ਸਿੱਧੂ ਮੂਸੇਵਾਲਾ ਫਾਇਰਿੰਗ ਕੇਸ ਬਰਨਾਲਾ- ਡੀਐਸਪੀ ਵਿਰਕ ਦੇ ਬੇਟੇ ਜੰਗਸ਼ੇਰ ਤੇ 1 ਸਿਪਾਹੀ ਨੇ ਅਦਾਲਤ ਚ, ਦਿੱਤੀ ਐਂਟੀਸਪੇਟਰੀ ਜਮਾਨਤ ਦੀ ਅਰਜ਼ੀ

Advertisement
Spread information

-2 ਜੂਨ ਨੂੰ ਬਰਨਾਲਾ ਦੇ ਐਡੀਸ਼ਨਲ ਸ਼ੈਸ਼ਨ ਜੱਜ਼ ਅਰੁਣ ਗੁਪਤਾ ਦੀ ਅਦਾਲਤ ਚ, ਹੋਵੇਗੀ ਸੁਣਵਾਈ


ਹਰਿੰਦਰ ਨਿੱਕਾ ਬਰਨਾਲਾ 28 ਮਈ 2020

ਜਿਲ੍ਹੇ ਦੇ ਪਿੰਡ ਬਡਬਰ ਚ, ਲੌਕਡਾਉਨ ਦੇ ਦੌਰਾਨ ਵਿਵਾਦਿਤ ਗਾਇਕ ਸਿੱਧੂ ਮੂਸੇਵਾਲਾ ਦੁਆਰਾ ਪੁਲਿਸ ਕਰਮਚਾਰੀਆਂ ਨੂੰ ਨਾਲ ਲੈ ਕੇ AK 47 ਰਾਈਫਲ ਨਾਲ ਕੀਤੀ ਫਾਇਰਿੰਗ ਕਰਨ ਦੇ ਮਾਮਲੇ ਚ, ਡੀਐਸਪੀ ਦਲਜੀਤ ਸਿੰਘ ਵਿਰਕ ਦੇ ਬੇਟੇ ਜੰਗਸ਼ੇਰ ਸਿੰਘ ਅਤੇ ਉਸ ਦੇ ਗੰਨਮੈਨ ਹਰਵਿੰਦਰ ਸਿੰਘ ਨੇ ਅੱਜ ਬਰਨਾਲਾ ਅਦਾਲਤ ਚ, ਐਂਟੀਸਪੇਟਰੀ ਜਮਾਨਤ ਦੀ ਅਰਜ਼ੀ ਦਾਇਰ ਕਰ ਦਿੱਤੀ ਹੈ। ਐਡੀਸ਼ਨਲ ਜਿਲ੍ਹਾ ਤੇ ਸ਼ੈਸ਼ਨ ਜੱਜ ਅਰੁਣ ਗੁਪਤਾ ਨੇ ਪੁਲਿਸ ਤੋਂ 2 ਜੂਨ ਨੂੰ ਅਦਾਲਤ ਚ, ਰਿਕਾਰਡ ਪੇਸ਼ ਕਰਨ ਦਾ ਹੁਕਮ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡੀਐਸਪੀ ਵਿਰਕ ਦੇ ਬੇਟੇ ਜੰਗਸ਼ੇਰ ਸਿੰਘ ਦੀ ਜਮਾਨਤ ਲਈ ਐਡਵੋਕੇਟ ਵਰਿੰਦਰ ਸਿੰਘ ਸੰਧੂ ਅਤੇ ਸਿਪਾਹੀ ਹਰਵਿੰਦਰ ਸਿੰਘ ਦੀ ਜਮਾਨਤ ਦੀ ਅਰਜੀ ਐਡਵੋਕੇਟ ਰਾਹੁਲ ਗੁਪਤਾ ਨੇ ਦਾਇਰ ਕੀਤੀ ਹੈ। ਜਮਾਨਤ ਦੀ ਅਰਜੀ ਤੇ ਸੁਣਵਾਈ ਲਈ ਅਦਾਲਤ ਨੇ ਥਾਣਾ ਧਨੌਲਾ ਦੀ ਪੁਲਿਸ ਨੂੰ ਮੂਸੇਵਾਲਾ ਕੇਸ ਦਾ ਰਿਕਾਰਡ 2 ਜੂਨ ਨੂੰ ਪੇਸ਼ ਕਰਨ ਦਾ ਹੁਕਮ ਦਿੱਤਾ ਹੈ। ਇਸੇ ਦਿਨ ਹੀ ਅਦਾਲਤ ਚ, ਜਮਾਨਤ ਦੀ ਅਰਜੀ ਤੇ ਸੁਣਵਾਈ ਵੀ ਹੋਵੇਗੀ। ਵਰਨਣਯੋਗ ਹੈ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਕੀਤੀ ਫਾਇਰਿੰਗ ਦੀ ਵੀਡੀਉ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਖਾਨਾਪੂਰਤੀ ਕਰਨ ਲਈ ਸਿੱਧੂ ਮੂਸੇਵਾਲਾ ,ਕਰਮ ਸਿੰਘ ਲਹਿਲ, ਇੰਦਰ ਗਰੇਵਾਲ ਸੰਗਰੂਰ, ਡੀਐਸਪੀ ਦਲਜੀਤ ਸਿੰਘ ਵਿਰਕ ਦੇ  ਗੰਨਮੈਨ ਥਾਣੇਦਾਰ ਬਲਕਾਰ ਸਿੰਘ, ਹੌਲਦਾਰ ਗੁਰਜਿੰਦਰ ਸਿੰਘ,ਹੌਲਦਾਰ ਗਗਨਦੀਪ ਸਿੰਘ,ਸਿਪਾਹੀ ਜਸਵੀਰ ਸਿੰਘ, ਸਿਪਾਹੀ ਹਰਵਿੰਦਰ ਸਿੰਘ ਦੇ ਖਿਲਾਫ ਥਾਣਾ ਧਨੌਲਾ ਚ, ਅਧੀਨ ਜੁਰਮ 188 ਆਈਪੀਸੀ ਤੇ ਡਿਜਾਸਟਰ ਐਕਟ ਦੀ ਧਾਰਾ 51 ਦੇ ਤਹਿਤ 4 ਮਈ ਨੂੰ ਕੇਸ ਦਰਜ਼ ਕੀਤਾ ਸੀ।

