਆਏ ਤਾਂ ਕਿਸੇ ਟਰੱਕ ਨੇ ਟੈਂਪੂ ਨੂੰ ਟੱਕਰ ਮਾਰ ਦਿੱਤੀ । ਜਿਸ ਕਾਰਨ ਇਹ ਹਾਦਸਾ ਵਾਪਰਿਆ।।