ਕੋਵਿਡ 19-ਉੱਤਰ ਪ੍ਰਦੇਸ਼ ਅਤੇ ਬਿਹਾਰ ਲਈ ਅੱਜ ਰਵਾਨਾ ਹੋਣਗੀਆਂ 8 ਰੇਲਾਂ

Advertisement
Spread information

-ਜੋ ਵਿਅਕਤੀ ਜਾਣਾ ਚਾਹੁੰਦਾ ਹੈ ਉਹ ਆਪਣੀ ਰੇਲ ਤੋਂ 4 ਘੰਟੇ ਪਹਿਲਾਂ ਸਰਕਾਰੀ ਕਾਲਜ (ਲੜਕੀਆਂ) ਵਿਖੇ ਪਹੁੰਚ ਸਕਦਾ ਹੈ-ਡਿਪਟੀ ਕਮਿਸ਼ਨਰ

ਦਵਿੰਦਰ ਡੀ.ਕੇ. ਲੁਧਿਆਣਾ, 28 ਮਈ 2020

Advertisement

ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ ਅੱਜ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਉੱਤਰ ਪ੍ਰਦੇਸ਼ ਅਤੇ ਬਿਹਾਰ ਰਾਜਾਂ ਲਈ 8 ਰੇਲਾਂ ਰਵਾਨਾ ਹੋਣਗੀਆਂ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੇ ਇਨ੍ਹਾਂ ਰੇਲਾਂ ਵਿੱਚ ਆਪਣੇ ਸ਼ਹਿਰਾਂ ਨੂੰ ਜਾਣਾ ਹੈ ਅਤੇ ਉਨ੍ਹਾਂ ਨੂੰ ਹਾਲੇ ਤੱਕ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਕੋਈ ਮੈਸੇਜ਼ ਵਗੈਰਾ ਨਹੀਂ ਮਿਲਿਆ ਹੈ ਤਾਂ ਉਹ ਮਿਥੇ ਸਮੇਂ ਤੋਂ 4 ਘੰਟੇ ਪਹਿਲਾਂ ਸਥਾਨਕ ਸਰਕਾਰੀ ਕਾਲਜ (ਲੜਕੀਆਂ) ਦੇ ਖੇਡ ਮੈਦਾਨ, ਨੇੜੇ ਭਾਰਤ ਨਗਰ ਚੌਕ ਲੁਧਿਆਣਾ ਵਿਖੇ
ਵਿਖੇ ਪਹੁੰਚ ਸਕਦਾ ਹੈ। 
ਸ੍ਰੀ ਅਗਰਵਾਲ ਨੇ ਰੇਲਾਂ ਦਾ ਸ਼ਡਿਊਲ ਜਾਰੀ ਕਰਦਿਆਂ ਦੱਸਿਆ ਕਿ  02.00 ਵਜੇ ਜਮੁਈ (ਸੁਲਤਾਨਪੁਰ, ਭਾਬੁਆ, ਔਰੰਗਾਬਾਦ ਵੀ ਰੁਕੇਗੀ) ਲਈ, 04.00 ਵਜੇ ਸੁਪੌਲ (ਸਾਹਾਰਸਾ, ਬੇਗੁਸਰਾਏ, ਹਾਜੀਪੁਰ ਵੀ ਰੁਕੇਗੀ) ਲਈ, ਸ਼ਾਮ 5.45 ਵਜੇ ਮਧੇਪੁਰਾ (ਗੋਰਖਪੁਰ, ਸਾਹਾਰਸਾ, ਖਗੜੀਆ ਵੀ ਰੁਕੇਗੀ) ਲਈ, ਸ਼ਾਮ 7.30 ਵਜੇ ਪਟਨਾ (ਜੌਨਪੁਰ, ਹਰਦੋਈ, ਬਕਸਰ ਵੀ ਰੁਕੇਗੀ) ਲਈ, ਰਾਤ 9.15 ਵਜੇ ਨਾਲੰਦਾ (ਬਰੇਲੀ, ਛਾਪਰਾ, ਪਟਨਾ ਵੀ ਰੁਕੇਗੀ) ਲਈ ਅਤੇ ਰਾਤ 11.00 ਵਜੇ ਮਿਰਜ਼ਾਪੁਰ (ਈਟਾਵਾਹ, ਫਤਹਿਪੁਰ, ਪ੍ਰਯਾਗਰਾਜ ਵੀ ਰੁਕੇਗੀ) ਲਈ ਰਵਾਨਾ ਹੋਣਗੀਆਂ। ਹਰੇਕ ਰੇਲ ਵਿੱਚ 1600 ਯਾਤਰੀ ਜਾ ਸਕਦੇ ਹਨ। 
ਸ੍ਰੀ ਅਗਰਵਾਲ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਪ੍ਰਵਾਸੀ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਰੇਲ ਸਫ਼ਰ, ਭੋਜਨ, ਪਾਣੀ ਅਤੇ ਰੇਲਵੇ ਸਟੇਸ਼ਨ ਤੱਕ ਲਿਆਉਣ ਦਾ ਖ਼ਰਚਾ ਉਠਾਇਆ ਜਾ ਰਿਹਾ ਹੈ। ਰੇਲ ਚੜਾਉਣ ਤੋਂ ਪਹਿਲਾਂ ਹਰੇਕ ਯਾਤਰੀ ਦਾ ਮੈਡੀਕਲ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ।  

Advertisement
Advertisement
Advertisement
Advertisement
Advertisement
error: Content is protected !!