ਸਿਹਤ ਵਿਭਾਗ ਨੇ 166 ਹੋਰ ਨਵੇਂ ਨਮੂਨੇ ਵੀ ਜਾਂਚ ਲਈ ਭੇਜੇ-ਡੀਸੀ ਸ੍ਰੀਨਿਵਾਸਨ
ਅਸ਼ੋਕ ਵਰਮਾ ਬਠਿੰਡਾ, 28 ਮਈ, 2020
ਜ਼ਿਲੇ ਵਿਚ ਬੀਤੇ ਦਿਨ ਭੇਜੇ 78 ਨਮੂਨਿਆਂ ਦੀ ਜਾਂਚ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਹੈ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀਨਿਵਾਸਨ ਨੇ ਦਿੱਤੀ। ਉਨਾਂ ਨੇ ਇਹ ਵੀ ਦੱਸਿਆ ਕਿ ਕੱਲ 166 ਹੋਰ ਨਵੇਂ ਨਮੂਨੇ ਲਏ ਗਏ ਹਨ। ਡਿਪਟੀ ਕਮਿਸ਼ਨਰ ਨੇ ਜ਼ਿਲੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਤੋਂ ਬਚਾਅ ਸਬੰਧੀ ਸਾਵਧਾਨੀਆਂ ਵਰਤੀਆਂ ਜਾਣ। ਆਪਣੇ ਕੰਮਾਂ ਆਦਿ ਲਈ ਜਾਣ ਸਮੇਂ ਮੂੰਹ ਤੇ ਮਾਸਕ ਜ਼ਰੂਰ ਪਾਇਆ ਜਾਵੇ, ਹੱਥ ਮਿਲਾਉਣ ਤੋਂ ਪ੍ਰਹੇਜ਼ ਕੀਤਾ ਜਾਵੇ ਅਤੇ ਹੱਥਾਂ ਨੂੰ ਸਾਫ਼ ਕਰਨ ਲਈ ਸਮੇਂ-ਸਮੇਂ ਸੈਨੇਟਾਈਜ਼ਰ ਵਰਤਿਆ ਜਾਵੇ।