Advertisement

-ਐਡਵੋਕੇਟ ਰਵੀ ਜੋਸ਼ੀ ਦੀ ਪੀਆਈਐਲ ਤੋਂ ਬਾਅਦ ਪੁਲਿਸ ਨੇ ਕੀਤਾ ਸੀ ਜੁਰਮ ਚ, ਵਾਧਾ

ਸਿੱਧੂ ਮੂਸੇਵਾਲਾ ਦੁਆਰਾ ਕੀਤੀ ਫਾਇਰਿੰਗ ਦੇ ਸਬੰਧ ਚ, ਪੁਲਿਸ ਵੱਲੋਂ ਖਾਨਾਪੂਰਤੀ ਕਰਕੇ ਕਮਜ਼ੋਰ ਧਾਰਾਵਾਂ ਲਾਉਣ ਦੇ ਵਿਰੁੱਧ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਪ੍ਰਸਿੱਧ ਐਡਵੋਕੇਟ ਰਵੀ ਜੋਸ਼ੀ ਨੇ ਹਾਈਕੋਰਟ ਚ, ਪੀਆਈਐਲ ਦਾਇਰ ਕਰਕੇ ਪੁਲਿਸ ਅਤੇ ਸਿੱਧੂ ਮੂਸੇਵਾਲਾ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਸਨ। ਪੁਲਿਸ ਅਤੇ ਸਰਕਾਰ ਨੇ ਹਾਈਕੋਰਟ ਦੀ ਫਿਟਕਾਰ ਤੋਂ ਬਚਣ ਲਈ  ਸੁਣਵਾਈ ਦੀ ਨਿਸਚਿਤ ਤਾਰੀਖ ਵਾਲੇ ਦਿਨ ਸੁਣਵਾਈ ਤੋਂ ਐਨ ਪਹਿਲਾਂ ਹੀ ਪਟਿਆਲਾ ਰੇਂਜ ਦੇ ਆਈਜੀ ਜਤਿੰਦਰ ਸਿੰਘ ਔਲਖ ਨੇ ਹਲਫਨਾਮਾ ਦਾਇਰ ਕਰਕੇ ਦੱਸਿਆ ਸੀ ਕਿ ਸਿੱਧੂ ਮੂਸੇਵਾਲਾ ਦੇ ਵਿਰੁੱਧ ਥਾਂਣਾ ਧਨੌਲਾ ਅਤੇ ਥਾਣਾ ਸਦਰ ਧੂਰੀ ਦੇ ਕੇਸਾਂ ਦੇ ਜੁਰਮ ਚ, ਅਸਲਾ ਐਕਟ ਅਤੇ ਅਪਰਾਧਿਕ ਸਾਜਿਸ਼ ਦੀਆਂ ਧਾਰਾਵਾਂ ਦਾ ਵਾਧਾ ਕਰ ਦਿੱਤਾ ਹੈ। ਇਹ ਵੀ ਜਿਕਰਯੋਗ ਹੈ ਕਿ  ਸੰਗਰੂਰ ਅਦਾਲਤ ਨੇ 27 ਮਈ ਨੂੰ ਹੀ ਜੰਗਸ਼ੇਰ ਸਿੰਘ ਤੇ ਸਿਪਾਹੀ ਹਰਵਿੰਦਰ ਸਿੰਘ ਆਦਿ ਦੀ ਗਿਰਫਤਾਰੀ ਤੇ 9 ਜੂਨ ਤੱਕ ਰੋਕ ਲਗਾ ਦਿੱਤੀ ਹੈ। 

Advertisement
Advertisement
Advertisement
Advertisement
Advertisement
error: Content is protected !!